Monday, April 22, 2024

ਸਮਾਂ

ਹੱਥੋਂ ਕਿਰਦਾ ਜਾਂਦੈ।

ਉਲਝਣਾਂ ਦੇ ਵਿੱਚ ਬੰਦਾ,
ਦਿਨੋਂ-ਦਿਨ ਘਿਰਦਾ ਜਾਂਦੈ।

ਦੌਲਤ ਸ਼ੌਹਰਤ ਮਣਾਂ ਮੂੰਹੀਂ,
ਐਪਰ ਜ਼ਮੀਰੋਂ ਗਿਰਦਾ ਜਾਂਦੈ।

ਲਿਖਤੀ ਇਹ ਕਰ ਸਮਝੌਤੇ,

ਮੁੜ ਜ਼ਬਾਨੋਂ ਫਿਰਦਾ ਜਾਂਦੈ।

ਘੁੰਮਣ ਘੇਰੀ ਦੇ ਵਿੱਚ ਫ਼ਸਿਆ,
ਖੂਹ ਦੇ ਵਾਂਗੂੰ ਗਿੜਦਾ ਜਾਂਦੈ।

ਵੇਖ ਤਰੱਕੀ ਹੋਰਾਂ ਦੀ,
ਅੰਦਰੋਂ ਅੰਦਰੀਂ ਚਿੜਦਾ ਜਾਂਦੈ।

‘ਸੁਖਬੀਰ’ ਰੱਬ ਕੋਲੋਂ ਡਰ ਕੇ ਰਹਿ,
ਤੂੰ ਅੰਤ ਵੱਲ ਨੂੰ ਰਿੜਦਾ ਜਾਂਦੈ।
1402202302

ਸੁਖਬੀਰ ਸਿੰਘ ਖੁਰਮਣੀਆਂ
ਅੰਮ੍ਰਿਤਸਰ।
ਮੋ – 9855512677

Check Also

ਦੋਸ਼ੀ ਕੌਣ—?

ਹੁਸ਼ਿਆਰ ਵਿਦਿਆਰਥੀ ਲਗਾਤਾਰ ਜਮਾਤ ਵਿੱਚ ਗੈਰਹਾਜ਼ਰ ਚੱਲ ਰਿਹਾ ਸੀ।ਜਮਾਤ ਇੰਚਾਰਜ ਨੇ ਸੋਚਿਆ ਕਿ ਇਸ ਵਿਦਿਆਰਥੀ …