Wednesday, December 6, 2023

ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਨੇ ਵਿਧਾਇਕ ਦਿਆਲਪੁਰਾ ਨੂੰ ਦਿੱਤਾ ਮੰਗ ਪੱਤਰ

ਸਮਰਾਲਾ, 9 ਮਾਰਚ (ਇੰਦਰਜੀਤ ਸਿੰਘ ਕੰਗ) – ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਸੱਦੇ ‘ਤੇ ਪੂਰੇ ਪੰਜਾਬ ਵਿੱਚ ਸਾਰੇ ਵਿਧਾਇਕਾਂ ਨੂੰ ਕੌਮੀ ਇਨਸਾਫ ਮੋਰਚੇ ਦੀਆਂ ਮੰਗਾਂ ਸਬੰਧੀ ਮੰਗ ਪੱਤਰ ਦਿੱਤੇ ਗਏ।ਜਿਸ ਤਹਿਤ ਜ਼ਿਲ੍ਹਾ ਲੁਧਿਆਣਾ ਦੇ ਪ੍ਰਧਾਨ ਸੰਤੋਖ ਸਿੰਘ ਨਾਗਰਾ ਦੀ ਅਗਵਾਈ ਹੇਠ ਕਿਸਾਨਾਂ ਤੇ ਮਜ਼ਦੂਰਾਂ ਦੇ ਜਥੇ ਵਲੋਂ ਸਮਰਾਲਾ ਹਲਕਾ ਦੇ ਵਿਧਾਇਕ ਜਗਤਾਰ ਸਿੰਘ ਦਿਆਲਪੁਰਾ ਨੂੰ ਮੰਗ ਪੱਤਰ ਸੌਂਪਿਆ।ਮੰਗ ਪੱਤਰ ਵਿੱਚ ਚੰਡੀਗੜ੍ਹ ਦੀਆਂ ਬਹੂਰਾਂ ‘ਤੇ ਕੌਮੀ ਇਨਸਾਫ ਮੋਰਚੇ ਵਲੋਂ ਜੋ ਪੱਕਾ ਮੋਰਚਾ ਲਾਇਆ ਹੋਇਆ ਹੈ, ਉਸ ਦੀ ਹਮਾਇਤ ਕਰਦੇ ਹੋਏ ਮੰਗ ਕੀਤੀ ਗਈ ਕਿ ਉਮਰ ਕੈਦ ਤੋਂ ਵੱਧ ਸਜਾਵਾਂ ਕੱਟ ਚੁੱਕੇ ਬੰਦੀ ਸਿੰਘਾਂ ਨੂੰ ਰਿਹਾਅ ਕੀਤਾ ਜਾਵੇ।ਗੁਰੂ ਗ੍ਰੰਥ ਸਾਹਿਬ ਜੀ ਦੀਆਂ ਹੋਈਆਂ ਤੇ ਹੋ ਰਹੀਆਂ ਬੇਅਦਬੀਆਂ ਕਰਨ ਵਾਲੇ ਦੋਸ਼ੀਆਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ।ਸਾਲ 2016 ਤੋਂ ਵਿਧਾਨ ਸਭਾ ਵਿੱਚ ਲਟਕ ਰਹੇ ਧਾਰਮਿਕ ਗ੍ਰੰਥਾਂ ਦੀ ਬੇਅਦਬੀ ਕਰਨ ‘ਤੇ ਪਾਸ ਕੀਤੇ ਪ੍ਰਸਤਾਵ ਨੂੰ ਸਖਤ ਕਾਨੂੰਨ ਬਣਾ ਕੇ ਕਸੂਰਵਾਰਾਂ ‘ਤੇ ਲਾਗੂ ਕਰਵਾਇਆ ਜਾਵੇ। 2015 ਵਿੱਚ ਬਹਿਬਲ ਕਲਾਂ ਗੋਲੀ ਕਾਂਡ ਦੇ ਦੋਸ਼ੀਆਂ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਜਲਦੀ ਤੋਂ ਜਲਦੀ ਅਮਲ ਵਿੱਚ ਲਿਆ ਕੇ ਸਖਤ ਸਜਾਵਾਂ ਦਿੱਤੀਆਂ ਜਾਣ।ਸੰਤੋਖ ਸਿੰਘ ਨਾਗਰਾ ਨੇ ਹਲਕਾ ਵਿਧਾਇਕ ਜਗਤਾਰ ਸਿੰਘ ਦਿਆਲਪੁਰਾ ਦੇ ਧਿਆਨ ਵਿੱਚ ਲਿਆਂਦਾ ਕਿ ਸਾਰੇ ਸੰਵੇਦਨਸ਼ੀਲ ਮੁੱਦਿਆਂ ਦੀ ਨਿਗਰਾਨੀ ਲਈ ਹਾਈ ਪੱਧਰ ਦੀ ਕਮੇਟੀ ਦਾ ਗਠਨ ਕੀਤਾ ਜਾਵੇ।ਜਿਸ ਵਿਚ ਵਿਧਾਨਕ, ਸਰਕਾਰੀ ਅਤੇ ਜਨਤਕ ਨੁਮਾਇੰਦੇ ਸ਼ਾਮਿਲ ਹੋਣ।
ਇਸ ਮੌਕੇ ਸੰਤੋਖ ਸਿੰਘ ਨਾਗਰਾ ਤੋਂ ਇਲਾਵਾ ਗੁਰਜੀਤ ਸਿੰਘ ਇਕਾਈ ਪ੍ਰਧਾਨ ਮਿੱਠੇਵਾਲ, ਸੁੱਚਾ ਸਿੰਘ, ਸਤਨਾਮ ਸਿੰਘ, ਮੋਹਕਮ ਸਿੰਘ ਖਜ਼ਾਨਚੀ, ਦਲਬੀਰ ਚੰਦ ਸੀਨੀਅਰ ਮੀਤ ਪ੍ਰਧਾਨ, ਗੁਰਬਚਨ ਸਿੰਘ ਬੰਟੀ ਮੀਤ ਪ੍ਰਧਾਨ, ਜਸਬੀਰ ਸਿੰਘ ਮੀਤ ਸਕੱਤਰ, ਗੁਰਪ੍ਰੀਤ ਸਿੰਘ ਗੋਪੀ ਮੈਂਬਰ, ਦਰਸ਼ਨ ਸਿੰਘ ਮੱਕੜ, ਸੁਰਮੁੱਖ ਸਿੰਘ, ਗੁਰਦੀਪ ਸਿੰਘ, ਮੰਗਤ ਸਿੰਘ, ਦਵਿੰਦਰ ਸਿੰਘ, ਕਰਮ ਸਿੰਘ, ਬਲਜੀਤ ਸਿੰਘ ਸਰਪੰਚ, ਨਛੱਤਰ ਸਿੰਘ ਆਦਿ ਹਾਜ਼ਰ ਸਨ।

Check Also

ਯਾਦਗਾਰੀ ਹੋ ਨਿਬੜਿਆ ਪ੍ਰੋ. ਨੌਸ਼ਹਿਰਵੀ ਸਾਹਿਤਕ ਸਮਾਗਮ

ਸਿਰਮੌਰ ਕਹਾਣੀਕਾਰ ਸੁਖਜੀਤ ਦਾ ਕੀਤਾ ਵਿਸ਼ੇਸ਼ ਸਨਮਾਨ ਸਮਰਾਲਾ, 5 ਦਸੰਬਰ (ਇੰਦਰਜੀਤ ਸਿੰਘ ਕੰਗ)- ਪ੍ਰੋਫੈਸਰ ਹਮਦਰਦਵੀਰ …