Thursday, July 10, 2025

ਧਾਲੀਵਾਲ ਨੇ ਅਜਨਾਲਾ ਵਿੱਚ ਤਹਿਸੀਲ ਕੰਪਲੈਕਸ ਦਾ ਕੀਤਾ ਉਦਘਾਟਨ

ਨਵਾਂ ਪਟਵਾਰਖਾਨਾ ਬਨਾਉਣ ਦਾ ਵੀ ਕੀਤਾ ਐਲਾਨ

ਅਜਨਾਲਾ, 27 ਜਨਵਰੀ (ਪੰਜਾਬ ਪੋਸਟ ਬਿਊਰੋ) – ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਅੱਜ ਅਜਨਾਲਾ ਵਿਖੇ ਨਵੇਂ ਬਣੇ ਤਹਿਸੀਲ ਕੰਪਲੈਕਸ ਦਾ ਉਦਘਾਟਨ ਕਰਦੇ ਐਲਾਨ ਕੀਤਾ ਕਿ ਇਸ ਇਮਾਰਤ ਨੂੰ ਦੋ ਮੰਜ਼ਿਲਾ ਕਰਕੇ ਇਸ ਉਪਰ ਪਟਵਾਰਖਾਨਾ ਵੀ ਬਣਾਇਆ ਜਾਵੇਗਾ।ਕਰੀਬ 4.50 ਕਰੋੜ ਰੁਪਏ ਨਾਲ ਬਣੀ ਨਵੀਂ ਇਮਾਰਤ ਜਿਸ ਵਿੱਚ ਐਸ.ਡੀ.ਐਮ, ਤਹਿਸੀਲਦਾਰ, ਨਾਇਬ ਤਹਿਸੀਲਦਾਰ ਅਤੇ ਹੋਰ ਦਫਤਰ ਸ਼ਾਮਿਲ ਹਨ, ਦੇ ਬਣਨ ਨਾਲ ਹਲਕੇ ਦੇ ਲੋਕਾਂ ਨੂੰ ਵੱਡੀ ਰਾਹਤ ਮਿਲੇਗੀ।ਧਾਲੀਵਾਲ ਨੇ ਦੱਸਿਆ ਕਿ ਲੋਕਾਂ ਦੀ ਚਿਰੋਕਣੀ ਮੰਗ ਨਵਾਂ ਪਟਵਾਰਖਾਨਾ ਵੀ ਜਲਦੀ ਹੀ ਇਸੇ ਸਥਾਨ ਉਤੇ ਸ਼ੁਰੌ ਹੋ ਜਾਵੇਗਾ।
ਇਸ ਮੌਕੇ ਐਸ.ਡੀ.ਐਮ ਰਾਜੇਸ਼ ਸ਼ਰਮਾ, ਤਹਿਸੀਲਦਾਰ ਰੌਬਨਜੀਤ ਕੌਰ, ਐਕਸੀਅਨ ਦਿਆਲ ਸ਼ਰਮਾ, ਨਗਰ ਪੰਚਾਇਤ ਪਧਾਨ ਜਸਪਾਲ ਸਿੰਘ ਢਿੱਲੋਂ, ਸ਼ਹਿਰੀ ਪਧਾਨ ਦੀਪਕ ਕੁਮਾਰ ਚੈਨਪੁਰੀਆ, ਸ਼ਿਵਦੀਪ ਸਿੰਘ ਚਾਹਲ, ਸਰਪੰਚ ਮਨਜਿੰਦਰ ਸਿੰਘ, ਐਡਵੋਕੇਟ ਹਰਪਾਲ ਸਿੰਘ ਨਿੱਜ਼ਰ ਅਤੇ ਹੋਰ ਪਤਵੰਤੇ ਹਾਜ਼ਰ ਸਨ।

Check Also

ਸੰਤ ਬਾਬਾ ਤੇਜਾ ਸਿੰਘ ਜੀ ਦੀ 60ਵੀਂ ਸਲਾਨਾ ਬਰਸੀ ਨੂੰ ਸਮਰਪਿਤ ਸਲਾਨਾ ਗੁਰਮਤਿ ਸਮਾਗਮ ਆਯੋਜਿਤ

ਸੰਗਰੂਰ, 8 ਜੁਲਾਈ (ਜਗਸੀਰ ਲੌਂਗੋਵਾਲ) – ਕਲਗੀਧਰ ਟਰਸਟ, ਬੜੂ ਸਾਹਿਬ ਵਲੋਂ 20ਵੀਂ ਸਦੀ ਦੇ ਮਹਾਨ …