ਅੰਮ੍ਰਿਤਸਰ 27 ਜਨਵਰੀ (ਜਗਦੀਪ ਸਿੰਘ ਸੱਗੂ) – ਸ਼੍ਰੋਮਣੀ ਕਮੇਟੀ ਨੇ ਅੰਤਰਰਾਸ਼ਟਰੀ ਸਿੱਖ ਸਲਾਹਕਾਰ ਬੋਰਡ ਦਾ ਗਠਨ ਕਰਦਿਆਂ ਇਸ ਵਿਚ ਫਿਲਹਾਲ 13 ਮੈਂਬਰ ਸ਼ਾਮਲ ਕੀਤੇ ਹਨ। ਅੱਜ ਹੋਈ ਅੰਤ੍ਰਿੰਗ ਕਮੇਟੀ ਦੀ ਇਕੱਤਰਤਾ ’ਚ ਇਸ ਸਲਾਹਕਾਰ ਬੋਰਡ ਨੂੰ ਅੰਤਮ ਛੋਹਾਂ ਦਿੱਤੀਆਂ ਗਈਆਂ।ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਦੱਸਿਆ ਕਿ ਮੌਜੂਦਾ ਸਮੇਂ ਸਿੱਖ ਕੌਮ ਪੂਰੇ ਵਿਸ਼ਵ ਵਿਚ ਫੈਲੀ ਹੋਈ ਹੈ ਅਤੇ ਗਲੋਬਲ ਪੱਧਰ ’ਤੇ ਸਿੱਖ ਮਸਲਿਆਂ ਸਬੰਧੀ ਇਹ ਸਲਾਹਕਾਰ ਬੋਰਡ ਕਾਰਜ ਕਰੇਗਾ।ਉਨ੍ਹਾਂ ਦੱਸਿਆ ਕਿ ਬੀਤੇ ਸਮੇਂ ’ਚ ਐਲਾਨ ਕੀਤਾ ਗਿਆ ਸੀ, ਜਿਸ ਅਨੁਸਾਰ ਮੁੱਢਲੇ ਤੌਰ ’ਤੇ 13 ਮੈਂਬਰ ਲਏ ਗਏ ਹਨ, ਜਿਸ ਵਿਚ ਅਗਲੇ ਸਮਿਆਂ ਦੌਰਾਨ ਵਾਧਾ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਇਨ੍ਹਾਂ 13 ਮੈਂਬਰਾਂ ਵਿਚ ਇੰਦਰਜੀਤ ਸਿੰਘ ਬੱਲ ਟਰਾਂਟੋ ਕੈਨੇਡਾ, ਦਲਬੀਰ ਸਿੰਘ ਯੂਬਾ ਸਿਟੀ ਅਮਰੀਕਾ, ਗੁਰਨਾਮ ਸਿੰਘ ਪੰਨਵਾਂ ਅਮਰੀਕਾ, ਜਤਿੰਦਰਪਾਲ ਸਿੰਘ ਕੈਲੇਫੋਰਨੀਆ ਅਮਰੀਕਾ, ਦਰਸ਼ਨ ਸਿੰਘ ਧਾਲੀਵਾਲ ਰੱਖੜਾ ਅਮਰੀਕਾ, ਬਲਵੰਤ ਸਿੰਘ ਧਾਮੀ ਯੂ.ਕੇ, ਡਾ. ਕੰਵਲਜੀਤ ਕੌਰ ਯੂਕੇ, ਗੁਰਮੀਤ ਸਿੰਘ ਰੰਧਾਵਾ ਚੇਅਰਮੈਨ ਸਿੱਖ ਕੌਂਸਲ ਯੂਕੇ, ਹਰਪਾਲ ਸਿੰਘ ਖਾਲਸਾ ਦਰਬਾਰ ਕੈਨੇਡਾ, ਰਾਜਬੀਰ ਸਿੰਘ ਸਰੀ ਕੈਨੇਡਾ, ਨਿਰਮਲ ਸਿੰਘ ਚੰਦੀ ਕੈਨੇਡਾ, ਗੁਰਚਰਨਜੀਤ ਸਿੰਘ ਲਾਂਬਾ ਅਮਰੀਕਾ, ਮਲਕੀਤ ਸਿੰਘ ਧਾਮੀ ਵੈਨਕੂਵਰ ਕੈਨੇਡਾ ਸ਼ਾਮਲ ਕੀਤੇ ਹਨ।ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਕਿਹਾ ਕਿ ਜਲਦ ਹੀ ਇਸ ਸਲਾਹਕਾਰ ਬੋਰਡ ਵਿਚ ਯੂਰਪ, ਆਸਟ੍ਰੇਲੀਆ, ਨਿਊਜੀਲੈਂਡ ਅਤੇ ਹੋਰ ਦੇਸ਼ਾਂ ਤੋਂ ਵੀ ਨੁਮਾਇੰਦੇ ਸ਼ਾਮਲ ਕੀਤੇ ਜਾਣਗੇ।
Check Also
ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ
ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …