Wednesday, December 6, 2023

ਸਾਹਿਤਕਾਰਾ ਨੇਚਰਦੀਪ ਕਾਹਲੋਂ ਦੀ ਵਾਰਤਕ ਪੁਸਤਕ ‘ਯਾਦਾਂ ਦੇ ਸੰਦੂੂ’ ‘ਤੇ ਹੋਈ ਚਰਚਾ

ਅਮ੍ਰਿਤਸਰ, 8 ਮਾਰਚ (ਦੀਪ ਦਵਿੰਦਰ ਸਿੰਘ) – ਸਥਾਨਕ ਲਾਰੈਂਸ ਰੋਡ ਵਿਖੇ ਅੱਜ ਭਾਈ ਵੀਰ ਸਿੰਘ ਨਿਵਾਸ ਅਸਥਾਨ ਪੰਜਾਬੀ ਸਾਹਿਤਕਾਰਾ ਨੇਚਰਦੀਪ ਕਾਹਲੋਂ ਦੀ ਵਾਰਤਕ ਪੁਸਤਕ “ਯਾਦਾਂ ਦੇ ਸੰਦੂਕ” ਉਪਰ ਭਰਵੀਂ ਵਿਚਾਰ ਚਰਚਾ ਕੀਤੀ ਗਈ।ਪ੍ਰਮੁੱਖ ਰੇਡੀਓ ਹੋਸਟ ਜੋੜੀ ਸਹਿਬਾਜ਼ ਖਾਨ ਅਤੇ ਮੁਨੱਜ਼ਾ ਖਾਨ ਦੇ ਸਵਾਗਤੀ ਸਬਦਾਂ ਨਾਲ ਸ਼ੁਰੂ ਹੋਏ ਇਸ ਸਮਾਗਮ ਦੀ ਪ੍ਰਧਾਨਗੀ ਕਥਾਕਾਰ ਦੀਪ ਦਵਿੰਦਰ ਸਿੰਘ, ਅਰਤਿੰਦਰ ਸੰਧੂ ਸੰਚਾਲਕ ਏਕਮ ਮੈਗਜ਼ੀਨ, ਗੁਰਚਰਨ ਸਿੰਘ ਗਾਂਧੀ ਸੰਚਾਲਕ ਸੂਹੀ ਸਵੇਰ, ਪ੍ਰਿ. ਸੁਖਬੀਰ ਕੌਰ ਮਾਹਲ ਡਾਇਰੈਕਟਰ ਭਾਈ ਵੀਰ ਸਿੰਘ ਨਿਵਾਸ ਅਸਥਾਨ, ਪ੍ਰਿੰ. ਕਿਰਨ ਪ੍ਰੀਤ ਧਾਮੀ ਮੈਂਬਰ ਵੁਮੈਨ ਕਮੀਸ਼ਨ ਪੰਜਾਬ ਨੇ ਸਾਂਝੇ ਤੌਰ ‘ਤੇ ਕੀਤੀ।ਚਰਚਾ ਅਧੀਨ ਪੁਸਤਕ ਉਪਰ ਸਤਨਾਮ ਕੌਰ ਤੁਗਲਵਾਲਾ ਅਤੇ ਡਾ. ਨਿਰਮ ਜੋਸ਼ਨ ਵਲੋਂ ਪਰਚੇ ਪੜ੍ਹੇ ਗਏ, ਜਿਹਨਾਂ ਉਪਰ ਬਹਿਸ ਦਾ ਆਗਾਜ਼ ਕਰਦਿਆਂ ਡਾ. ਸੁਖਬੀਰ ਕੌਰ ਮਾਹਲ ਨੇ ਕਿਹਾ ਕਿ ਸਭਿਆਚਾਰਕ ਯਾਦਾਂ ਦੇ ਸੰਦੂਕ ਮਨੁੱਖ ਨੂੰ ਜੀਉਣ ਯੋਗ ਬਣਾਉਂਦੇ ਹਨ।ਦੀਪ ਦੇਵਿੰਦਰ ਸਿੰਘ ਨੇ ਗੱਲ ਅੱਗੇ ਤੋਰਦਿਆਂ ਕਿਹਾ ਕਿ ਸਾਡੇ ਵਡੇਰਿਆਂ ਵਲੋਂ ਸਿਰਜੀਆਂ ਬਹੁ-ਮੁੱਲੀਆਂ ਮਾਨਵੀ ਕਦਰਾਂ ਕੀਮਤਾਂ ਅਤੇ ਕਾਰ ਵਿਹਾਰ ਦੀ ਤਸਵੀਰਕਸ਼ੀ ਇਸ ਪੁਸਤਕ ਦਾ ਹਾਸਿਲ ਹੈ।ਅਰਤਿੰਦਰ ਸੰਧੂ ਨੇ ਲੇਖਕਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਇਹ ਪੁਸਤਕ ਉਤਮ ਦਰਜ਼ੇ ਦੀ ਵਾਰਤਕ ਦਾ ਨਮੂਨਾ ਹੈ।
ਅਮਨਦੀਪ ਸਿੰਘ ਕਾਹਲੋਂ, ਕੁਲਬੀਰ ਸਿੰਘ ਬਰਾੜ, ਵਿਜੈਤਾ ਭਾਰਦਵਾਜ, ਰਾਜਨ ਮਾਨ, ਸੂਬੇਦਾਰ ਇੰਦਰਜੀਤ ਸਿੰਘ, ਸੁਖਦਰਸ਼ਨ ਕੌਰ, ਗੁਰਜੀਤ ਕੌਰ ਅਜਨਾਲਾ, ਨਿਰਮਲ ਕੋਟਲਾ ਆਦਿ ਨੇ ਵੀ ਵਿਚਾਰ ਚਰਚਾ ਵਿੱਚ ਹਿੱਸਾ ਲਿਆ।ਰਚਨਾਵਾਂ ਦੇ ਚੱਲੇ ਦੌਰ ਵਿੱਚ ਕੁਲਜੀਤ ਕੌਰ, ਰੀਤ, ਡਾ. ਰਾਕੇਸ਼ ਤਿਲਕ, ਡਾ. ਅਰਵਿੰਦ ਕਾਲੀਆਂ, ਡਾ. ਆਂਚਲ ਕਾਲੀਆ, ਸੁਖਜਿੰਦਰ ਕੌਰ, ਮਨਦੀਪ ਸਿੰਘ ਜੋਸ਼ਨ, ਤੇਜਿੰਦਰ ਪਾਲ, ਅਮਨ ਬੱਲ ਆਦਿ ਨੇ ਭਰਵੀਂ ਹਾਜ਼ਰੀ ਲਵਾਈ।
ਇਸ ਮੌਕੇ ਨਵਦੀਪ ਕੌਰ,ਸੁਖਰੀਤ ਕੌਰ, ਗੁਰ ਅਮਰਪਾਲ ਸਿੰਘ, ਮਨਜੀਤ ਸਿੰਘ, ਸੁਰਜੀਤ ਸਿੰਘ ਸੁਖਰਾਸ, ਸੰਦੀਪ ਸਿੰਘ, ਬੇਅੰਤ ਸਿੰਘ, ਰਿਤੂ ਵਰਮਾ, ਕੰਵਲਪ੍ਰੀਤ ਥਿੰਥ, ਬਲਵਿੰਦਰ ਕੌਰ ਬੰਧੇਰ, ਨਵਜੋਤ ਕੌਰ ਬਾਜਵਾ, ਰਾਜ ਖੁਸ਼ਵੰਤ ਸਿੰਘ ਸੰਧੂ, ਗੁਰਚਰਨ ਸਿੰਘ, ਜਸਲੀਨ ਕੌਰ, ਪ੍ਰਲਾਦ ਸਿੰਘ, ਗੁਰਿੰਦਰ ਬੀਰ ਸਿੰਘ, ਪਰਮਿੰਦਰ ਸਿੰਘ, ਸੁਰਿੰਦਰ ਢੰਡਾ, ਪਲਕ ਘਈ, ਰਾਜਬਾਲਾ, ਚੇਤਨ ਚੌਧਰੀ, ਮਨਰਾਜ ਸਿੰਘ ਰਿਆੜ, ਬੇਅੰਤ ਸਿੰਘ, ਜਸਵਿੰਦਰ ਕੌਰ, ਜਗਜੀਤ ਸਿੰਘ, ਸੁਖਵਿੰਦਰ ਸਿੰਘ, ਸਤਿੰਦਰ ਕੌਰ, ਜਸਮੀਤ ਕੌਰ ਬਾਜਵਾ, ਲੈਕ. ਹਰਪ੍ਰੀਤ ਸਿੰਘ, ਡਾ. ਅਰਵਿੰਦ ਕੌਰ ਬਟਾਲਾ ਆਦਿ ਨੇ ਸਮਾਗਮ ਨੂੰ ਭਰਪੂਰਤਾ ਬਖਸ਼ੀ।

Check Also

ਯਾਦਗਾਰੀ ਹੋ ਨਿਬੜਿਆ ਪ੍ਰੋ. ਨੌਸ਼ਹਿਰਵੀ ਸਾਹਿਤਕ ਸਮਾਗਮ

ਸਿਰਮੌਰ ਕਹਾਣੀਕਾਰ ਸੁਖਜੀਤ ਦਾ ਕੀਤਾ ਵਿਸ਼ੇਸ਼ ਸਨਮਾਨ ਸਮਰਾਲਾ, 5 ਦਸੰਬਰ (ਇੰਦਰਜੀਤ ਸਿੰਘ ਕੰਗ)- ਪ੍ਰੋਫੈਸਰ ਹਮਦਰਦਵੀਰ …