Thursday, July 18, 2024

ਫੀਲਡ ਪੱਤਰਕਾਰਾਂ ਵਿਰੋਧੀ ਨਵੀਂ ਪਾਲਿਸੀ ਰੱਦ ਕਰਵਾਉਣ ਲਈ ਡੀ.ਪੀ.ਆਰ.ਓ ਤੇ ਵਿਭਾਗ ਦੀ ਫੂਕੀ ਅਰਥੀ

ਸੰਗਰੂਰ, 2 ਮਾਰਚ (ਜਗਸੀਰ ਲੌਂਗੋਵਾਲ) – ਲੋਕ ਸੰਪਰਕ ਵਿਭਾਗ ਤੇ ਡੀ.ਪੀ.ਆਰ.ਓ ਸੰਗਰੂਰ ਵਲੋਂ ਪੱਤਰਕਾਰਾਂ ‘ਤੇ ਲਾਗੂ ਕੀਤੀ ਅਖੌਤੀ ਨਵੀਂ ਪਾਲਿਸੀ ਦੇ ਨਾਮ ਹੇਠ ਹੋ ਰਹੀ ਵਿਤਕਰੇਬਾਜੀ ਵਿਰੁੱਧ ਅੱਜ ਡੀ.ਪੀ.ਆਰ.ਓ ਸੰਗਰੂਰ ਤੇ ਲੋਕ ਸੰਪਰਕ ਵਿਭਾਗ ਦਾ ਭਵਾਨੀਗੜ੍ਹ ਦੇ ਤਹਿਸ਼ੀਲਦਾਰ ਦਫ਼ਤਰ ਅੱਗੇ ਪੁੱਤਲਾ ਫੂਕ ਕੇ ਪੱਤਰਕਾਰਾਂ ਨੇ ਜ਼ੋਰਦਾਰ ਨਾਅਰੇਬਾਜੀ ਕੀਤੀ।ਨਾਇਬ ਤਹਿਸ਼ੀਲਦਾਰ ਨੂੰ ਮੰਗ ਪੱਤਰ ਦੇਣ ਦੀ ਥਾਂ ਮੰਗ ਪੱਤਰ ਨੂੰ ਪੁਤਲੇ ਦੇ ਨਾਲ ਹੀ ਅਗਨਭੇਂਟ ਕੀਤਾ। ਪੱਤਰਕਾਰਾਂ ਨੇ ਕਿਹਾ ਕਿ ਡੀ.ਪੀ.ਆਰ.ਓ ਦੀਆਂ ਕਥਿਤ ਆਪਹੁਦਰੀਆਂ ਤੇ ਵਿਤਕਰੇਬਾਜ਼ੀ ਕਰਨ ਵਾਲੀਆਂ ਸ਼ਿਕਾਇਤਾਂ ‘ਤੇ ਦੋ ਮਹੀਨਿਆਂ ਬਾਅਦ ਵੀ ਕੋਈ ਕਾਰਵਾਈ ਦੀ ਥਾਂ ਇਸ ‘ਤੇ ਕੀਤੀ ਜਾ ਰਹੀ ਪਰਦਾਪੋਸ਼ੀ ਨੇ ਜਿੱਥੇ ਵਿਭਾਗ ਦੀ ਭੂਮਿਕਾ ‘ਤੇ ਪ੍ਰਸ਼ਨਚਿੰਨ੍ਹ ਲਗਾਇਆ ਹੈ, ਉਥੇ ਸਰਕਾਰ ਦੀ ਪਾਰਦਰਸ਼ਤਾ ਨੂੰ ਵੀ ਕਟਿਹਰੇ ‘ਚ ਖੜ੍ਹਾ ਕੀਤਾ ਹੈ।ਆਗੂਆਂ ਨੇ ਕਿਹਾ ਕਿ ਡੀ.ਪੀ.ਆਰ.ਓ ‘ਤੇ ਜ਼ਿਲ੍ਹਾ ਪੱਤਰਕਾਰਾਂ ਦੀ ਲਿਸਟ ਦੇਣ ਤੋਂ ਇਹ ਕਹਿ ਕੇ ਜਵਾਬ ਦੇਣਾ ਕਿ ਇਸ ਦੀ ਸੂਚਨਾ ਤੀਜੀ ਧਿਰ ਨੂੰ ਨਹੀਂ ਦਿੱਤੀ ਜਾ ਸਕਦੀ ਤੋਂ ਸਪੱਸ਼ਟ ਹੈ ਕਿ ਕੀਤੀਆਂ ਸ਼ਿਕਾਇਤਾਂ ‘ਤੇ ਕੋਈ ਕਾਰਵਾਈ ਹੋਣਾ ਵਿਭਾਗ ਨੂੰ ਵਾਰਾ ਨਹੀਂ ਖਾਂਦੀ।ਆਗੂਆਂ ਨੇ ਕਿਹਾ ਕਿ ਉਹ ਆਪਣੀਆਂ ਮੰਗਾਂ ਦੀ ਪ੍ਰਾਪਤੀ ਤੱਕ ਸੰਘਰ਼ਸ਼ ਜਾਰੀ ਰੱਖਣਗੇ।
ਇਸ ਮੌਕੇ ਤਿੰਨ ਵੱਖੋ-ਵੱਖਰੇ ਪ੍ਰੈਸ ਕਲੱਬਾਂ ਦੇ ਆਗੂਆਂ ਨੇ ਮੀਟਿੰਗ ਕਰਕੇ ਫੈਸਲਾ ਕੀਤਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੇ ਹਲਕਾ ਧੂਰੀ ‘ਚ ਵੱਡਾ ਪ੍ਰਦਰਸ਼ਨ ਕਰਨ ਤੋਂ ਪਹਿਲਾਂ ਲਾਮਬੰਦੀ ਲਈ ਜ਼ਿਲ੍ਹੇ ਦੇ ਹੋਰਨਾ ਸਟੇਸ਼ਨਾਂ ‘ਤੇ ਕੀਤੇ ਜਾਣ ਵਾਲੇ ਭਵਿੱਖੀ ਅਰਥੀ ਫੂਕ ਮੁਜ਼ਾਹਰਿਆਂ ਤੋਂ ਪਹਿਲਾਂ 11 ਮਾਰਚ ਤੱਕ ਵੱਖ-ਵੱਖ ਥਾਵਾਂ ‘ਤੇ ਮੀਟਿੰਗਾਂ ਕਰਕੇ ਅਲੱਗ-ਅਲ਼ੱਗ ਸ਼ਹਿਰਾਂ ਤੇ ਕਸ਼ਬਿਆਂ ਦੇ ਪੱਤਰਕਾਰਾਂ ਨਾਲ ਰਾਇ ਮਸ਼ਵਰੇ ਮਗਰੋਂ ਹੀ ਤਾਰੀਖਾਂ ਤੈਅ ਕੀਤੀਆਂ ਜਾਣਗੀਆਂ।

Check Also

ਭਾਰਤੀ ਸਟੇਟ ਬੈਂਕ ਦੇ ਅਧਿਕਾਰੀਆਂ ਨੇ ਬੂਟੇ ਲਗਾਏ

ਸੰਗਰੂਰ, 17 ਜੁਲਾਈ (ਜਗਸੀਰ ਲੌਂਗੋਵਾਲ) – ਐਸ.ਬੀ.ਆਈ ਵਲੋਂ ਸੀ.ਐਸ.ਆਰ ਗਤੀਵਿਧੀ ਅਧੀਨ “ਇਕ ਪੇੜ ਮਾਂ ਦੇ …