Thursday, November 21, 2024

ਯੂਨੀਵਰਸਿਟੀ ਪੰਜਾਬੀ ਅਧਿਐਨ ਸਕੂਲ ਦੇ ਖੋਜ਼ ਮੰਚ ਵਲੋਂ ਪਰਵਾਸੀ ਪੰਜਾਬੀ ਕਵੀ ਚਰਨ ਸਿੰਘ ਦਾ ਰੁਬਰੂ ਸਮਾਗਮ

ਅੰਮ੍ਰਿਤਸਰ, 9 ਫਰਵਰੀ (ਸੁਖਬੀਰ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਪੰਜਾਬੀ ਅਧਿਐਨ ਸਕੂਲ ਦੇ ਖੋਜ਼ ਮੰਚ ਵਲੋਂ ਪਰਵਾਸੀ ਪੰਜਾਬੀ ਕਵੀ ਚਰਨ ਸਿੰਘ ਦਾ ਰੂਬਰੂ ਸਮਾਗਮ ਕਰਵਾਇਆ ਗਿਆ।ਸਮਾਗਮ ਦੇ ਆਰੰਭ ਵਿੱਚ ਵਿਭਾਗ ਮੁਖੀ ਡਾ਼ ਮਨਜਿੰਦਰ ਸਿੰਘ ਨੇ ਚਰਨ ਸਿੰਘ ਦਾ ਸਵਾਗਤ ਕਰਦਿਆਂ ਉਹਨਾਂ ਦੀ ਸਿਰਜਣ ਪ੍ਰਕਿਰਿਆ ਬਾਰੇ ਚਾਨਣਾ ਪਾਇਆ।ਉਹਨਾਂ ਅਨੁਸਾਰ ਚਰਨ ਸਿੰਘ ਆਧੁਨਿਕ ਸੰਵੇਦਨਾ ਦਾ ਕਵੀ ਹੈ ਜਿਸ ਨੇ ਪੂੰਜੀਵਾਦੀ ਯੁੱਗ ਦੀ ਮਾਨਸਿਕਤਾ ਨੂੰ ਬੌਧਿਕ ਵਿਸ਼ਲੇਸ਼ਣ ਰਾਹੀਂ ਪੇਸ਼ ਕੀਤਾ ਹੈ।ਉਸ ਦੀ ਰਚਨਾ ਵਿਚੋਂ ਆਧੁਨਿਕਤਾ ਤੇ ਉਤਰ-ਆਧੁਨਿਕਤਾ ਦਾ ਦਵੰਦ ਨਜ਼ਰ ਆਉਂਦਾ ਹੈ।ਉਪਰੰਤ ਡਾ. ਮੇਘਾ ਸਲਵਾਨ (ਅਸਿਸਟੈਂਟ ਪ੍ਰੋਫ਼ੈਸਰ ਪੰਜਾਬੀ ਅਧਿਐਨ ਸਕੂਲ) ਨੇ ਚਰਨ ਸਿੰਘ ਦੇ ਜੀਵਨ ਤੇ ਰਚਨਾ ਤੋਂ ਵਿਦਿਆਰਥੀਆਂ ਨੂੰ ਜਾਣੂ ਕਰਵਾਇਆ।ਉਨਾਂ ਕਿਹਾ ਕਿ ਚਰਨ ਸਿੰਘ ਦੀ ਕਵਿਤਾ ਆਧੁਨਿਕ ਮਨੁੱਖ ਦਾ ਮਾਨਵੀ ਕੀਮਤਾਂ `ਤੇ ਕੇਂਦਰਤ ਹੋਣ ਦਾ ਪ੍ਰਵਚਨ ਸਿਰਜਦੀ ਹੈ।
ਚਰਨ ਸਿੰਘ ਨੇ ਆਪਣੇ ਜੀਵਨ ਤੇ ਸਿਰਜਣਾਤਮਕ ਅਨੁਭਵਾਂ ਨੂੰ ਵਿਦਿਆਰਥੀਆਂ ਨਾਲ ਸਾਂਝਾ ਕਰਦਿਆਂ ਕਿਹਾ ਕਿ ਉਹਨਾਂ ਦਾ ਸਾਰਾ ਕਾਵਿ ਪੂੰਜੀਵਾਦ ਦੇ ਮਨੁੱਖੀ ਜੀਵਨ `ਤੇ ਪੈਂਦੇ ਪ੍ਰਭਾਵ ਦੇ ਪ੍ਰਤੀਕਰਮ ਵਿਚੋਂ ਉਪਜਿਆ ਹੈ । ਆਧੁਨਿਕਤਾ ਦੇ ਸੰਕਲਪ ਅਤੇ ਇਸ ਦੇ ਪ੍ਰਭਾਵ ਨੂੰ ਪੇਸ਼ ਕਰਦਿਆਂ ਉਨ੍ਹਾਂ ਕਿਹਾ ਕਿ ਅਜੋਕੇ ਦੌਰ ਵਿੱਚ ਆਧੁਨਿਕਤਾ ਦੇ ਨਾਮ ਹੇਠ ਮਨੁੱਖ ਮਾਨਸਿਕ ਲੁੱਟ-ਖਸੁੱਟ ਦਾ ਸ਼ਿਕਾਰ ਹੋ ਰਿਹਾ ਹੈ।ਮੰਚ ਸੰਚਾਲਨ ਡਾ. ਪਵਨ ਕੁਮਾਰ ਵਲੋਂ ਕੀਤਾ ਗਿਆ। ਸਮਾਗਮ ਦੇ ਅੰਤ `ਤੇ ਵਿਭਾਗ ਦੇ ਸੀਨੀਅਰ ਅਧਿਆਪਕ ਡਾ਼ ਰਮਿੰਦਰ ਕੌਰ ਨੇ ਚਰਨ ਸਿੰਘ ਦਾ ਵਿਭਾਗ ਵਲੋਂ ਰਸਮੀ ਧੰਨਵਾਦ ਕੀਤਾ।
ਇਸ ਮੌਕੇ ਡਾ. ਹਰਿੰਦਰ ਕੌਰ, ਡਾ. ਕੰਵਲਦੀਪ ਕੌਰ, ਡਾ. ਕੰਵਲਜੀਤ ਕੌਰ, ਡਾ. ਇੰਦਰਪ੍ਰੀਤ ਕੌਰ, ਡਾ. ਹਰਿੰਦਰ ਸਿੰਘ, ਡਾ. ਗੁਰਪ੍ਰੀਤ ਸਿੰਘ, ਡਾ. ਚੰਦਨਪ੍ਰੀਤ ਸਿੰਘ, ਵਿਭਾਗ ਦੇ ਖੋਜ ਤੇ ਹੋਰ ਵਿਦਿਆਰਥੀ ਵੱਡੀ ਗਿਣਤੀ ‘ਚ ਹਾਜ਼ਰ ਰਹੇ।

Check Also

ਹਾਫ ਮੈਰਾਥਨ ਸਮੇਂ 24 ਨਵੰਬਰ ਨੂੰ ਸਵੇਰ ਤੋਂ ਦੁਪਹਿਰ ਤੱਕ ਬੰਦ ਰਹੇਗੀ ਅਟਾਰੀ-ਅੰਮ੍ਰਿਤਸਰ ਸੜਕ – ਸਹਾਇਕ ਕਮਿਸ਼ਨਰ

ਅੰਮ੍ਰਿਤਸਰ, 21 ਨਵੰਬਰ (ਸੁਖਬੀਰ ਸਿੰਘ) – ਭਾਰਤੀ ਫੌਜ ਜਿਲ੍ਹਾ ਪ੍ਰਸਾਸ਼ਨ ਅੰਮ੍ਰਿਤਸਰ ਦੇ ਸਹਿਯੋਗ ਨਾਲ 24 …