Friday, July 19, 2024

ਕਹਾਣੀ-ਸੰਗ੍ਰਹਿ `ਸੋਨ ਚਿੜੀ` ਲੋਕ ਅਰਪਿਤ

ਅੰਮ੍ਰਿਤਸਰ, 6 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪੰਜਾਬੀ ਅਧਿਐਨ ਸਕੂਲ ਵਲੋਂ ਡਾ. ਹਰਜੀਤ ਕੌਰ (ਉੱਘੇ ਲੋਕਧਾਰਾ ਸ਼ਾਸਤਰੀ ਤੇ ਸਾਬਕਾ ਪ੍ਰੋਫ਼ੈਸਰ, ਪੰਜਾਬੀ ਅਧਿਐਨ ਸਕੂਲ ਗੁਰੂ ਨਾਨਕ ਦੇਵ ਯੂਨੀਵਰਸਿਟੀ) ਦੇ ਕਹਾਣੀ-ਸੰਗ੍ਰਹਿ `ਸੋਨ ਚਿੜੀ` ਦਾ ਲੋਕ-ਅਰਪਣ ਕੀਤਾ ਗਿਆ।ਇਹ ਡਾ. ਹਰਜੀਤ ਕੌਰ ਦਾ ਦੂਜਾ ਕਹਾਣੀ- ਸੰਗ੍ਰਹਿ ਹੈ।ਇਸ ਤੋਂ ਪਹਿਲਾਂ ਉਹ `ਮਲਕਾ` ਕਹਾਣੀ- ਸੰਗ੍ਰਹਿ ਦੇ ਰਾਹੀਂ ਪੰਜਾਬੀ ਕਹਾਣੀ ਦੇ ਖੇਤਰ ਵਿੱਚ ਆਪਣੀ ਪਹਿਚਾਣ ਬਣਾ ਚੁੱਕੇ ਹਨ।ਡਾ. ਹਰਜੀਤ ਕੌਰ ਲੋਕਧਾਰਾ ਮਾਹਿਰ ਹਨ, ਪਰੰਤੂ ਪੰਜਾਬੀ ਕਹਾਣੀ ਦੇ ਖੇਤਰ ਵਿੱਚ ਵੀ ਉਨ੍ਹਾਂ ਦਾ ਵਿਸ਼ੇਸ਼ ਰੁਝਾਨ ਹੈ।ਉਨ੍ਹਾਂ ਨੇ ਆਪਣੇ ਦੂਜੇ ਕਹਾਣੀ-ਸੰਗ੍ਰਹਿ `ਸੋਨ ਚਿੜੀ` ਵਿੱਚ ਪਰਿਵਾਰ ਵਿਗਠਨ, ਲਿੰਗਕ ਤੇ ਬੱਚਿਆਂ ਦੀਆਂ ਸਮੱਸਿਆਵਾਂ ਆਦਿ ਮਸਲਿਆਂ ਨੂੰ ਆਪਣੀ ਕਲਮ ਦੀ ਛੋਹ ਦਿੱਤੀ ਹੈ।ਡਾ. ਮਨਜਿੰਦਰ ਸਿੰਘ ਮੁਖੀ ਪੰਜਾਬੀ ਅਧਿਐਨ ਸਕੂਲ ਨੇ ਕਿਹਾ ਕਿ ਡਾ. ਹਰਜੀਤ ਕੌਰ ਨੇ ਆਪਣੇ ਇਸ ਕਹਾਣੀ-ਸੰਗ੍ਰਹਿ ਰਾਹੀਂ ਪੰਜਾਬੀ ਸਮਾਜ ਦੇ ਬਹੁਤ ਹੀ ਸੰਵੇਦਨਸ਼ੀਲ ਮਸਲਿਆਂ ਨੂੰ ਪ੍ਰਗਟਾਇਆ ਹੈ।ਉਹ ਸਿਰਜਣਾਤਮਕਤਾ ਅਤੇ ਚਿੰਤਨ ਦੇ ਖੇਤਰ ਵਿੱਚ ਨਿਰੰਤਰ ਕਾਰਜਸ਼ੀਲ ਹਨ।ਡਾ. ਹਰਦੀਪ ਸਿੰਘ (ਨੋਡਲ ਅਫ਼ਸਰ, ਪ੍ਰਤੀਯੋਗੀ ਪ੍ਰੀਖਿਆਵਾਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ) ਨੇ ਕਿਹਾ ਕਿ `ਸੋਨ ਚਿੜੀ` ਕਹਾਣੀ-ਸੰਗ੍ਰਹਿ ਦੇ ਰਾਹੀਂ ਡਾ. ਹਰਜੀਤ ਕੌਰ ਨੇ ਅਨੇਕ ਸਮਾਜਿਕ ਅਤੇ ਮਾਨਸਿਕ ਵਿਸ਼ਿਆਂ ਦੀ ਨਿਸ਼ਾਨਦੇਹੀ ਕਰਦਿਆਂ ਨਵੇਂ ਦਿਸਹੱਦੇ ਸਿਰਜ਼ੇ ਹਨ।
ਇਸ ਮੌਕੇ ਡਾ. ਗੁਰਮੀਤ ਸਿੰਘ (ਸਾਬਕਾ ਪੋ੍ਫ਼ੈਸਰ ਅਤੇ ਮੁਖੀ, ਪੰਜਾਬੀ ਅਧਿਐਨ ਸਕੂਲ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ), ਡਾ. ਸੁਰਜੀਤ ਸਿੰਘ (ਪ੍ਰੋ੍ਫ਼ੈਸਰ ਪੰਜਾਬੀ ਵਿਭਾਗ ਪੰਜਾਬੀ ਯੂਨੀਵਰਸਿਟੀ ਪਟਿਆਲਾ) ਡਾ. ਦਲਜੀਤ ਸਿੰਘ ਖਹਿਰਾ (ਪ੍ਰਿੰਸੀਪਲ ਬੇਬੇ ਨਾਨਕੀ ਯੂਨੀਵਰਸਿਟੀ ਕਾਲਜ ਮਿੱਠੜਾ) ਡਾ. ਰਮਿੰਦਰ ਕੌਰ, ਡਾ. ਮੇਘਾ ਸਲਵਾਨ, ਡਾ. ਹਰਿੰਦਰ ਕੌਰ, ਡਾ. ਹਰਜੀਤ ਕੌਰ, ਡਾ. ਦਲਬੀਰ ਸਿੰਘ, ਡਾ. ਵਿਸ਼ਾਲ, ਦੀਪ ਦਵਿੰਦਰ ਸਿੰਘ, ਅਰਤਿੰੰਦਰ ਸੰਧੂ, ਡਾ. ਪਰਮਿੰਦਰ ਸਿੰਘ, ਡਾ. ਭੁਪਿੰਦਰ ਸਿੰਘ, ਡਾ. ਬਲਜੀਤ ਕੌਰ, ਡਾ. ਪਵਨ ਕੁਮਾਰ, ਡਾ. ਕੰਵਲਦੀਪ ਕੌਰ, ਡਾ. ਕੰਵਲਜੀਤ ਕੌਰ, ਡਾ਼ .ਇੰਦਰਪ੍ਰੀਤ ਕੌਰ, ਡਾ. ਜਸਪਾਲ ਸਿੰਘ, ਡਾ਼ ਹਰਿੰਦਰ ਸਿੰਘ, ਡਾ. ਗੁਰਪ੍ਰੀਤ ਸਿੰਘ, ਡਾ. ਚੰਦਨਪ੍ਰੀਤ ਸਿੰਘ, ਵਿਭਾਗ ਦੇ ਖੋਜ਼ ਤੇ ਹੋਰ ਵਿਦਿਆਰਥੀ ਵੱਡੀ ਗਿਣਤੀ ‘ਚ ਹਾਜ਼ਰ ਰਹੇ।

Check Also

ਅਕਾਲ ਅਕੈਡਮੀ ਕੌੜੀਵਾੜਾ ਵਿਖੇ ਲੜਕੀਆਂ ਦੇ ਅੰਤਰ ਜ਼ੋਨ ਫੁੱਟਬਾਲ ਟੂਰਨਾਮੈਂਟ ਦਾ ਆਯੋਜਨ

ਸੰਗਰੂਰ, 18 ਜੁਲਾਈ (ਜਗਸੀਰ ਲੌਂਗੋਵਾਲ) – ਅਕਾਲ ਅਕੈਡਮੀ ਕੌੜੀਵਾੜਾ ਵਿਖੇ ਲੜਕੀਆਂ ਦਾ ਅੰਤਰ-ਜ਼ੋਨ ਫੁੱਟਬਾਲ ਟੂਰਨਾਮੈਂਟ …