ਸੰਗਰੂਰ, 21ਜਨਵਰੀ (ਜਗਸੀਰ ਲੌਂਗੋਵਾਲ) – ਕਲਗੀਧਰ ਟਰੱਸਟ ਬੜੂ ਸਾਹਿਬ ਦੀ ਸਰਪ੍ਰਸਤੀ ਹੇਠ ਚੱਲ ਰਹੀ ਵਿੱਦਿਅਕ ਸੰਸਥਾ ਅਕਾਲ ਅਕੈਡਮੀ ਉੱਭਿਆ ਦੀਆਂ ਵਿਦਿਆਰਥਣਾਂ ਨੇ ਡਿਸਟ੍ਰਿਕਟ ਫੁੱਟਬਾਲ ਐਸੋਸੀਏਸ਼ਨ ਵਲੋਂ ਸੁਨਾਮ ਦੇ ਸ਼ਹੀਦ ਊਧਮ ਸਿੰਘ ਸਟੇਡੀਅਮ ਵਿਖੇ ਕਰਵਾਈ ਗਈ ਫੁੱਟਬਾਲ ਲੀਗ ਵਿੱਚ ਆਪਣਾ ਲੋਹਾ ਮੰਨਵਾਇਆ ਹੈ। ਇਹ ਲੀਗ 26/11/2022 ਤੋਂ 26/12/2022 ਤੱਕ ਇੱਕ ਮਹੀਨਾ ਚੱਲੀ।ਇਸ ਲੀਗ ਵਿੱਚ 6 ਟੀਮਾਂ ਨੇ ਹਿੱਸਾ ਲਿਆ।ਹਰ ਟੀਮ ਨੇ 10 ਮੈਚ ਖੇਡਣੇ ਸਨ।ਉਨ੍ਹਾਂ ਵਿਚੋਂ ਐਸ.ਯੂ.ਐਸ.ਐਫ.ਸੀ ਸੁਨਾਮ ਦੀ ਟੀਮ ਪਹਿਲੇ ਸਥਾਨ `ਤੇ ਰਹੀ।ਇਸ ਟੀਮ ਵਿੱਚ ਅਕਾਲ ਅਕੈਡਮੀ ਉੱਭਿਆ ਦੀਆਂ 6 ਖਿਡਾਰਨਾਂ ਮਨਜੋਤ ਕੌਰ, ਖੁਸ਼ਲੀਨ ਕੌਰ, ਹਰਸਿਮਰਨ ਕੌਰ, ਹਰਮਨ ਕੌਰ ਹਰੀਗੜ, ਹਰਮਨ ਕੌਰ ਜਲੂਰ ਅਤੇ ਏਕਮਜੋਤ ਕੌਰ ਨੇ ਆਪਣੀ ਖੇਡ ‘ਚ ਬਿਹਤਰੀਨ ਦਾ ਵਧੀਆ ਪ੍ਰਦਸ਼ਨ ਕੀਤਾ।ਸੁਨਾਮ ਦੀ ਟੀਮ ਨੇ ਆਪਣੇ ਕੁੱਲ 10 ਮੈਚਾਂ ਵਿਚੋਂ 7 ਮੈਚਾਂ ਵਿੱਚ ਜਿੱਤ ਹਾਸਲ ਕੀਤੀ ਅਤੇ ਤਿੰਨ ਮੁਕਾਬਲੇ ਡਰਾਅ ਖੇਡੇ।ਮਨਜੋਤ ਕੌਰ ਟੁਰਨਾਮੈਂਟ ਦੀ ਬੈਸਟ ਗੋਲਕੀਪਰ ਐਲਾਨੀ ਗਈ।ਪ੍ਰਿੰਸੀਪਲ ਮੈਡਮ ਗੁਰਜੀਤ ਕੌਰ ਨੇ ਕੋਚ ਜਰਨੈਲ ਸਿੰਘ ਅਤੇ ਵਿਦਿਆਰਥਣਾਂ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਇਹ ਉਹਨਾਂ ਦੀ ਅਣਥੱਕ ਮਿਹਨਤ ਦਾ ਹੀ ਨਤੀਜਾ ਹੈ।
Check Also
ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ
ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …