Sunday, November 3, 2024

ਛੀਨਾ ਨੇ ਕੇਂਦਰੀ ‘ਬਜਟ-2023-24’ ਦੀ ਕੀਤੀ ਸ਼ਲਾਘਾ

ਕਿਹਾ, ਬਜ਼ਟ ’ਚ ਹਰੇਕ ਵਰਗ ਲਈ ਖੋਲ੍ਹੇ ਗਏ ਹਨ ਗੱਫ਼ੇ

ਅੰਮ੍ਰਿਤਸਰ, 1 ਫਰਵਰੀ (ਸੁਖਬੀਰ ਸਿੰਘ ਖੁਰਮਣੀਆਂ) – ਕੇਂਦਰ ਸਰਕਾਰ ਵਲੋਂ ਅੱਜ ਸੰਸਦ ’ਚ ਪੇਸ਼ ਕੀਤੇ ਗਏ ‘ਬਜਟ 2023-24’ ’ਤੇ ਪ੍ਰਤੀਕ੍ਰਮ ਦਿੰਦਿਆਂ ਭਾਜਪਾ ਦੇ ਸੀਨੀਅਰ ਆਗੂ ਅਤੇ ਕੋਰ ਕਮੇਟੀ ਪੰਜਾਬ ਦੇ ਮੈਂਬਰ ਰਜਿੰਦਰ ਮੋਹਨ ਸਿੰਘ ਛੀਨਾ ਨੇ ਇਸ ਬਜ਼ਟ ਨੂੰ ਮੱਧਵਰਗੀ ਲੋਕਾਂ ਅਤੇ ਕਿਸਾਨਾਂ ਦੇ ਹੱਕ ’ਚ ਕਰਾਰ ਦਿੱਤਾ ਹੈ।ਉਨ੍ਹਾਂ ਕਿਹਾ ਕਿ ਬਜਟ ’ਚ ਮੋਦੀ ਸਰਕਾਰ ਵੱਲੋਂ ਹਰੇਕ ਵਰਗ ਨੂੰ ਧਿਆਨ ’ਚ ਰੱਖਦਿਆਂ ਸਹੂਲਤਾਂ ਪ੍ਰਦਾਨ ਕੀਤੀਆਂ ਗਈਆਂ ਹਨ।
ਛੀਨਾ ਨੇ ਅੱਜ ਇਥੇ ਗੱਲਬਾਤ ਕਰਦਿਆਂ ਦੱਸਿਆ ਕਿ ਬਜਟ ਆਰਥਿਕ ਕ੍ਰਾਂਤੀ ਲੈ ਕੇ ਆਵੇਗਾ ਅਤੇ ਦੇਸ਼ ਦੀ ਉਨਤੀ ਤਰੱਕੀ ਜੋ ਫੜ੍ਹੇਗੀ।ਉਨ੍ਹਾਂ ਕਿਹਾ ਕਿ ਬਜ਼ਟ ’ਚ ਖੇਤੀਬਾੜੀ ਸਟਾਰਟਅੱਪ ਲਈ ਨਵਾਂ ਫੰਡ ਸ਼ੁਰੂ ਕਰਨ, ਜਿਸ ਵਿੱਚ ਮੁਫ਼ਤ ਅਨਾਜ ਲਈ 2 ਲੱਖ ਕਰੋੜ ਰੁਪਏ ਦੀ ਵਿਵਸਥਾ ਤੋਂ ਇਲਾਵਾ ਆਦਿਵਾਸੀਆਂ ਦੇ ਵਿਕਾਸ ਲਈ 15000 ਕਰੋੜ ਰੁਪਏ, 157 ਨਵੇਂ ਨਰਸਿੰਗ ਕਾਲਜ, ਨੈਸ਼ਨਲ ਚਿਲਡਰਨ ਲਾਇਬ੍ਰੇਰੀ ਬਣਾਉਣ, ਖੇਤੀਬਾੜੀ ਸੈਕਟਰ ਲਈ ਸਟੋਰ ਸਮਰੱਥਾ ਵਧਾਉਣ, ਕੇਂਦਰ ਵੱਲੋਂ 38 ਹਜ਼ਾਰ ਅਧਿਆਪਕ ਦੀ ਭਰਤੀ, 2047 ਤੱਕ ਐਨੀਮੀਆ ਖ਼ਤਮ ਕਰਨ ਦਾ ਟੀਚਾ, ਆਧਾਰਭੂਤ ਢਾਂਚੇ ਲਈ 10 ਹਜ਼ਾਰ ਕਰੋੜ ਵਰਗੇ ਕਈ ਮਹੱਤਵਪੂਰਨ ਫ਼ੈਸਲੇ ਲਏ ਗਏ ਹਨ।
ਉਨ੍ਹਾਂ ਨੇ ਕਿਹਾ ਕਿ ਵਿੱਤ ਮੰਤਰੀ ਵੱਲੋਂ ਬਜਟ ਭਾਸ਼ਣ ’ਚ ਜਿਥੇ ਟੀ.ਵੀ, ਕਾਰਾਂ, ਸਮਾਰਟ ਫੋਨ ਅਤੇ ਹੋਰ ਕਈ ਚੀਜ਼ਾਂ ’ਤੇ ਕਸਟਮ ਡਿਊਟੀ ’ਚ ਕਟੌਤੀ ਦਾ ਐਲਾਨ ਕੀਤਾ ਗਿਆ ਹੈ, ਉਥੇ ਉਨ੍ਹਾਂ ਵਲੋਂ ਕੁੱਝ ਵਸਤੂਆਂ ਦੀ ਦਰਾਮਦ ’ਤੇ ਸੈਸ ਅਤੇ ਟੈਕਸ ਘਟਾਉਣ ਦੀ ਵੀ ਗੱਲ ਕਹੀ ਗਈ ਹੈ। ਇਸ ਮੌਕੇ ਸ: ਛੀਨਾ ਨੇ ਕਸਟਮ ਡਿਊਟੀ 13 ਫ਼ੀਸਦੀ, ਇਲੈਕਟ੍ਰੋਨਿਕ ਵਾਹਨ, ਬੈਟਰੀਆਂ ’ਤੇ ਦਰਾਮਦ ਡਿਊਟੀ ਘਟਾਉਣ, ਐਲ.ਈ.ਡੀ ਟੈਲੀਵਿਜ਼ਨ, ਖਿਡੌਣੇ, ਸਾਈਕਲ, ਬਾਇਓ ਗੈਸ ਨਾਲ ਜੁੜੀਆਂ ਚੀਜ਼ਾਂ, ਮੋਬਾਈਲ ਫੋਨ, ਕੈਮਰੇ ਆਦਿ ਵਸਤੂਆਂ ਸਸਤੀਆਂ ਹੋਣ ਦਾ ਵੀ ਜ਼ਿਕਰ ਕੀਤਾ।
ਛੀਨਾ ਨੇ ਟੈਕਸ ਸਬੰਧੀ ਕਰਦਿਆਂ ਕਿਹਾ ਕਿ ਵਿੱਤ ਮੰਤਰੀ ਵਲੋਂ ਬਜਟ ’ਚ ਜਿਥੇ 7 ਲੱਖ ਰੁਪਏ ਤੱਕ ਦੀ ਸਾਲਾਨਾ ਆਮਦਨ ’ਤੇ ਕੋਈ ਟੈਕਸ ਨਾ ਲਗਾਉਣ ਦੀ ਗੱਲ ਕਹੀ ਹੈ, ਉਥੇ ਉਨ੍ਹਾਂ ਨੇ ਬਜ਼ੁਰਗਾਂ ਲਈ ਬੱਚਤ ਦੀ ਸੀਮਾ ਵਧਾਉਣ ਅਤੇ ਔਰਤਾਂ ਲਈ ਬਚਤ ਯੋਜਨਾਵਾਂ ਦਾ ਐਲਾਨ ਵੀ ਕੀਤਾ ਹੈ।ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਦਾ ਉਕਤ ਹਰੇਕ ਵਰਗ ਲਈ ਸੁਵਿਧਾ ਭਰਪੂਰ ਅਤੇ ਲਾਹੇਵੰਦ ਸਾਬਿਤ ਹੋਵੇਗਾ।ਉਨ੍ਹਾਂ ਕਿਹਾ ਕਿ ਇਸ ਬਜਟ ’ਚ ਕਈ ਹੋਰ ਅਹਿਮ ਮੁੱਦੇ ਜਿਸ ’ਚ ਰੇਲ ਮੰਤਰਾਲੇ ਦਾ ਪੈਕਜ਼ 1.4 ਲੱਖ ਕਰੋੜ ਤੋਂ ਵਧਾ ਕੇ 2.4 ਲੱਖ ਕਰੋੜ, ਕਾਰੋਬਾਰ ’ਚ ਕੇ.ਵਾਈ.ਸੀ ਸੌਖਾ ਬਣਾਉਣਾ, ਡਿਜੀਲੌਕਰ ਦਾ ਇਸਤੇਮਾਲ ਵਧਾਉਣ ਸਬੰਧੀ, ਆਰਟੀਫ਼ੀਸ਼ੀਅਲ ਇੰਟੈਲੀਜੈਂਸ ਲਈ 3 ਸੈਂਟਰ ਬਣਾਉਣ ਬਾਰੇ, ਇਕਲਵਿਆ ਸਕੂਲਾਂ ’ਚ 38,800 ਟੀਚਰਾਂ ਦੀ ਭਰਤੀ ਕਰਨਾ, ਖ਼ੇਤੀ ਲਈ ਕਿਸਾਨਾਂ ਨੂੰ ਵਿਸ਼ੇਸ਼ ਫ਼ੰਡ ਦੇਣ ਅਤੇ ਪਛਾਣ ਪੱਤਰ ਦੇ ਤੌਰ ’ਤੇ ਪੈਨ ਕਾਰਡ ਨੂੰ ਮਾਨਤਾ ਦੇਣ ਅਹਿਮ ਫ਼ੈਸਲੇ ਲਏ ਗਏ ਹਨ।

 

Check Also

ਦੀਵਾਲੀ ਮੌਕੇ ਵੱਡੀ ਗਿਣਤੀ ‘ਚ ਲੱਗੇ ਡੈਕੋਰੇਸ਼ਨ ਤੇ ਆਤਿਸ਼ਬਾਜ਼ੀ ਦੇ ਸਟਾਲ

ਅੰਮ੍ਰਿਤਸਰ, 2 ਨਵੰਬਰ (ਜਗਦੀਪ ਸਿੰਘ) – ਅੰਮ੍ਰਿਤਸਰ ਵਿੱਚ ਦੀਵਾਲੀ ਮੌਕੇ ਜਿਥੇ ਮਾਪਿਆਂ ਨੇ ਘਰ ਦੀ …