ਅੰਮ੍ਰਿਤਸਰ 10 ਫਰਵਰੀ (ਸੁਖਬੀਰ ਸਿੰਘ) – ਸ.ਸ.ਸ ਵੇਰਕਾ (ਲੜਕੇ ) ਅੰਮਿ੍ਰਤਸਰ ਦੇ ਐਨ.ਸੀ.ਸੀ ਕੈਡੇਟ ਨੇ ਸਕੂਲ ਅਤੇ 11 ਪੰਜਾਬ ਬਟਾਲੀਅਨ ਦਾ ਨਾ ਰੌਸ਼ਨ ਕੀਤਾ।ਭਾਰਤ ਦੇ 74ਵੇਂ ਗਣਤੰਤਰ ਦਿਵਸ ਮੌਕੇ ਤੇ ਵੇਰਕਾ ਸਕੂਲ ਦਾ ਵਿਦਿਆਰਥੀ ਗਗਨਦੀਪ ਸਿੰਘ 9ਵੀਂ ਕਲਾਸ, ਜੋ ਕਿ 11 ਪੰਜਾਬ ਬਟਾਲੀਅਨ ਦਾ ਕੈਡੇਟ ਹੈ, ਉਹ ਪੰਜਾਬ ਡਾਇਰੈਕਟੋਰੇਟ ਵਲੋਂ 26 ਜਨਵਰੀ ਦਿੱਲੀ ਵਿਖੇ ਪਰੇਡ ਦਾ ਹਿੱਸਾ ਬਣਿਆ।
ਅੰਮ੍ਰਿਤਸਰ ਪੁੱਜਣ ‘ਤੇ ਅੰਮ੍ਰਿਤਸਰ ਗਰੁੱਪ ਕਮਾਂਡਰ ਬ੍ਰਿਗੇਡੀਅਰ ਰੋਹਿਤ ਕੁਮਾਰ ਅਤੇ ਕਮਾਂਡਿੰਗ ਅਫਸਰ ਕਰਨਲ ਕਰਨੈਲ ਸਿੰਘ 11 ਪੰਜਾਬ ਬਟਾਲੀਅਨ ਨੇ ਗਗਨਦੀਪ ਸਿੰਘ ਨੂੰ ਆਪਣਾ ਆਸ਼ੀਰਵਾਦ ਅਤੇ ਮੁਬਾਰਕਾਂ ਦਿੱਤੀਆਂ।
ਕੈਡੇਟ ਗਗਨਦੀਪ ਸਿੰਘ ਦਾ ਵੇਰਕਾ ਸਕੂਲ ਪੁੱਜਣ ‘ਤੇ ਪ੍ਰਿੰਸੀਪਲ ਨਵਜੋਤ ਖੁਰਾਣਾ ਐਨ.ਸੀ.ਸੀ ਅਫਸਰ ਐਸ.ਓ ਸੁਮੰਤ ਗੁਪਤਾ, ਕੈਪਟਨ ਰਮਨ ਕੁਮਾਰ ਅਤੇ ਸਮੂਹ ਸਟਾਫ ਨੇ ਗਗਨਦੀਪ ਦਾ ਬਹੁਤ ਗਰਮਜੋਸ਼ੀ ਨਾਲ ਸਵਾਗਤ ਕੀਤਾ ਤੇ ਵਧਾਈ ਦਿੱਤੀ।
Check Also
ਬੀ.ਬੀ.ਕੇ ਡੀ.ਏ.ਵੀ ਕਾਲਜ ਵਿਖੇ ਨਵੇਂ ਸਾਲ 2025 ਮੌਕੇ ’ਤੇ ਵੈਦਿਕ ਹਵਨ ਯੱਗ ਦਾ ਆਯੋਜਨ
ਅੰਮ੍ਰਿਤਸਰ, 1 ਜਨਵਰੀ (ਜਗਦੀਪ ਸਿੰਘ) – ਬੀ.ਕੇ ਡੀ.ਏ.ਵੀ ਕਾਲਜ ਦੀ ਆਰਿਆ ਯੁਵਤੀ ਸਭਾ ਵਲੋਂ ਕਾਲਜ …