Friday, June 21, 2024

ਖ਼ਾਲਸਾ ਕਾਲਜ ਗਰਲਜ਼ ਸੀ: ਸੈਕੰ: ਸਕੂਲ ਵਿਖੇ ਵਿਦਾਇਗੀ ਸਮਾਰੋਹ ਕਰਵਾਇਆ

ਅੰਮ੍ਰਿਤਸਰ, 1 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਵਿਖੇ ਵਿਦਾਇਗੀ ਸਮਾਰੋਹ ਕਰਵਾਇਆ ਗਿਆ।ਸਕੂਲ ਪ੍ਰਿੰਸੀਪਲ ਸ੍ਰੀਮਤੀ ਪੁਨੀਤ ਕੌਰ ਨਾਗਪਾਲ ਦੀ ਅਗਵਾਈ ਹੇਠ ਆਯੋਜਿਤ ਇਸ ਸਮਾਰੋਹ ’ਚ ਵਿਦਿਆਰਥਣਾਂ ਵੱਲੋ ਲੋਕ ਨਾਚ, ਗੈਮਸ ਤੇ ਮੋਡਲਿੰਗ ਦੀ ਪੇਸ਼ਕਾਰੀ ਕੀਤੀ ਗਈ।
ਸ੍ਰੀਮਤੀ ਨਾਗਪਾਲ ਨੇ ਵਿਦਿਆਥਣਾਂ ਨੂੰ ਅਸ਼ੀਰਵਾਦ ਦਿੰਦਿਆਂ ਉਨ੍ਹਾਂ ਨੂੰ ਆਪਣੇ ਜੀਵਨ ਦੇ ਅਗਲੇ ਪੜਾਅ ’ਚ ਕਾਮਯਾਬ ਹੋਣ ਲਈ ਸਖਤ ਮਿਹਨਤ ਕਰਨ ਲਈ ਪ੍ਰੇਰਿਤ ਕੀਤਾ।ਉਨ੍ਹਾਂ ਕਿਹਾ ਕਿ ਉਹ ਆਰਥਿਕ ਪੱਖੋਂ ਮਜ਼ਬੂਤ ਹੋਣ ਅਤੇ ਜ਼ਿੰਦਗੀ ’ਚ ਸਫ਼ਲਤਾ ਹਾਸਲ ਕਰਨ ਲਈ ਲਗਨ ਤੇ ਮਿਹਨਤ ਨਾਲ ਪੜ੍ਹਾਈ ਕਰਨ।ਉਨਾਂ ਨੇ ਕਿਹਾ ਕਿ ਕੋਈ ਮੰਜਿਲ ਦੂਰ ਨਹੀਂ ਹੁੰਦੀ, ਬੱਸ ਉਸ ਨੂੰ ਹਾਸਲ ਕਰਨ ਲਈ ਇਕ ਜੋਸ਼ ਤੇ ਜਨੂੰਨ ਚਾਹੀਦਾ ਹੈ ਅਤੇ ਜਿੰਨ੍ਹਾਂ ਦੇ ਮਨ ਸਾਫ਼ ਹਨ ਉਹ ਕਦੇ ਵੀ ਅਸਫ਼ਲਤਾ ਦੇ ਨੇੜੇ ਵੀ ਨਹੀਂ ਫਟਕਦੇ।ਉਨ੍ਹਾਂ ਕਿਹਾ ਕਿ ਸਮਾਰੋਹ ਮੌਕੇ ਪੇਸ਼ਕਾਰੀ ’ਚ ਮਿਸ ਫੇਅਰ ਵੈਲ-ਜੈਸਮੀਨ ਕੌਰ, ਮਿਸ ਚਾਰਮਿੰਗ-ਦ੍ਰਿਸ਼ਟੀ ਤੇ ਮਿਸ ਲੌਂਗ ਹਿਅਰ-ਰੂਪਾਲੀ ਤੇ ਗੁਰਸਿਮਰਨ ਕੌਰ, ਮਿਸ ਸਮਾਇਲ-ਮਹਿਕ ਚੁਣੀਆਂ ਗਈਆਂ।

Check Also

ਯਾਦਗਾਰੀ ਹੋ ਨਿਬੜਿਆ ਸਟੱਡੀ ਸਰਕਲ ਵਲੋਂ ਲਗਾਇਆ ਗਿਆਨ ਅੰਜ਼ਨ ਸਮਰ ਕੈਂਪ

ਸੰਗਰੂਰ, 20 ਜੂਨ (ਜਗਸੀਰ ਲੌਂਗੋਵਾਲ) – ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦੇ ਸੰਗਰੂਰ ਬਰਨਾਲਾ ਮਾਲੇਰਕੋਟਲਾ …