ਅੰਮ੍ਰਿਤਸਰ, 6 ਮਾਰਚ (ਜਗਦੀਪ ਸਿੰਘ ਸੱਗੂ) – ਬੀ.ਬੀ.ਕੇ ਡੀ.ਏ.ਵੀ ਕਾਲਜ ਫ਼ਾਰ ਵੂਮੈਨ ਵਲੋਂ ਵਾਈ-20 ਕੰਸਲਟੇਸ਼ਨ ਦੇ ਅੰਤਰਗਤ ‘ਦ ਸ਼ਿਫਟ : ਫਰੌਮ ਜੌਬ ਸੀਕਰਜ਼ ਟੂ ਸੈਲਫ-ਐਂਪਲਾਇਮੈਂਟ, ਐਂਟਰਪ੍ਰੀਨਿਓਰਸ਼ਿੱਪ ਐਂਡ ਜੌਬ ਕਰੀਏਟਰਜ਼’ ਵਿਸ਼ੇ ‘ਤੇ ਵਾਈ-20 ਸੈਮੀਨਾਰ ਦਾ ਆਯੋਜਨ ਕੀਤਾ ਗਿਆ।ਇਹ ਪ੍ਰੋਗਰਾਮ ਐਮ.ਜੀ.ਐਨ.ਸੀ.ਆਰ.ਈ ਸਿੱਖਿਆ ਮੰਤਰਾਲਾ ਭਾਰਤ ਸਰਕਾਰ ਦੇ ਤਹਿਤ ਸੋਸ਼ਲ ਐਂਟਰਪ੍ਰੀਨਿਓਰਸ਼ਿੱਪ, ਸਵੱਛਤਾ ਅਤੇ ਰੂਰਲ ਐਂਗੇਜ਼ਮੈਂਟ ਸੈਲ ਦੁਆਰਾ ਕਰਵਾਇਆ ਗਿਆ।
ਡਾ. ਹੇਮੰਤ ਕੁਮਾਰ ਵਿਨਾਇਕ, ਐਸੋਸੀਏਟ ਪ੍ਰੋਫੈਸਰ ਰੂਰਲ ਡਿਵੈਲਪਮੈਂਟ ਵਿਭਾਗ ਨੈਸ਼ਨਲ ਇੰਸਟੀਚੀਊਟ ਆਫ ਟੈਕਨੀਕਲ ਟੀਚਰਜ਼ ਟੇ੍ਰਨਿੰਗ ਐਂਡ ਰਿਸਰਚ ਚੰਡੀਗੜ੍ਹ ਨੇ ਸ੍ਰੋਤ ਵਕਤਾ ਵਜੋਂ ਸ਼ਿਰਕਤ ਕੀਤੀ।
ਡਾ. ਹੇਮੰਤ ਵਿਨਾਇਕ ਨੇ ਵਿਦਿਆਰਥਣਾਂ ਨੂੰ ਭਾਰਤ ਸਰਕਾਰ ਦੁਆਰਾ ਚਲਾਈਆਂ ਜਾ ਰਹੀਆਂ ਵੱਖ-ਵੱਖ ਯੋਜਨਾਵਾਂ ਜਿਵੇਂ-ਅਗਨੀਪੱਥ ਯੋਜਨਾ, ਪੀ.ਐਮ ਮਤਸਯ ਯੋਜਨਾ ਅਤੇ ਪ੍ਰਧਾਨ ਮੰਤਰੀ ਰੋਜ਼ਗਾਰ ਉਤਪਾਦਨ ਪ੍ਰੋਗਰਾਮ (ਪੀ.ਐਮ.ਈ.ਜੀ.ਪੀ) ਤੋਂ ਜਾਣੂ ਕਰਵਾਇਆ।ਉਹਨਾਂ ਨੇ ਰੂਪਸੀ ਗਰਗ ਐਸੋਸੀਏਟ ਡਾਇਰੈਕਟਰ ਖੇਤੀ ਵਿਰਾਸਤ ਮਿਸ਼ਨ ਦਾ ਉਦਾਹਰਣ ਦਿੰਦੇ ਹੋਏ ਦੱਸਿਆ ਕਿ ਇਹ ਪਿੰਡ ਦੇ ਕਾਰੀਗਰਾਂ ਦੇ ਵਿਕਾਸ ਅਤੇ ਤਰੱਕੀ ‘ਚ ਕਿਸ ਤਰ੍ਹਾਂ ਸਹਾਇਕ ਬਣੀ।ਅੰਤ ‘ਤੇ ਉਹਨਾਂ ਨੇ ਵਿਦਿਆਰਥਣਾਂ ਨੂੰ ਪਿਛੜੇ ਭਾਰਤੀ ਵਰਗਾਂ ਦੇ ਵਿਕਾਸ ਲਈ ਕੰਮ ਕਰਨ ਲਈ ਤਾਕੀਦ ਕੀਤੀ।
ਪ੍ਰਿੰਸੀਪਲ ਡਾ. ਪੁਸ਼ਪਿੰਦਰ ਵਾਲੀਆ ਨੇ ਵਿਦਿਆਰਥਣਾਂ ਨੂੰ ਨਵੀਨਤਾ, ਰਚਨਾਤਮਕਤਾ ਅਤੇ ਐਂਟਰਪ੍ਰੀਨਿਓਰਸ਼ਿਪ ‘ਤੇ ਧਿਆਨ ਦੇ ਕੇ ਸਵੈ-ਨਿਰਭਰ ਬਣਨ ਲਈ ਪ੍ਰੇਰਿਤ ਕੀਤਾ।ਉਹਨਾਂ ਨੇ ਕਾਲਜ ਦੇ ਉਨਤ ਭਾਰਤ ਸੈਲ ਨੂੰ ਇਸ ਸਫਲ ਆਯੋਜਨ ‘ਤੇ ਵਧਾਈ ਦਿੱਤੀ।
ਇਸ ਮੌਕੇ ਡਾ. ਅਨੀਤਾ ਨਰੇਂਦਰ, ਡੀਨ, ਕਮਿਊਨੀਟੀ ਇਨੀਸ਼ੀਏਟਿਵਜ਼, ਪ੍ਰੋ. ਸੁਰਭੀ ਸੇਠੀ, ਡਾ. ਨਿਧੀ ਅਗਰਵਾਲ, ਡਾ. ਸੁਸ਼ੀਲ ਕੁਮਾਰ, ਪ੍ਰੋ. ਹਰਦੀਪ ਸਿੰਘ, ਡਾ. ਪਲਵਿੰਦਰ ਸਿੰਘ ਅਤੇ ਪ੍ਰੋ. ਰਵਿੰਦਰਪਾਲ ਕੌਰ ਵੀ ਮੌਜ਼ੂਦ ਸਨ।
Check Also
ਖਾਲਸਾ ਕਾਲਜ ਦੇ ਅੰਗ੍ਰੇਜ਼ੀ ਵਿਭਾਗ ਨੇ ਅਲੂਮਨੀ ਮੀਟ ਕਰਵਾਈ
ਅੰਮ੍ਰਿਤਸਰ, 22 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਦੇ ਅੰਗ੍ਰੇਜ਼ੀ ਵਿਭਾਗ ਵੱਲੋਂ ਅਲੂਮਨੀ ਮੀਟ …