Tuesday, December 5, 2023

ਖ਼ਾਲਸਾ ਕਾਲਜ ਵੈਟਰਨਰੀ ਵਿਖੇ ਫ਼ਾਜ਼ਿਲਕਾ ਤੋਂ ਪੁੱਜੇ ਸਕੂਲੀ ਵਿਦਿਆਰਥੀ

ਅੰਮ੍ਰਿਤਸਰ, 3 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਆਫ ਵੈਟਰਨਰੀ ਐਂਡ ਐਨੀਮਲ ਸਾਇੰਸਜ਼ ਦਾ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸਾਬੂਆਣਾ (ਫਾਜ਼ਿਲਕਾ) ਦੇ 50 ਸਕੂੂੀ ਵਿਦਿਆਰਥੀਆਂ ਦੀ ਟੀਮ ਨੇ ਦੌਰਾ ਕੀਤਾ।ਕਾਲਜ ਪ੍ਰਿੰਸੀਪਲ ਡਾ. ਹਰੀਸ਼ ਕੁਮਾਰ ਵਰਮਾ ਨੇ ਦੱਸਿਆ ਕਿ ਵਿਦਿਆਰਥੀਆਂ ਨੇ ਆਪਣੇ ਅਧਿਆਪਕਾਂ ਨਾਲ ਕਾਲਜ, ਵੱਖ-ਵੱਖ ਵਿਭਾਗਾਂ, ਅਟੈਚਡ ਫਾਰਮਾਂ ਅਤੇ ਵੈਟਰਨਰੀ ਹਸਪਤਾਲ ਦਾ ਇਕ ਰੋਜ਼ਾ ਦੌਰਾ ਕੀਤਾ। ਜਿਸ ਵਿਚ ਵੈਟਰਨਰੀ ਮੈਡੀਸਨ, ਪੈਰਾਸਿਟੋਲੋਜੀ, ਪੈਥੋਲੋਜੀ, ਐਨਾਟੋਮੀ, ਫਿਜ਼ੀਓਲੋਜੀ, ਪਸ਼ੂ ਪਾਲਣ, ਵੈਟਰਨਰੀ ਸਰਜਰੀ, ਪਸ਼ੂੂਧਨ ਫਾਰਮ ਕੰਪਲੈਕਸ ਅਤੇ ਵੈਟਰਨਰੀ ਹਸਪਤਾਲ (24¿7) ਆਦਿ ਕਾਲਜ ਦੇ ਵੱਖ-ਵੱਖ ਵਿਭਾਗਾਂ ਦਾ ਦੌਰਾ ਵੀ ਕੀਤਾ।
ਵਿਦਿਆਰਥੀ ਕਾਲਜ ਨਾਲ ਜੁੜੇ ਪਸ਼ੂਆਂ, ਬੱਕਰੀਆਂ, ਭੇਡਾਂ, ਮੁਰਗੀਆਂ, ਸੂਰਾਂ ਅਤੇ ਘੋੜਿਆਂ ਨੂੰ ਪਾਲਣ ਵਾਲੇ ਫਾਰਮਾਂ ਦੀ ਪੜਚੋਲ ਕਰਨ ਦੇ ਯੋਗ ਵੀ ਸਨ, ਜਿਥੇ ਉਨ੍ਹਾਂ ਨੇ ਵੇਖਿਆ ਕਿ ਕਿਵੇਂ ਪਸ਼ੂਆਂ ਦੀ ਦੇਖਭਾਲ ਅਤੇ ਪ੍ਰਬੰਧਨ ਕੀਤਾ ਜਾਂਦਾ ਹੈ।
ਵਿਦਿਆਰਥੀਆਂ ਦਾ ਡਾ. ਵਰਮਾ ਅਤੇ ਫੈਕਲਟੀ ਨਾਲ ਸਵਾਲ-ਜਵਾਬ ਸੈਸ਼ਨ ਵੀ ਕੀਤਾ ਗਿਆ।ਜਿਨ੍ਹਾਂ ਨੇ ਉਨ੍ਹਾਂ ਨੂੰ ਵੈਟਰਨਰੀ ਅਤੇ ਐਨੀਮਲ ਸਾਇੰਸਜ਼ ਦੇ ਹਰੇਕ ਪਹਿਲੂਆਂ ਬਾਰੇ ਬੇਸ਼ਕੀਮਤੀ ਜਾਣਕਾਰੀ ਪ੍ਰਦਾਨ ਕੀਤੀ।ਵਿਦਿਆਰਥੀਆਂ ਨੇ ਬੈਕਟੀਰੀਆ, ਵਾਇਰਸ ਅਤੇ ਖਾਸ ਕਰ ਕੇ ਰੇਬੀਜ਼ ਬਾਰੇ ਜਾਗਰੂੂਤਾ ਸਬੰਧੀ ਜਾਣਕਾਰੀ ਹਾਸਲ ਕਰਨ ’ਚ ਵਧੇਰੇ ਦਿਲਚਸਪੀ ਵਿਖਾਈ।ਉਨ੍ਹਾਂ ਡੇਅਰੀ ਅਤੇ ਮੀਟ ਉਤਪਾਦਾਂ ਬਾਰੇ ਵੀ ਜਾਣਕਾਰੀ ਪ੍ਰਾਪਤ ਕੀਤੀ।
ਵਿਦਿਆਰਥੀ ਨੇ ਕਾਲਜ ਦੁਆਰਾ ਕੀਤੇ ਗਏ ਵੱਖ-ਵੱਖ ਅਧਿਆਪਨ, ਬੁਨਿਆਦੀ ਖੋਜ਼ ਅਤੇ ਵਿਕਾਸ ਦੇ ਯਤਨਾਂ ਬਾਰੇ ਜਾਣ ਕੇ ਖੁਸ਼ੀ ਦਾ ਇਜ਼ਹਾਰ ਕੀਤਾ।ਡਾ. ਵਰਮਾ ਨੇ ਵਿਦਿਆਰਥੀਆਂ ਨੂੰ ‘ਵੈਟਰਨਰੀ ਡਾਕਟਰ’ ਬਣਨ ਦੇ ਆਪਣੇ ਸੁਪਨਿਆਂ ਨੂੰ ਅਗਾਂਹ ਵਧਾਉਣ ਲਈ ਵੀ ਉਤਸ਼ਾਹਿਤ ਕੀਤਾ।
ਇਸ ਮੌਕੇ ਕਾਲਜ ਦੇ ਇਸ ਸ਼ਾਨਦਾਰ ਦੌਰੇ ਲਈ ਵਿਦਿਆਰਥੀਆਂ ਨੇ ਡਾ. ਵਰਮਾ ਦਾ ਧੰਨਵਾਦ ਕੀਤਾ।

Check Also

ਸਵੀਪ ਮੁਹਿੰਮ ਤਹਿਤ ਬੱਚਿਆਂ ਨੂੰ ਈ.ਵੀ.ਐਮ ਅਤੇ ਵੀ.ਵੀ.ਪੈਟ ਮਸ਼ੀਨਾਂ ਬਾਰੇ ਦਿੱਤੀ ਜਾਣਕਾਰੀ

ਅੰਮ੍ਰਿਤਸਰ, 4 ਦਸੰਬਰ (ਸੁਖਬੀਰ ਸਿੰਘ) – ਵਿਧਾਨ ਸਭਾ ਚੋਣ ਹਲਕਾ 016-ਅੰਮ੍ਰਿਤਸਰ ਪੱਛਮੀ ਦੇ ਚੋਣਕਾਰ ਰਜਿਸਟਰੇਸ਼ਨ …