Thursday, November 21, 2024

ਨਿਰਮਲ ਅਰਪਨ ਦੇ ਨਾਵਲ ‘ਪੁੱਲ ਕੰਜਰੀ’ `ਤੇ ਹੋਈ ਚਰਚਾ

ਅੰਮ੍ਰਿਤਸਰ, 27 ਫਰਵਰੀ (ਦੀਪ ਦਵਿੰਦਰ ਸਿੰਘ) – ਪੰਜਾਬੀ ਸਾਹਿਤ ਸਭਾ ਚੋਗਾਵਾਂ ਵਲੋਂ ਪ੍ਸਿੱਧ ਲੇਖਕ ਨਿਰਮਲ ਅਰਪਨ ਦੇ ਭਾਸ਼ਾ ਵਿਭਾਗ ਵਲੋਂ ਸਨਮਾਨ ਪ੍ਰਾਪਤ ਕਰਨ ਵਾਲੇ ਨਾਵਲ “ਪੁੱਲ ਕੰਜਰੀ” `ਤੇ ਵਿਚਾਰ ਚਰਚਾ ਕੀਤੀ ਗਈ।ਨਿਰਮਲ ਅਰਪਣ ਦੇ ਗ੍ਰਹਿ ਸੰਧੂ ਕਲੋਨੀ ਵਿਖੇ ਹੋਈ ਸੰਖੇਪ ਪਰ ਅਰਥ ਭਰਪੂਰ ਗੋਸ਼ਟੀ ਦੀ ਪ੍ਰਧਾਨਗੀ ਸਾਹਿਤ ਸਭਾ ਦੇ ਪ੍ਰਧਾਨ ਧਰਵਿੰਦਰ ਸਿੰਘ ਔਲਖ, ਗੁਰੂ ਅੰਗਦ ਦੇਵ ਕਾਲਜ ਖਡੂਰ ਸਾਹਿਬ ਦੇ ਪ੍ਰਿੰ. ਡਾ. ਪਰਮਜੀਤ ਸਿੰਘ ਮੀਸ਼ਾ ਅਤੇ ਖਾਲਸਾ ਕਾਲਜ ਪੰਜਾਬੀ ਵਿਭਾਗ ਦੇ ਅਧਿਆਪਕ ਡਾ. ਹੀਰਾ ਸਿੰਘ ਨੇ ਸਾਂਝੇ ਰੂਪ ਵਿੱਚ ਕੀਤੀ।ਧਰਵਿੰਦਰ ਸਿੰਘ ਔਲਖ ਨੇ ਹਾਜ਼ਰੀਨ ਲੇਖਕਾਂ ਨਾਲ ਮੁੱਢਲੀ ਜਾਣ ਪਛਾਣ ਕਰਵਾਈ ਤੇ ਨਾਵਲ ਬਾਰੇ ਗੱਲਬਾਤ ਤੋਰਦਿਆਂ ਕਿਹਾ ਕਿ ਨਾਵਲ ਪੜਦਿਆਂ ਲੇਖਕ ਇਹ ਭੁੱਲ ਜਾਂਦਾ ਹੈ ਕਿ ਉਹ ਕਿਤਾਬ ਪੜ੍ਹ ਰਿਹਾ ਹੈ, ਸਗੋਂ ਪਾਠਕ ਪਾਤਰਾਂ ਦੇ ਨਾਲ-ਨਾਲ ਚੱਲਦਾ ਹੈ।ਡਾ. ਹੀਰਾ ਸਿੰਘ ਨੇ ਕਿਹਾ ਕਿ ਨਿਰਮਲ ਅਰਪਨ ਨੇ ਮੋਰਾਂ ਕੰਜਰੀ ਦੇ ਅਧੂਰੇ ਇਤਿਹਾਸ ਨੂੰ ਸੰਪੂਰਨ ਕਰਨ ਦੀ ਕੋਸ਼ਿਸ਼ ਕੀਤੀ ਹੈ, ਕਿਉਂਕਿ ਬਹੁਤ ਸਾਰੇ ਲੋਕ ਮੋਰਾਂ ਦੇ ਇਤਿਹਾਸ ਤੋਂ ਬਿਲਕੁੱਲ ਅਨਜਾਣ ਸਨ।ਸਭਾ ਦੇ ਜਨਰਲ ਸਕੱਤਰ ਕੁਲਦੀਪ ਸਿੰਘ ਦਰਾਜ਼ਕੇ ਨੇ ਕਿਹਾ ਕਿ ਅਰਪਨ ਸਾਹਿਬ ਮੋਰਾਂ ਨਾਚੀ ਦੇ ਕਿਰਦਾਰ ਨੂੰ ਚਿੱਤਰਦਿਆਂ ਮੋਰਾਂ ਨੂੰ ਜੀਵਤ ਰੂਪ ‘ਚ ਪਾਠਕਾਂ ਸਾਹਮਣੇ ਸਾਕਾਰ ਕਰ ਦਿੱਤਾ ਹੈ।ਹਰਮੀਤ ਆਰਟਿਸਟ ਨੇ ਕਿਹਾ ਅਰਪਨ ਜੀ ਨੇ ਮਹਾਰਾਜਾ ਰਣਜੀਤ ਸਿੰਘ ਦੇ ਦਰਬਾਰ ਦਾ ਚਿੱਤਰਨ ਇੰਜ ਕੀਤਾ ਹੈ, ਜਿਵੇਂ ਉਹ ਖੁਦ ਦਰਬਾਰ ਵਿੱਚ ਬੈਠੇ ਹੋਣ। ਨਾਵਲ ਬਾਰੇ ਵਜੀਰ ਸਿੰਘ ਰੰਧਾਵਾ (ਕਨੇਡਾ), ਰੀਵਾ ਦਰਿਆ, ਪਰਗਟ ਸਿੰਘ ਔਲਖ, ਬਲਜਿੰਦਰ ਮਾਂਗਟ, ਯੁੱਧਬੀਰ ਸਿੰਘ ਔਲਖ, ਸਤਨਾਮ ਔਲਖ, ਕੁਲਵੰਤ ਸਿੰਘ ਕੰਤ, ਮੁਖਵਿੰਦਰ ਸਿੰਘ ਵਿਰਦੀ, ਮਨਮੀਤ ਕੌਰ, ਨਰਿੰਦਰ ਸਿੰਘ ਰੰਧਾਵਾ, ਮੁਖਵਿੰਦਰ ਸਿੰਘ ਭੋਲਾ ਨੇ ਵੀ ਆਪਣੇ ਗਹਿਰ ਗੰਭੀਰ ਵਿਚਾਰ ਪੇਸ਼ ਕੀਤੇ।
ਅੰਤ ‘ਚ ਨਿਰਮਲ ਅਰਪਨ ਨੇ ਸਾਰੇ ਵਿਚਾਰ ਚਰਚਾ ਸਮੇਂ ਉੱਠੇ ਸਵਾਲਾਂ ਦੇ ਜਵਾਬ ਦੇਣ ਦੇ ਨਾਲ ਹਾਜ਼ਰ ਲੇਖਕਾਂ ਦਾ ਧੰਨਵਾਦ ਵੀ ਕੀਤਾ।

Check Also

ਬੀ.ਬੀ.ਕੇ ਡੀ.ਏ.ਵੀ ਕਾਲਜ ਵੁਮੈਨ ਨੇ ਮਨਾਇਆ ਵਿਸ਼ਵ ਮਾਨਸਿਕ ਸਿਹਤ ਦਿਵਸ

ਅੰਮ੍ਰਿਤਸਰ, 20 ਨਵੰਬਰ (ਜਗਦੀਪ ਸਿੰਘ) – ਬੀ.ਬੀ.ਕੇ ਡੀ.ਏ.ਵੀ ਕਾਲਜ ਫ਼ਾਰ ਵੁਮੈਨ ਵੱਲੋਂ ਵਿਸ਼ਵ ਮਾਨਸਿਕ ਸਿਹਤ …