Friday, December 27, 2024

ਖੇਤੀਬਾੜੀ ਮਸ਼ੀਨਰੀ ਸਬਸਿਡੀ ’ਤੇ ਮੁਹੱਈਆ ਕਰਵਾਉਣ ਲਈ ਕੱਢੇ ਡਰਾਅ

ਅੰਮ੍ਰਿਤਸਰ, 10 ਮਾਰਚ (ਸੁਖਬੀਰ ਸਿੰਘ) – ਖੇਤੀਬਾੜੀ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਦੇ ਦਿਸ਼ਾ ਨਿਰਦੇਸ਼ ਹੇਠ ਪੰਜਾਬ ਰਾਜ ਵਿਚ ਮਸ਼ੀਨੀਕਰਨ ਨੂੰ ਉਤਸ਼ਾਹਿਤ ਕਰਨ ਲਈ ਸਰਕਾਰ ਵਲੋਂ ਵਿਅਕਤੀਗਤ ਕਿਸਾਨਾਂ ਅਤੇ ਕਸਟਮ ਹਾਇਰਿੰਗ ਸੈਂਟਰਾਂ ਨੂੰ ਵੱਖ-ਵੱਖ ਖੇਤੀਬਾੜੀ ਮਸ਼ੀਨਾਂ ਦੀ ਖਰੀਦ ਉੱਤੇ ਸਬਸਿਡੀ ਮੁਹੱਈਆ ਕਰਵਾਉਣ ਲਈ ਵਧੀਕ ਡਿਪਟੀ ਕਮਿਸ਼ਨਰ (ਜ) ਅੰਮ੍ਰਿਤਸਰ ਸੁਰਿੰਦਰ ਸਿੰਘ ਦੀ ਨਿਗਰਾਨੀ ਹੇਠ ਜ਼ਿਲਾ ਪੱਧਰੀ ਕਾਰਜਕਾਰੀ ਕਮੇਟੀ ਦੀ ਹਾਜ਼ਰੀ ਵਿੱਚ ਮਿਤੀ ਡਰਾਅ ਕੱਢਿਆ ਗਿਆ।
ਡਾ. ਜਤਿੰਦਰ ਸਿੰਘ ਗਿੱਲ ਮੁੱਖ ਖੇਤੀਬਾੜੀ ਅਫਸਰ ਅੰਮ੍ਰਿਤਸਰ ਨੇ ਦੱਸਿਆ ਕਿ ਸਰਕਾਰ ਵਲੋਂ “ਸਬ-ਮਿਸ਼ਨ ਆਨ ਐਗਰੀਕਲਚਰ ਮੈਕੇਨਾਈਜੇਸ਼ਨ (ਸਮੈਮ) ਸਕੀਮ ਤਹਿਤ ਖੇਤੀਬਾੜੀ ਵਿਭਾਗ ਦੇ ਆਨਲਾਈਨ ਪੋਰਟਲ ‘ਤੇ ਮਿਤੀ 28 ਫਰਵਰੀ ਤੱਕ 305 ਜਰਨਲ ਕੈਟੀਗਰੀ ਦੇ ਵਿਅਕਤੀਗਤ ਕਿਸਾਨਾਂ ਵੱਲੋ, 4 ਐਸ.ਸੀ ਕੈਟੀਗਰੀ ਦੇ ਵਿਅਕਤੀਗਤ ਕਿਸਾਨਾਂ ਵਲੋਂ ਅਤੇ 17 ਕਸਟਮ ਹਾਇਰਿੰਗ ਸੈਂਟਰਾਂ ਵਲੋਂ ਕੁੱਲ 326 ਅਰਜ਼ੀਆਂ ਪ੍ਰਾਪਤ ਹੋਈਆਂ ਸਨ।ਵਿਭਾਗ ਵਲੋਂ ਪ੍ਰਾਪਤ ਵਿੱਤੀ ਟੀਚਿਆਂ ਦੇ ਅਨੁਸਾਰ ਡਰਾਅ ਕੱਢਦੇ ਹੋਏ ਪਹਿਲੇ ਚਰਨ ਵਿੱਚ ਐਸ.ਸੀ ਕੈਟੇਗਰੀ ਦੇ ਸਾਰੇ ਵਿਅਕਤੀਗਤ ਕਿਸਾਨਾਂ ਦੇ 4 ਲੇਜ਼ਰ ਲੈਂਡ ਲੇਵਲਰ, ਜਰਨਲ ਕੈਟੀਗਰੀ ਵਿਅਕਤੀਗਤ ਕਿਸਾਨਾਂ ਦੀਆਂ ਕੁੱਲ 72 ਮਸ਼ੀਨਾਂ ਜਿਸ ਵਿੱਚ 61 ਲੇਜਰ ਲੈਂਡ ਲੇਵਲਰ, 1 ਪਟੈਟੋ ਪਲਾਂਟਰ (ਆਟੋਮੇਟਿਕ), 2 ਟਰੈਕਟਰ ਓਪਰੇਟਿਡ ਸਪਰੇਅਰ (ਬੂਮ ਸਪਰੇਅਰ), 1 ਨੁਮੈਟਿਕ ਪਲਾਂਟਰ, 1 ਟਰੈਕਟਰ ਓਪਰੇਟਿਡ ਫਰਟੀਲਾਈਜਰ ਬਰਾਡਕਾਸਟਰ, 1 ਸਬ ਸੁਆਇਲਰ, 1 ਸਿੰਗਲ ਰੋਅ ਫੋਰੇਜ਼ ਹਾਰਵੈਸਟਰ, 1 ਡੀ.ਐਸ.ਆਰ ਡਰਿਲ, 3 ਟਰੈਕਟਰ ਡਰਾਨ ਇਨਕਲਾਇਡ ਪਲੇਟ ਪਲਾਂਟਰ ਵਿੱਚ ਪ੍ਰੀ-ਇਮਰਜੈਂਸ ਹਰਬੀਸਾਈਡ ਸਟਰਿਪ ਐਪਲੀਕੇਟਰ (ਲੱਕੀ ਸੀਡ ਡਰਿਲ) ਅਤੇ 7 ਕਸਟਮ ਹਾਇਰਿੰਗ ਸੈਂਟਰਾਂ ਨੂੰ ਸਬਸੀਡੀ ਲੈਣ ਲਈ 14 ਦਿਨ ਦੇ ਅੰਦਰ ਅੰਦਰ ਮਸ਼ੀਨਾਂ ਖਰੀਦਣ ਦੀ ਪ੍ਰਵਾਨਗੀ ਜਾਰੀ ਕੀਤੀ ਗਈ।ਉਹਨਾਂ ਵਲੋਂ ਚੁਣੇ ਗਏ ਲਾਭਪਾਤਰੀਆਂ ਨੂੰ ਅਪੀਲ ਕੀਤੀ ਗਈ ਹੈ ਕਿ ਇਸ ਸਕੀਮ ਦਾ ਲਾਭ ਲੈਣ ਲਈ ਜਲਦ ਤੋਂ ਜਲਦ ਮਸ਼ੀਨਾਂ ਖਰੀਦਣ ਤਾਂ ਜੋ 31 ਮਾਰਚ 2023 ਤੋਂ ਪਹਿਲਾ ਉਹਨਾਂ ਦੀ ਬਣਦੀ ਸਬਸੀਡੀ ਦੀ ਅਦਾਇਗੀ ਕੀਤੀ ਜਾ ਸਕੇ।ਵਾਧੂ ਜਾਣਕਾਰੀ ਲਈ ਕਿਸਾਨ ਦਫਤਰ ਸਹਾਇਕ ਖੇਤੀਬਾੜੀ ਇੰਜੀਨੀਅਰ (ਸੰਦ) ਅੰਮ੍ਰਿਤਸਰ ਜਾਂ ਖੇਤੀਬਾੜੀ ਬਲਾਕ ਦਫਤਰਾਂ ਨਾਲ ਰਾਬਤਾ ਕਰ ਸਕਦੇ ਹਨ।
ਮੀਟਿੰਗ ਦੌਰਾਂਨ ਡਾ. ਤਜਿੰਦਰ ਸਿੰਘ ਖੇਤੀਬਾੜੀ ਅਫਸਰ, ਇੰਜ: ਮਨਦੀਪ ਸਿੰਘ ਸਹਾਇਕ ਖੇਤੀਬਾੜੀ ਇੰਜੀਨੀਅਰ, ਡਾ. ਬਿਕਰਮਜੀਤ ਸਿੰਘ ਡਿਪਟੀ ਡਾਇਰੈਕਟਰ ਕੇ.ਵੀ.ਕੇ, ਡਾ. ਸੁਖਚੈਨ ਸਿੰਘ, ਪ੍ਰੋਜੈਕਟ ਡਾਇਰੈਕਟਰ ਆਤਮਾ, ਸੁਖਚੈਨ ਸਿੰਘ ਸੁਬੇਗ ਸਿੰਘ, ਅਗਾਂਹਵਾਧੂ ਕਿਸਾਨ, ਜੂਨੀਅਰ ਟੈਕਨੀਸ਼ੀਅਨ ਰਣਜੀਤ ਸਿੰਘ ਅਤੇ ਨਗੀਨਾ ਯਾਦਵ ਵੀ ਆਦਿ ਹਾਜ਼ਰ ਸਨ।

Check Also

ਬੀ.ਬੀ.ਕੇ ਡੀ.ਏ.ਵੀ ਕਾਲਜ ਵੁਮੈਨ ਵਲੋਂ ਸਵਾਮੀ ਸ਼ਰਧਾਨੰਦ ਜੀ ਦੇ ਬਲਿਦਾਨ ਦਿਵਸ ‘ਤੇ ਵਿਸ਼ੇਸ਼ ਵੈਦਿਕ ਹਵਨ ਯੱਗ

ਅੰਮ੍ਰਿਤਸਰ, 27 ਦਸੰਬਰ (ਜਗਦੀਪ ਸਿੰਘ) – ਬੀ.ਬੀ.ਕੇ ਡੀ.ਏ.ਵੀ ਕਾਲਜ ਫਾਰ ਵੁਮੈਨ ਦੀ ਆਰਿਆ ਯੁਵਤੀ ਸਭਾ …