ਡਾ. ਕਰਨੈਲ ਸ਼ੇਰਗਿੱਲ ਯੂ.ਕੇ ਦੇ ਨਾਵਲ `ਲਾਕਡਾਊਨ ਅਲਫ਼ਾ ` ਦੀ ਹੋਈ ਘੁੰਡ ਚੁੱਕਾਈ ‘ਤੇ ਚਰਚਾ
ਅੰਮ੍ਰਿਤਸਰ, 5 ਮਾਰਚ (ਦੀਪ ਦਵਿੰਦਰ ਸਿੰਘ) – ਪੰਜਾਬੀ ਆਰਟ ਲਿਟਰੇਰੀ ਅਕਾਦਮੀ ਯੂ.ਕੇ ਦੇ ਸਹਿਯੋਗ ਨਾਲ ਅੱਖਰ ਸਾਹਿਤ ਅਕਾਦਮੀ ਅੰਮ੍ਰਿਤਸਰ ਵਲੋਂ ਕਰਵਾਇਆ ਗਏ ਪ੍ਰਮਿੰਦਰਜੀਤ ਯਾਦਗਾਰੀ ਸਲਾਨਾ ਪੁਰਸਕਾਰ ਸਮਾਗਮ ਜਿਥੇ ਯਾਦਗਾਰੀ ਹੋ ਨਿਬੜਿਆ ਉਥੇ ਕਈ ਮੰਨੀਆਂ-ਪ੍ਰਮੰਨੀਆ ਸਖਸ਼ੀਅਤਾਂ ਦੀ ਹਾਜ਼ਰੀ ਨਾਲ ਸਮਾਗਮ ਦੀ ਖੂਬਸੂਰਤੀ ਵਧ ਗਈ।ਇਸ ਵਾਰ ਦਾ ਪ੍ਰਮਿੰਦਰਜੀਤ ਯਾਦਗਾਰੀ ਪੁਰਸਕਾਰ ਪੰਜਾਬੀ ਦੇ ਉਘੇ ਕਵੀ ਡਾ. ਭਗਵਾਨ ਢਿੱਲੋਂ ਨੂੰ ਦਿੱਤਾ ਗਿਆ।ਜਿਸ ਦੇ ਲਈ ਉਨ੍ਹਾਂ ਪ੍ਰਬੰਧਕਾਂ ਦਾ ਧੰਨਵਾਦ ਕਰਦਿਆਂ ਕਿਹਾ ਇਸ ਪੁਰਸਕਾਰ ਨਾਲ ਉਨ੍ਹਾਂ ਦੀ ਹੋਰ ਜਿੰਮੇਵਾਰੀ ਵਧ ਗਈ ਹੈ ਕਿ ਉਨ੍ਹਾਂ ਨੇ ਪੰਜਾਬੀ ਭਾਸ਼ਾ ਦੇ ਅਮੀਰ ਵਿਰਸੇ ਨੂੰ ਜਿਥੇ ਹੋਰ ਅੱਗੇ ਲੈ ਕੇ ਜਾਣ ਲਈ ਇਸ ਪ੍ਰਚਾਰ ਅਤੇ ਪ੍ਰਸਾਰ ਵਿੱਚ ਯੋਗਦਾਨ ਪਾਉਣਾ ਹੈ ਅਤੇ ਪੰਜਾਬੀ ਭਾਸ਼ਾ ਨੂੰ ਜੋ ਚਣੋਤੀਆਂ ਹਨ ਨੂੰ ਪਛਾਣ ਕੇ ਪੰਜਾਬੀ ਜਗਤ ਦੇ ਸਾਹਮਣੇ ਲਿਆਉਣੀਆਂ ਹਨ ਤਾਂ ਜੋ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਪੰਜਾਬੀ ਦੇ ਅਮੀਰੀ ਵਿਰਸੇ ਨਾਲ ਵਾਬਸਤਾ ਰਹਿਣ। ਉਨ੍ਹਾਂ ਵੱਖ-ਵੱਖ ਸੰਸਥਾਵਾਂ ਅਤੇ ਸਰਕਾਰੀ ਪੱਧਰ ‘ਤੇ ਕੀਤੇ ਜਾ ਰਹੇ ਉਪਰਾਲਿਆਂ ਦੀ ਵੀ ਸ਼ਲਾਘਾ ਕੀਤੀ।ਪੰਜਾਬ ਨਾਟਸ਼ਾਲਾ ਵਿੱਚ ਹੋਏ ਇਸ ਸਮਾਗਮ ਦੌਰਾਨ ਡਾ. ਕਰਨੈਲ ਸ਼ੇਰਗਿੱਲ ਯੂ.ਕੇ ਦੇ ਨਾਵਲ `ਲਾਕਡਾਊਨ ਅਲਫ਼ਾ` ਨੂੰ ਸਾਹਿਤ ਜਗਤ ਦੀਆਂ ਉਘੀਆਂ ਹਸਤੀਆਂ ਨੇ ਰਿਲੀਜ਼ ਕੀਤਾ ਅਤੇ ਵੱਖ-ਵੱਖ ਵਿਦਵਾਨਾਂ ਵੱਲੋਂ ਆਪਣੇ ਵਿਚਾਰ ਵੀ ਰੱਖੇ ਗਏ।ਸਮਾਗਮ ਦੇ ਪ੍ਰੰਬਧਕ ਅਤੇ ਉਘੇ ਹਿੰਦੀ ਅਤੇ ਪੰਜਾਬੀ ਦੇ ਕਵੀ ਡਾ. ਵਿਕਰਮ ਨੇ ਇਸ ਸਾਲ ਦਾ ਸਾਲਾਨਾ ਪ੍ਰਮਿੰਦਰਜੀਤ ਯਾਦਗਾਰੀ ਅਵਾਰਡ ਪੰਜਾਬੀ ਦੇ ਉਘੇ ਕਵੀ ਭਗਵਾਨ ਢਿੱਲੋਂ ਨੂੰ ਦਿੱਤੇ ਜਾਣ ਦਾ ਐਲਾਨ ਕੀਤਾ ਅਤੇ ਉਨ੍ਹਾਂ ਦੇ ਪੰਜਾਬੀ ਭਾਸ਼ਾ ਦੇ ਵਿਕਾਸ ਵਿੱਚ ਪਾਏ ਗਏ ਯੋਗਦਾਨ ਦੀ ਜਾਣਕਾਰੀ ਦਿੱਤੀ ਗਈ।ਉਨ੍ਹਾਂ ਲੇਖਕਾਂ ਅਤੇ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦੇ ਮੁੱਦੱਈਆਂ ਦੇ ਸਮਾਗਮ ਵਿੱਚ ਪੁੱਜਣ ਦਾ ਧੰਨਵਾਦ ਵੀ ਕੀਤਾ।ਪ੍ਰਮਿੰਦਰਜੀਤ ਯਾਦਗਾਰੀ ਪੁਰਸਕਾਰ ਸਮਾਗਮ ਵਿੱਚ ਮੁੱਖ ਮਹਿਮਾਨ ਦੇ ਤੌਰ ਤੇ ਡਾ. ਹਰਭਜਨ ਸਿੰਘ ਭਾਟੀਆ, ਵਿਸ਼ੇਸ਼ ਮਹਿਮਾਨ ਡਾ. ਦੀਪਕ ਮਨਮੋਹਨ ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਅਤੇ ਫਿਲਮੀ ਹਸਤੀ ਡਾ. ਅਮਰੀਕ ਗਿੱਲ (ਫਿਲਮੀ ਸੰਵਾਦ ਲੇਖਕ ਅਤੇ ਡਾਇਰੈਕਟਰ) ਸਨ।ਪ੍ਰਧਾਨਗੀ ਡਾ. ਵਿਕਰਮਜੀਤ ਸਿੰਘ, ਇੰਦਰੇਸ਼ਮੀਤ, ਸੁਸ਼ੀਲ ਦੁਸਾਂਝ, ਕਹਾਣੀਕਾਰ ਮੁਖਤਾਰ ਗਿੱਲ ਅਤੇ ਖਾਲਿਦ ਹੁਸੈਨ ਜੰਮੂ ਅਤੇ ਡਾ. ਮੋਹਨਜੀਤ ਦਿੱਲੀ ਯੂਨੀਵਰਸਿਟੀ ਤੋਂ ਕਰ ਰਹੇ ਸਨ ਕਰਨਲ ਕੰਵਲਜੀਤ, ਬਲਜਿੰਦਰ ਸੰਧਾ, ਅੱਖਰ ਦੇ ਸੰਪਾਦਕ ਵਿਸ਼ਾਲ ਬਿਆਸ, ਪ੍ਰਵੀਨ ਪੁਰੀ ਤੋਂ ਇਲਾਵਾ ਅੱਖਰ ਸੰਪਾਦਕੀ ਬੋਰਡ ਅਤੇ ਮਰਹੂਮ ਸ਼ਾਇਰ ਪਰਮਿੰਦਰਜੀਤ ਦੇ ਪਰਿਵਾਰ ਦੇ ਮੈਂਬਰ ਅੱਖਰ ਟੀਮ ਅਤੇ ਸਾਹਿਤ ਵਿਚਾਰ ਮੰਚ, ਤਰਨਤਾਰਨ ਦੇ ਮੈਂਬਰ ਹਾਜ਼ਰ ਸਨ।ਨਾਵਲ ਦੇ ਮੁੱਖ ਵਕਤਾ ਡਾ. ਨਰੇਸ਼ ਕੁਮਾਰ ਹਿਮਾਚਲ ਪ੍ਰਦੇਸ਼ ਕੇਂਦਰੀ ਯੂਨੀਵਰਸਿਟੀ, ਧਰਮਸ਼ਾਲਾ ਤੋਂ ਸਨ ਅਤੇ ਇਸ ਦੇ ਸੰਵਾਦ ‘ਚ ਡਾ. ਹੀਰਾ ਸਿੰਘ, ਪ੍ਰਵੀਨ ਪੁਰੀ, ਹਰਜੋਧ ਸਿੰਘ, ਦੀਪ ਜਗਦੀਪ ਸਿੰਘ ਕੁਲਦੀਪ ਸਿੰਘ ਬੇਦੀ ਨੇ ਹਿੱਸਾ ਲਿਆ।ਮੰਚ ਸੰਚਾਲਨ ਦੀ ਜਿੰਮੇਵਾਰੀ ਵਿਸ਼ਾਲ ਅਤੇ ਪ੍ਰੋਫੈਸਰ ਬਖਤਾਵਰ ਧਾਲੀਵਾਲ ਨੇ ਨਿਭਾਈ।
ਇਕਬਾਲ ਸਿੰਘ ਚਾਨਾ, ਦੀਪਕ ਮਨਮੋਹਨ ਸਿੰਘ, ਸ਼ੁਸ਼ੀਲ ਦੁਸ਼ਾਝ, ਕਮਲ ਦੁਸਾਂਝ, ਗੁਰਦੇਵ ਮਹਿਲਾਵਾਲਾਂ, ਤਰਲੋਚਨ ਤਰਨਤਾਰਨ, ਸੁਰਜੀਤ ਜੱਜ, ਰੇਖਾ ਮਹਾਜਨ, ਖਾਲਿਦ ਹੁਸੈਨ ਜੰਮੂ, ਬਲਜੀਤ ਰੈਨਾ ਜੰਮੂ, ਹਰਿੰਦਰ ਸਿੰਘ, ਰਵਿੰਦਰ ਧਾਲੀਵਾਲ, ਹਰਦੀਪ ਗਿੱਲ, ਭੁਪਿੰਦਰ ਸੰਧੂ, ਪੰਜਾਬ ਨਾਟਸ਼ਾਲਾ ਦੇ ਸੰਸਥਾਪਕ ਜਤਿੰਦਰ ਬਰਾੜ, ਹਰਮੀਤ ਆਰਟਿਸਟ, ਕਵੀ ਅਵਤਾਰਜੀਤ ਪਟਿਆਲਾ, ਭੁਪਿੰਦਰ ਪ੍ਰੀਤ, ਵਿਪਨ ਪ੍ਰੀਤ, ਅਰਤਿੰਦਰ ਸੰਧੂ, ਡਾ. ਮਨਜਿੰਦਰ ਸਿੰਘ ਮੁਖੀ ਪੰਜਾਬੀ ਵਿਭਾਗ ਗੁਰੂ ਨਾਨਕ ਦੇਵ ਯੂਨੀਵਰਸਿਟੀ, ਜਗਤਾਰ ਗਿੱਲ ਤੇ ਧਰਵਿੰਦਰ ਔਲਖ ਆਦਿ ਹਾਜ਼ਰ ਸਨ।