Saturday, April 13, 2024

ਕੌਣ ਆਖ਼ਦੈ ਰੁੱਖ ਨਹੀਂ ਬੋਲਦੇ

ਕੌਣ ਆਖ਼ਦੈ ਰੱਖ ਨਹੀਂ ਬੋਲਦੇ
ਰੁੱਖ ਬੋਲਦੇ ਨੇ ਸਭ ਕੁੱਝ ਬੋਲਦੇ ਨੇ
ਪਰ ਉਹਨਾਂ ਦੀ ਸੁਣਦਾ ਨਹੀਂ ਕੋਈ
ਲਉ ਸੁਣੋ ਅੱਜ ਰੱਖ ਕੀ ਬੋਲਦਾ ਏ।
ਬੇਸ਼ਕ ਅਸੀਂ ਜ਼ਬਾਨੋਂ ਬੋਲ ਨਹੀਂ ਸਕਦੇ
ਕੀ ਦਿਲ ਦੇ ਭੇਦ ਖੋਲ ਨਹੀਂ ਸਕਦੇ
ਦੁਨੀਆਂ ਵਾਲਿਓ ਕਦੇ ਬਹਿ ਕੇ ਸੋਚੋ
ਅਸੀਂ ਕੀ ਨਹੀਂ ਕਰਦੇ ਤੁਹਾਡੇ ਲਈ
ਦਿਨ ਰਾਤ ਤੁਹਾਡੇ ਜੀਵਨ ਵਾਸਤੇ
ਸਾਫ਼ ਸੁਥਰੀ ਆਕਸੀਜ਼ਨ ਵੰਡੀਐ
ਤੁਹਾਡੀਆਂ ਲੋੜਾਂ ਪੂਰੀਆਂ ਕਰੀਏ
ਧਰਤੀ ਮਾਂ ਦੇ ਸਪੂਤ ਹਾਂ ਅਸੀਂ
ਸਭ ਕੁੱਝ ਧਰਤੀ ਮਾਂ ਤੋਂ ਲੈਂਦੇ ਹਾਂ
ਨਾ ਤੁਹਾਡੇ ਕੋਲੋਂ ਕੁੱਝ ਮੰਗੀਏ
ਨਾ ਤੁਹਾਡਾ ਕੁੱਝ ਖਾਈਏ ਪੀਈਏ
ਫਿਰ ਵੀ ਤੁਸੀਂ ਬਣ ਗਏ ਦੁਸ਼ਮਣ ਸਾਡੇ
ਸਾਨੂੰ ਲਾਉਂਦੇ ਘੱਟ ਤੇ ਵੱਢਦੇ ਜਿਆਦਾ ਹੋ
ਵੇਖ ਲਉ ਜੇ ਅਸੀਂ ਤੁਹਾਡੇ ਤੋਂ ਮੁੱਖ ਮੋੜ ਲਿਆ
ਕੀ ਬੀਤੇਗੀ ਤੁਹਾਡੇ ਨਾਲ ਕਦੇ ਸੋਚਿਆ ਜੇ
ਜੇ ਨਹੀਂ ਸੋਚਿਆ ਤੇ ਹੁਣ ਵੀ ਸੋਚੋ
ਅਜੇ ਸਮਾਂ ਤੁਹਾਡੇ ਕੋਲ ਹੈ
ਜਦੋ ਸਮਾਂ ਨਿਕਲ ਗਿਆ
ਫਿਰ ਕੁੱਝ ਨਹੀਂ ਹੋਣਾ
ਤੁਹਾਡੇ ਪੱਲੇ ਬਾਕੀ ਰਹਿ ਜਾਊ ਰੋਣਾ
ਅਸੀਂ ਤਾਂ ਫਿਰ ਤੁਹਾਡੇ ਮਰਨ ਤੋਂ ਬਾਅਦ
ਤੁਹਾਡੇ ਸੰਸਕਾਰ ਕਰਵਾਉਣ ਲਈ
ਆਪਣਾ ਆਪ ਅੱਗ ਵਿੱਚ ਅਗਨ ਭੇਟ
ਕਰਵਾ ਦਿੰਦੇ ਹਾਂ ਕਦੇ ਇਹ ਵੀ ਸੋਚਿਆ ਜੇ ?
0502202306

ਸੂਬੇਦਾਰ ਜਸਵਿੰਦਰ ਸਿੰਘ ਭੁਲੇਰੀਆ
ਮਮਦੋਟ। ਮੋ – 7589155501

Check Also

ਦਿੱਲੀ ਪਬਲਿਕ ਸਕੂਲ ਵਿਖੇ ਵਿਸਾਖੀ ਨੂੰ ਸਮਰਪਿਤ ਵਿਸ਼ੇਸ਼ ਪ੍ਰੋਗਰਾਮ

ਅੰਮ੍ਰਿਤਸਰ, 13 ਅਪ੍ਰੈਲ (ਜਗਦੀਪ ਸਿੰਘ) – ਸਥਾਨਕ ਦਿੱਲੀ ਪਬਲਿਕ ਸਕੂਲ ਦੇ ਪੰਜਾਬੀ ਵਿਭਾਗ ਵਲੋਂ ਵਿਸਾਖੀ …