ਅੰਮ੍ਰਿਤਸਰ, 2 ਮਾਰਚ (ਸੁਖਬੀਰ ਸਿੰਘ) – ਵਧੀਕ ਉਪ ਕਮਿਸ਼ਨਰ ਪੁਲਿਸ ਟਰੈਫਿਕ ਅੰਮ੍ਰਿਤਸਰ ਸ਼੍ਰੀਮਤੀ ਅਮਨਦੀਪ ਕੋਰ ਪੀ.ਪੀ.ਐਸ ਦੀ ਅਗਵਾਈ ਹੇਠ ਕਮਿਸ਼ਨਰੇਟ ਅੰਮ੍ਰਿਤਸਰ ਦੇ ਇਲਾਕੇ ਹਾਲ ਗੇਟ ਤੋਂ ਭਰਾਵਾਂ ਦੇ ਢਾਬੇ ਤੱਕ ਅਤੇ ਹੈਰੀਟੇਜ਼ ਸਟਰੀਟ ਅਤੇ ਸ਼੍ਰੀ ਹਰਿਮੰਦਰ ਸਾਹਿਬ ਦੇ ਆਲੇ ਦੁਆਲੇ ਦੇ ਖੇਤਰ, ਸਿਕੰਦਰੀ ਗੇਟ ਤੱਕ ਦੇ ਇਲਾਕੇ ਵਿੱਚ ਗਲਤ ਪਾਰਕ ਕੀਤੀਆਂ ਗੱਡੀਆਂ ਟੋਅ ਕੀਤੀਆਂ ਗਈਆਂ ਅਤੇ ਗਲਤ ਪਾਰਕਿੰਗ ਦੇ ਚਲਾਨ ਕੱਟੇੇ ਗਏ।ਇਸ ਤੋਂ ਇਲਾਵਾ ਇਸ ਖੇਤਰ ਵਿੱਚ ਤਾਇਨਾਤ ਟਰੈਫਿਕ ਕਰਮਚਾਰੀਆਂ ਨੂੰ ਡਿਊਟੀ ਪ੍ਰਤੀ ਜਾਣਕਾਰੀ ਦਿੱਤੀ ਗਈ।ਸ਼੍ਰੀਮਤੀ ਅਮਨਦੀਪ ਕੋਰ ਨੇ ਇਸ ਸਮੇਂ ਕਿਹਾ ਕਿ ਇਹ ਮੁਹਿੰਮ ਭਵਿੱਖ ਵਿੱਚ ਵੀ ਜਾਰੀ ਰਹੇਗੀ।
Check Also
ਸਿੱਖਿਆ ਵਿਭਾਗ ਵਲੋਂ ਜ਼ੋਨ ਕਰਮਪੁਰਾ ਪੱਧਰੀ ਖੇਡ ਮੁਕਾਬਲਿਆਂ ਦੀ ਸ਼ੁਰੂਆਤ
ਅੰਮ੍ਰਿਤਸਰ, 25 ਜੁਲਾਈ (ਸੁਖਬੀਰ ਸਿੰਘ) – ਪੰਜਾਬ ਸਰਕਾਰ ਵਲੋਂ ਰਾਜ ਨੂੰ ‘ਰੰਗਲਾ ਪੰਜਾਬ’ ਬਣਾਉਣ ਅਤੇ …