Saturday, July 27, 2024

ਦਿਮਾਗ, ਰੀਡ੍ਹ ਦੀ ਹੱਡੀ ਅਤੇ ਬੱਚਿਆਂ ਲਈ ਲਗਾਇਆ ਮੁਫਤ ਮੈਡੀਕਲ ਚੈਕਅੱਪ ਕੈਂਪ

ਅੰਮ੍ਰਿਤਸਰ, 22 ਜਨਵਰੀ (ਸੁਖਬੀਰ ਸਿੰਘ) – ਸਥਾਨਕ ਗੋਇੰਦਵਾਲ ਬਾਈਪਾਸ ਨੇੜੇ ਤਰਨਤਾਰਨ ਵਿਖੇ ਦਿਮਾਗ, ਰੀੜ੍ਹ ਦੀ ਹੱਡੀ ਅਤੇ ਬੱਚਿਆਂ ਦਾ ਮੁਫਤ ਮੈਡੀਕਲ ਚੈਕਅਪ ਕੈਂਪ ਲਗਾਇਆ ਗਿਆ।ਜਿਸ ਵਿੱਚ ਉਤਰ ਭਾਰਤ ਦੇ ਪ੍ਰਸਿੱਧ ਮਾਹਿਰ ਨਿਊਰੋਂ ਸਰਜਨ ਡਾ. ਰਾਘਵ ਵਧਵਾ ਅਤੇ ਬੱਚਿਆਂ ਦੀਆਂ ਬੀਮਾਰੀਆਂ ਦੇ ਸਪੈਸ਼ੀਲਿਸਟ ਡਾ. ਗੈਵੀਸ਼ ਭਾਰਦਵਾਜ ਨੇ ਲਗਭਗ 120 ਮਰੀਜ਼ਾਂ ਦਾ ਮੁਆਇਨਾ ਕੀਤਾ ਅਤੇ ਮੁਫਤ ਦਵਾਈਆਂ ਦਿੱਤੀਆਂ।ਲੋੜਵੰਦਾਂ ਦੀ ਸ਼ੂਗਰ ਅਤੇ ਹੋਰ ਕਈ ਟੈਸਟ ਮੁਫਤ ਕੀਤੇ ਗਏ।ਡਾ. ਵਧਵਾ ਅਤੇ ਭਾਰਦਵਾਜ ਨੇ ਕਿਹਾ ਕਿ ਸਮਾਜ ਸੇਵੀਂ ਸੰਸਥਾਵਾਂ ਵਲੋਂ ਲਗਾਏ ਜਾਂਦੇ ਮਾਹਿਰ ਡਾਕਟਰਾਂ ਦੇ ਕੈਂਪਾਂ ਦਾ ਲੋੜਵੰਦਾਂ ਨੂੰ ਲਾਭ ਉਠਾਉਣਾ ਚਾਹੀਦਾ ਹੈ।ਉਨ੍ਹਾਂ ਦੱਸਿਆ ਕਿ ਡਾ. ਗਵੀਸ਼ ਚਾਈਲਡ ਕਲੀਨਿਕ ਵਿੱਚ ਮਹੀਨੇ ‘ਚ ਇਕ ਵਾਰ ਲੋੜਵੰਦਾਂ ਲਈ ਮੁਫਤ ਮੈਡੀਕਲ ਕੈਂਪ ਦਾ ਆਯੋਜਨ ਕੀਤਾ ਜਾਵੇਗਾ।
ਇਸ ਮੌਕੇ ਡਾ. ਜਗਨ ਨਾਥ ਸ਼ਰਮਾ, ਸੁਭਾਸ਼ ਚੰਦਰ, ਸ਼ਿਵਮ ਦੇਵਗਨ, ਪਿਯੂਸ ਮਹਾਜਨ, ਵਾਸੂ ਕਪੂਰ, ਅਵਲਦੀਪ ਸਿੰਘ, ਦੀਪਕ ਸੋਨੀ, ਕੁਨਾਲ ਕੁਮਾਰ, ਦੀਪਕ, ਪਵਨ ਯਾਦਵ, ਬਲਦੇਵ ਸਿੰਘ ਸਾਜਨ ਆਦਿ ਹਾਜ਼ਰ ਸਨ।

Check Also

ਐਸ.ਜੀ.ਪੀ.ਸੀ ਚੋਣਾਂ ਲਈ ਵੋਟ ਬਨਾਉਣ ਲਈ ਮਿਆਦ 31 ਜੁਲਾਈ 2024 ਨੂੰ ਹੋਵੇਗੀ ਸਮਾਪਤ

ਪਠਾਨਕੋਟ, 26 ਜੁਲਾਈ (ਪੰਜਾਬ ਪੋਸਟ ਬਿਊਰੋ) – ਉਪ ਮੰਡਲ ਮੈਜਿਸਟਰੇਟ ਪਠਾਨਕੋਟ ਮੇਜਰ ਡਾ. ਸੁਮਿਤ ਮੁਦ …