Friday, July 19, 2024

ਮਰਹੂਮ ਕਹਾਣੀਕਾਰ ਤਲਵਿੰਦਰ ਸਿੰਘ ਦੀ ਯਾਦ ‘ਚ ਸਮਾਗਮ 5 ਮਾਰਚ ਐਤਵਾਰ ਨੂੰ

ਅੰਮ੍ਰਿਤਸਰ, 3 ਮਾਰਚ (ਦੀਪ ਦਵਿੰਦਰ ਸਿੰਘ) – ਪੰਜਾਬੀ ਕਹਾਣੀ ਦੇ ਗੂੜ੍ਹੇ ਹਸਤਾਖਰ ਤੇ ਸਾਡੀਆਂ ਅਭੁੱਲ ਯਾਦਾਂ ਦੇ ਸਿਰਨਾਵੇਂ ਮਰਹੂਮ ਕਹਾਣੀਕਾਰ ਤਲਵਿੰਦਰ ਸਿੰਘ ਦੀ ਸਾਹਿਤਕ ਸੰਨਦ ਨੂੰ ਯਾਦ ਕਰਨ ਲਈ ਫੋਕਲੋਰ ਰਿਸਰਚ ਅਕਾਦਮੀ ਤੇ ਪ੍ਰਗਤੀਸ਼ੀਲ ਲੇਖਕ ਸੰਘ ਵਲੋਂ ਇੱਕ ਸਮਾਗਮ 5 ਮਾਰਚ ਐਤਵਾਰ ਨੂੰ 11.00 ਵਜੇ ਵਿਰਸਾ ਵਿਹਾਰ ਅੰਮ੍ਰਿਤਸਰ ਵਿੱਚ ਕਰਵਾਇਆ ਜਾ ਰਿਹਾ ਹੈ।ਜਿਸ ਵਿਚ ਮੁੱਖ ਵਕਤਾ ਹਰਵਿੰਦਰ ਭੰਡਾਲ ਹੋਣਗੇ।ਪ੍ਰੋ. ਸੁਰਜੀਤ ਜੱਜ, ਰਮੇਸ਼ ਯਾਦਵ, ਭੁਪਿੰਦਰ ਸਿੰਘ ਸੰਧੂ, ਤਰਲੋਚਨ ਸਿੰਘ ਤਰਨ ਤਾਰਨ, ਧਰਵਿੰਦਰ ਔਲਖ, ਕਮਲ ਗਿੱਲ, ਹਰਜੀਤ ਸਿੰਘ ਸਰਕਾਰੀਆ, ਕਰਮਜੀਤ ਕੌਰ ਜੱਸਲ, ਸਤਨਾਮ ਸਿੰਘ ਜੱਸੜ, ਅਵਤਾਰ ਸਿੰਘ ਓਠੀ ਤੇ ਗੁਰਬਾਜ਼ ਸਿੰਘ ਛੀਨਾ ਨੇ ਦੱਸਿਆ ਕਿ ਪ੍ਰਸਿੱਧ ਲੇਖਕ ਬਲਦੇਵ ਸਿੰਘ ਸੜਕਨਾਮਾ, ਪ੍ਰੋ. ਖ਼ਾਲਿਦ ਹੁਸੈਨ ਜੰਮੂ, ਦੇਸ ਰਾਜ ਕਾਲੀ, ਹਰਮੀਤ ਵਿਦਿਆਰਥੀ, ਭਗਵੰਤ ਰਸੂਲਪੁਰੀ, ਮੱਖਣ ਮਾਨ, ਮੁਖਤਾਰ ਗਿੱਲ ਤੇ ਡਾ. ਅਨੂਪ ਸਿੰਘ ਤਲਵਿਦਰ ਸਿੰਘ ਦੀ ਬੇਟੀ ਸੁਪ੍ਰੀਤ ਕੌਰ ਤੇ ਦਮਾਦ ਹਰਿੰਦਰ ਸਿੰਘ ਵਿਸ਼ੇਸ਼ ਤੌਰ ‘ਤੇ ਸ਼ਿਰਕਤ ਕਰਨਗੇ ਉਨ੍ਹਾਂ ਲੇਖਕਾਂ ਤੇ ਸਾਹਿਤ ਪ੍ਰੇਮੀਆਂ ਨੂੰ ਸੱਦਾ ਦਿੱਤਾ ਕਿ ਉਹ ਇਸ ਸਮਾਗਮ ‘ਚ ਜਰੂਰ ਸ਼ਾਮਲ ਹੋਣ।

Check Also

ਅਕਾਲ ਅਕੈਡਮੀ ਕੌੜੀਵਾੜਾ ਵਿਖੇ ਲੜਕੀਆਂ ਦੇ ਅੰਤਰ ਜ਼ੋਨ ਫੁੱਟਬਾਲ ਟੂਰਨਾਮੈਂਟ ਦਾ ਆਯੋਜਨ

ਸੰਗਰੂਰ, 18 ਜੁਲਾਈ (ਜਗਸੀਰ ਲੌਂਗੋਵਾਲ) – ਅਕਾਲ ਅਕੈਡਮੀ ਕੌੜੀਵਾੜਾ ਵਿਖੇ ਲੜਕੀਆਂ ਦਾ ਅੰਤਰ-ਜ਼ੋਨ ਫੁੱਟਬਾਲ ਟੂਰਨਾਮੈਂਟ …