Saturday, May 24, 2025
Breaking News

ਹੋਲੇ ਮਹੱਲੇ ‘ਤੇੇ ਘਰਖਣਾ ਵਿਖੇ ਕਰਵਾਏ ਬੱਚਿਆਂ ਦੇ ਕੁਸ਼ਤੀ ਮੁਕਾਬਲੇ

ਸਮਰਾਲਾ, 9 ਮਾਰਚ (ਇੰਦਰਜੀਤ ਸਿੰਘ ਕੰਗ) – ਖਾਲਸਮਈ ਵਿਰਸੇ ਨੂੰ ਦਰਸਾਉਂਦਾ ਅਤੇ ਚੜ੍ਹਦੀ ਕਲਾ ਦਾ ਪ੍ਰਤੀਕ ਹੋਲਾ ਮਹੱਲਾ ਜੋ ਖਾਲਸੇ ਨੂੰ ਦਸਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਜੀ ਵਲੋਂ ਦਿੱਤਾ ਹੋਇਆ ਨਿਵੇਕਲਾ ਤਿਉਹਾਰ ਹੈ।ਜਿਸ ਦੀ ਮਿਸਾਲ ਪੂਰੀ ਦੁਨੀਆਂ ਵਿੱਚ ਕਿਤੇ ਨਹੀਂ ਮਿਲਦੀ।ਪਿੰਡ ਘਰਖਣਾ ਵਲੋਂ ਇਸ ਤਿਉਹਾਰ ਨੂੰ ਹਰ ਸਾਲ ਬੜੀ ਸ਼ਾਨੋ ਸ਼ੌਕਤ ਨਾਲ ਮਨਾਇਆ ਜਾਂਦਾ ਹੈ।ਇਸ ਸਾਲ ਵੀ ਨਗਰ ਵਲੋਂ ਹੋਲਾ ਮਹੱਲਾ ਬੱਚਿਆਂ ਦੀਆਂ ਕੁਸ਼ਤੀਆਂ ਕਰਵਾ ਕੇ ਮਨਾਇਆ ਗਿਆ।ਇਹਨਾਂ ਕੁਸ਼ਤੀਆਂ ਵਿੱਚ 70 ਦੇ ਕਰੀਬ ਬੱਚਿਆਂ ਨੇ ਭਾਗ ਲਿਆ।ਝੰਡੀ ਦੀ ਕੁਸ਼ਤੀ ਹਰਕ੍ਰਿਸ਼ਨ ਸਿੰਘ ਮਲਕਪੁਰ ਅਤੇ ਲਵਪ੍ਰੀਤ ਸਿੰਘ ਭੜੀ ਵਿਚਕਾਰ ਹੋਈ।ਜਿਸ ਵਿੱਚੋਂ ਹਰਕ੍ਰਿਸ਼ਨ ਸਿੰਘ ਮਲਕਪੁਰ ਜੇਤੂ ਰਿਹਾ।ਇਸ ਕੁਸ਼ਤੀ ਦੰਗਲ ਵਿੱਚ ਡਾ. ਭੀਮ ਰਾਓ ਅੰਬੇਦਕਰ ਸਭਾ, ਐਮ.ਸੀ.ਐਮ ਗਰੁੱਪ ਘਰਖਣਾ, ਨਗਰ ਪੰਚਾਇਤ ਅਤੇ ਨਗਰ ਨਿਵਾਸੀਆਂ ਵਲੋਂ ਭਰਪੂਰ ਸਹਿਯੋਗ ਦਿੱਤਾ ਗਿਆ।ਇਨ੍ਹਾਂ ਕੁਸ਼ਤੀ ਮੁਕਾਬਲਿਆਂ ਵਿੱਚ ਮਾਨ ਸਪੋਰਟਸ ਐਂਡ ਵੈਲਫੇਅਰ ਕਲੱਬ ਘਰਖਣਾ ਦਾ ਵਿਸ਼ੇਸ਼ ਸਹਿਯੋਗ ਰਿਹਾ ਜਿਨ੍ਹਾਂ ਵਲੋਂ ਬੱਚਿਆਂ ਨੂੰ ਨਗਦ ਇਨਾਮ, ਕੇਲਿਆਂ ਅਤੇ ਸਮੋਸਿਆਂ ਦਾ ਲੰਗਰ ਵਰਤਾਇਆ ਗਿਆ।
ਅਖੀਰ ਰੱਸਾਕਸ਼ੀ ਦਾ ਵਿਸ਼ੇਸ਼ ਮੁਕਾਬਲਾ ਕਰਾਇਆ।ਜਿਸ ਵਿੱਚ ਸਪੋਰਟਸ ਕਲੱਬ ਦੇ ਮੈਂਬਰ ਜੇਤੂ ਰਹੇ।ਇਸ ਕੁਸਤੀ ਦੰਗਲ ਨੂੰ ਸਫਲਤਾ ਪੂਰਵਕ ਨੇਪਰੇ ਚਾੜ੍ਹਨ ਲਈ ਸਰਪੰਚ ਸੁਖਵਿੰਦਰ ਸਿੰਘ, ਉਜਾਗਰ ਸਿੰਘ ਸਾਬਕਾ ਸਰਪੰਚ, ਗੁਰਮੀਤ ਸਿੰਘ ਗੀਤਾ ਪੰਚ, ਗੁਰਮੀਤ ਸਿੰਘ ਪੰਚ, ਦਵਿੰਦਰ ਸਿੰਘ, ਜਸਪ੍ਰੀਤ ਸਿੰਘ ਪੰਚ, ਰਣਜੀਤ ਸਿੰਘ, ਦਲਜੀਤ ਸਿੰਘ ਟੀਟਾ, ਸ਼ਿੰਗਾਰਾ ਸਿੰਘ, ਗੁਰਜੀਤ ਸਿੰਘ ਰੈਫਰੀ, ਬਲਜਿੰਦਰ ਸਿੰਘ ਅਤੇ ਕੁਮੈਂਟਰ ਗੁਰਦੀਪ ਸਿੰਘ ਘਰਖਣਾ ਆਦਿ ਦਾ ਵਿਸ਼ੇਸ਼ ਸਹਿਯੋਗ ਰਿਹਾ।
ਅਖੀਰ ਵਿੱਚ ਆਏ ਮਹਿਮਾਨਾਂ ਅਤੇ ਦਰਸ਼ਕਾਂ ਦਾ ਧੰਨਵਾਦ ਗਿਆਨੀ ਰਾਮ ਕ੍ਰਿਸ਼ਨ ਵਲੋਂ ਕੀਤਾ ਗਿਆ।

Check Also

ਅਕੈਡਮਿਕ ਵਰਲਡ ਸਕੂਲ ਦੇ ਵਿਦਿਆਰਥੀਆਂ ਨੇ ਯੂਕੋ ਬੈਂਕ ਦਾ ਕੀਤਾ ਦੌਰਾ

ਸੰਗਰੂਰ, 23 ਮਈ (ਜਗਸੀਰ ਲੌਂਗੋਵਾਲ) – ਅਕੈਡਮਿਕ ਵਰਲਡ ਸਕੂਲ ਦੇ ਗਿਆਰਵੀਂ ਅਤੇ ਬਾਰਵੀਂ ਜਮਾਤ ਦੇ …