ਸੰਗਰੂਰ, 25 ਜਨਵਰੀ (ਜਗਸੀਰ ਲੌਂਗੋਵਾਲ) – ਲਹਿਰਾਗਾਗਾ ਤੋਂ ਸੀਨੀਅਰ ਪੱਤਰਕਾਰ ਰਤਨ ਗਰਗ ਨੂੰ ਉਸ ਸਮੇਂ ਭਾਰੀ ਸਦਮਾ ਲੱਗਾ ਜਦੋਂ ਉਨ੍ਹਾਂ ਦੇ ਚਾਚਾ ਕਰਮ ਚੰਦ ਖੰਡੇਬਾਦ ਵਾਲੇ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਗਏ।ਇਸ ਦੁੱਖ ਦੀ ਖਬਰ ਕਾਰਨ ਇਲਾਕੇ ਵਿਚ ਸੋਗ ਦੀ ਲਹਿਰ ਹੈ।ਦੱਸਣਯੋਗ ਹੈ ਕਿ ਸਵਰਗਵਾਸੀ ਕਰਮ ਚੰਦ ਲਹਿਰਾਗਾਗਾ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਐਡਵੋਕੇਟ ਬਰਿੰਦਰ ਗੋਇਲ ਦੇ ਪਰਿਵਾਰਕ ਮੈਂਬਰਾਂ ਵਿਚ ਗਿਣੇ ਜਾਂਦੇ ਸਨ।ਕਰਮ ਚੰਦ ਖੰਡੇਬਾਦ ਵਾਲੇ ਦੀ ਮੌਤ ‘ਤੇ ਜਿਥੇ ਐਮ.ਐਲ.ਏ ਐਡਵੋਕੇਟ ਬਰਿੰਦਰ ਗੋਇਲ ਦੇ ਸਮੁੱਚੇ ਪਰਿਵਾਰ ਵਾਲਿਆਂ ਨੇ ਅਫਸੋਸ ਦਾ ਇਜ਼ਹਾਰ ਕੀਤਾ, ਉਥੇ ਹੀ ਪੰਜਾਬ ਦੇ ਸਾਬਕਾ ਖਜ਼ਾਨਾ ਮੰਤਰੀ ਪ੍ਰਮਿੰਦਰ ਸਿੰਘ ਢੀਂਡਸਾ, ਬੀਬੀ ਰਜਿੰਦਰ ਕੌਰ ਭੱਠਲ ਸਾਬਕਾ ਮੁੱਖ ਮੰਤਰੀ ਪੰਜਾਬ, ਚੈਅਰਮੈਨ ਗੁਰਸੰਤ ਸਿੰਘ ਭੁਟਾਲ, ਜਥੇਦਾਰ ਰਾਮਪਾਲ ਸਿੰਘ ਬੈਹਣੀਵਾਲ ਮੈਬਰ ਧਰਮ ਪ੍ਰਚਾਰ ਕਮੇਟੀ, ਕੌਂਸਲਰ ਐਡਵੋਕੇਟ ਗੋਰਵ ਗੋਇਲ, ਠੇਕੇਦਾਰ ਦਰਵਾਰਾ ਸਿੰਘ ਹੈਪੀ ਕੌਂਸਲਰ ਰਜਨੀਸ਼ ਗੁਪਤਾ, ਸੰਜੀਵ ਹਨੀ, ਦਵਿੰਦਰ ਕੁਮਾਰ ਨੀਟੂ, ਗੁਰਲਾਲ ਸਿੰਘ ਸਾਬਕਾ ਕੌਂਸਲਰ, ਸੱਤਪਾਲ ਸਿੰਘ ਪਾਲੀ ਸਾਬਕਾ ਕੌਂਸਲਰ, ਪ੍ਰਧਾਨ ਰਾਜ ਕੁਮਾਰ ਸ਼ਰਮਾ, ਸੰਜੀਵ ਕੁਮਾਰ ਰੋਡਾ ਪ੍ਰਧਾਨ ਗਰੀਬ ਪਰਿਵਾਰ ਫੰਡ, ਜੱਸ਼ ਪੇਂਟਰ ਸੰਸਥਾਪਕ ਗਰੀਬ ਪਰਿਵਾਰ ਫੰਡ, ਲੋਕ ਕਲਾ ਮੰਚ ਵੈਲਫੇਅਰ ਕਮੇਟੀ ਦੇ ਪ੍ਰਧਾਨ ਅਸ਼ੋਕ ਮਸਤੀ, ਮੰਚ ਸੰਚਾਲਕ ਕੁਲਵੰਤ ਉਪਲੀ ਸੰਗਰੂਰ ਪ੍ਰੈਸ ਕਲੱਬ ਲੌਂਗੋਵਾਲ (ਰਜਿ:) ਦੇ ਪ੍ਰਧਾਨ ਜਗਸੀਰ ਲੌਂਗੋਵਾਲ, ਜਨਰਲ ਸਕੱਤਰ ਸ਼ੇਰ ਸਿੰਘ ਖੰਨਾ, ਮੀਤ ਪ੍ਰਧਾਨ ਜੁੰਮਾ ਸਿੰਘ ਅਤੇ ਹੋਰ ਵੀ ਬਹੁਤ ਸਾਰੀਆਂ ਸ਼ਖਸੀਅਤਾਂ ਨੇ ਕਰਮ ਚੰਦ ਦੀ ਮੌਤ ‘ਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨਾਲ ਹਮਦਰਦੀ ਪ੍ਰਗਟ ਕੀਤੀ।
Check Also
ਭਾਅ ਜੀ ਗੁਰਸ਼ਰਨ ਸਿੰਘ ਦੀ ਪਤਨੀ ਸ੍ਰੀਮਤੀ ਕੈਲਾਸ਼ ਕੌਰ ਦੇ ਅਕਾਲ ਚਲਾਣੇ `ਤੇ ਦੁੱਖ਼ ਦਾ ਪ੍ਰਗਟਾਵਾ
ਅੰਮ੍ਰਿਤਸਰ, 7 ਅਕਤੂਬਰ (ਦੀਪ ਦਵਿੰਦਰ ਸਿੰਘ) – ਅੰਮ੍ਰਿਤਸਰ ਵਿਕਾਸ ਮੰਚ ਵਲੋਂ ਭਾਅ ਜੀ ਗੁਰਸ਼ਰਨ ਸਿੰਘ …