ਅੰਮ੍ਰਿਤਸਰ, 10 ਫਰਵਰੀ (ਜਗਦੀਫ ਸਿੰਘ ਸੱਗੂ) – ਡੀ.ਏ.ਵੀ ਪਬਲਿਕ ਸਕੂਲ ਲਾਰੈਂਸ ਰੋਡ ਲਈ ਇਹ ਮਾਣ ਵਾਲਾ ਪਲ ਸੀ ਜਦੋਂ ਜਮਾਤ ਪਹਿਲੀ ਅਤੇ ਦੂਜੀ ਦੇ 249 ਵਿਦਿਆਰਥੀਆਂ ਨੇ ਅੰਤਰਰਾਸ਼ਟਰੀ ਗਣਿਤ ਅਤੇ ਵਿਗਿਆਨ ਓਲੰਪੀਆਡ ਵਿੱਚ ਵੱਖ-ਵੱਖ ਪੁਜੀਸ਼ਨਾਂ ਹਾਸਲ ਕੀਤੀਆਂ।
ਸ਼ਿਵਾਨ ਗਰੋਵਰ, ਨਿਆਮਤ ਮੋਂਗਾ, ਅਮਾਇਰਾ ਸ਼ਰਮਾ ਤੇ ਰੂਹਾਨਿਕਾ ਅਰੋੜਾ ਨੇ ਆਪੋ-ਆਪਣੇ ਵਰਗਾਂ ਵਿੱਚ ਅੰਤਰਰਾਸ੍ਰਟਰੀ ਰੈਂਕ-1 ਪ੍ਰਾਪਤ ਕਰਕੇ ਸਕੂਲ ਦਾ ਨਾਂ ਰੌਸ਼ਨ ਕੀਤਾ।ਸ਼ਬਦ ਐਸ. ਰੰਧਾਵਾ ਨੇ ਗਣਿਤ ਅਤੇ ਹੁਨਰ ਕੌਰ ਨੇ ਵਿਗਿਆਨ ਵਿੱਚ ਅੰਤਰਰਾਸ਼ਟਰੀ ਰੈਂਕ-2 ਪ੍ਰਾਪਤ ਕੀਤਾ। ਜੇਤੂਆਂ ਨੂੰ ਸੋਨੇ ਦੇ ਤਮਗੇ ਅਤੇ ਉਤੱਮਤਾ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ।
ਪੰਜਾਬ ਜ਼ੋਨ-ਏ ਖੇਤਰੀ ਅਧਿਕਾਰੀ ਡਾ. ਸ਼੍ਰੀਮਤੀ ਨੀਲਮ ਕਾਮਰਾ ਅਤੇ ਸਕੂਲ ਪ੍ਰਬੰਧਕ ਡਾ. ਪੁਸ਼ਪਿੰਦਰ ਵਾਲੀਆ ਪਿ੍ਰੰਸੀਪਲ ਬੀ.ਬੀ.ਕੇ ਡੀ.ਏ.ਵੀ ਕਾਲਜ ਵੂਮੈਨ ਨੇ ਵਿਦਿਆਰਥੀਆਂ ਨੂੰ ਉਨ੍ਹਾਂ ਦੇ ਇਸ ਸ਼ਾਨਦਾਰ ਪ੍ਰਦਰਸ਼ਨ ਲਈ ਆਸ਼ੀਰਵਾਦ ਦਿੱਤਾ।ਸਕੂਲ ਦੇ ਪਿ੍ਰੰਸੀਪਲ ਡਾ. ਪੱਲਵੀ ਸੇਠੀ ਨੇ ਵਿਦਿਆਰਥੀਆਂ ਦੁਆਰਾ ਪ੍ਰਾਪਤ ਕੀਤੀ ਇਸ ਸ਼ਨਦਾਰ ਉਪਲੱਬਧੀ ‘ਤੇ ਖੁਸ਼ੀ ਪ੍ਰਗਟਾਈ ਅਤੇ ਉਨ੍ਹਾਂ ਨੂੰ ਦ੍ਰਿੜ੍ਹਤਾ ਨਾਲ ਕੰਮ ਕਰਨ ਅਤੇ ਆਪਣੀ ਪਛਾਣ ਬਣਾਉਣ ਲਈ ਪ੍ਰੇਰਿਤ ਵੀ ਕੀਤਾ।
Check Also
ਡਿਪਟੀ ਕਮਿਸ਼ਨਰ ਵਲੋਂ ਮਾਲ ਵਿਭਾਗ ਦੇ ਅਧਿਕਾਰੀਆਂ ਨੂੰ ਪੈਂਡਿਗ ਇੰਤਕਾਲਾਂ ਦਾ ਨਿਪਟਾਰਾ ਕਰਨ ਦੇ ਆਦੇਸ਼
ਅੰਮ੍ਰਿਤਸਰ, 1 ਜਨਵਰੀ (ਸੁਖਬੀਰ ਸਿੰਘ) – ਜਿਲ੍ਹੇ ਦੇ ਮਾਲ ਵਿਭਾਗ ਦੀ ਸਮੀਖਿਆ ਕਰਦਿਆਂ ਡਿਪਟੀ ਕਮਿਸ਼ਨਰ …