ਅੰਮ੍ਰਿਤਸਰ, 10 ਮਾਰਚ (ਸੁਖਬੀਰ ਸਿੰਘ) – ਭਾਰਤੀ ਹਵਾਈ ਫੌਜ ਵਿੱਚ ਅਗਨੀਵੀਰ ਦੀ ਭਰਤੀ ਲਈ ਫੌਜ ਦੇ ਭਰਤੀ ਬਿਊਰੋ ਵੱਲੋਂ ਆਨ ਲਾਈਨ ਅਰਜੀਆਂ ਦੀ ਮੰਗ ਕੀਤੀ ਗਈ ਹੈ। ਇਸ ਲਈ ਲਿਖਤੀ ਪ੍ਰੀਖਿਆ 20 ਮਈ ਨੂੰ ਹੋਵੇਗੀ। ਬੁਲਾਰੇ ਨੇ ਦੱਸਿਆ ਕਿ 26 ਦਸੰਬਰ 2002 ਤੋਂ ਬਾਅਦ ਅਤੇ 26 ਜੂਨ 2026 ਤੋਂ ਪਹਿਲਾਂ ਪੈਦਾ ਹੋਏ ਲੜਕੇ ਅਤੇ ਲੜਕੀਆਂ ਇਸ ਪ੍ਰੀਖਿਆ ਲਈ ਅਰਜੀਆਂ ਦੇ ਸਕਦੇ ਹਨ।
ਉਨ੍ਹਾਂ ਦੱਸਿਆ ਕਿ ਇਸ ਲਈ ਬਾਰਵੀਂ ਤੱਕ ਪੜਾਈ ਸਾਇੰਸ ਅਤੇ ਅੰਗਰੇਜ਼ੀ ਵਿਸ਼ਿਆਂ ਵਿਚੋਂ 50 ਫੀਸਦੀ ਨੰਬਰਾਂ ਨਾਲ ਜਾਂ ਤਿੰਨ ਸਾਲਾ ਇੰਜੀਨੀਅਰ ਡਿਪਲੋਮਾ ਜਾਂ ਦੋ ਸਾਲ ਦਾ ਵੋਕੇਸ਼ਨਲ ਡਿਪਲੋਮਾ ਫਿਜਿਕਸ ਅਤੇ ਮੈਥ ਵਿਸਿਆਂ ਵਿੱਚੋਂ 50 ਫੀਸਦੀ ਅੰਕਾਂ ਨਾਲ ਪਾਸ ਕੀਤਾ ਹੋਵੇ।ਬੁਲਾਰੇ ਨੇ ਦੱਸਿਆ ਕਿ ਇਸ ਲਈ ਆਨਲਾਈਨ http://agnipathvayu.cdac.in ਉਪਰ 17 ਮਾਰਚ ਤੋਂ ਬਾਅਦ ਅਤੇ 31 ਮਾਰਚ ਤੋਂ ਪਹਿਲਾਂ ਬਿਨੈ ਪੱਤਰ ਦਿੱਤਾ ਜਾ ਸਕਦਾ ਹੈ।
Check Also
ਸਵੀਪ ਮੁਹਿੰਮ ਤਹਿਤ ਬੱਚਿਆਂ ਨੂੰ ਈ.ਵੀ.ਐਮ ਅਤੇ ਵੀ.ਵੀ.ਪੈਟ ਮਸ਼ੀਨਾਂ ਬਾਰੇ ਦਿੱਤੀ ਜਾਣਕਾਰੀ
ਅੰਮ੍ਰਿਤਸਰ, 4 ਦਸੰਬਰ (ਸੁਖਬੀਰ ਸਿੰਘ) – ਵਿਧਾਨ ਸਭਾ ਚੋਣ ਹਲਕਾ 016-ਅੰਮ੍ਰਿਤਸਰ ਪੱਛਮੀ ਦੇ ਚੋਣਕਾਰ ਰਜਿਸਟਰੇਸ਼ਨ …