Saturday, July 27, 2024

20ਵਾਂ ਨੈਸ਼ਨਲ ਥੀਏਟਰ ਫੈਸਟੀਵਲ 2023 – ਨਾਟਕ ‘ਤ੍ਰੀਯਾਤਰਾ’ ਦਾ ਸਫ਼ਲ ਮੰਚਣ

ਅੰਮ੍ਰਿਤਸਰ, 11 ਮਾਰਚ (ਦੀਪ ਦਵਿੰਦਰ ਸਿੰਘ) – ਪੰਜਾਬ ਸੰਗੀਤ ਨਾਟਕ ਅਕਾਦਮੀ ਅਤੇ ਮੰਚ ਰੰਗਮੰਚ ਅੰਮ੍ਰਿਤਸਰ ਵਲੋਂ ਨਾਰਥ ਜੋਨ ਕਲਚਰ ਸੈਂਟਰ ਪਟਿਆਲਾ ਸਭਿਆਚਾਰਕ ਮਾਮਲੇ ਵਿਭਾਗ (ਭਾਰਤ ਸਰਕਾਰ) ਅਮਨਦੀਪ ਹਸਪਤਾਲ ਅਤੇ ਵਿਰਸਾ ਵਿਹਾਰ ਅੰਮ੍ਰਿਤਸਰ ਦੇ ਸਹਿਯੋਗ ਨਾਲ ਸ਼੍ਰੋਮਣੀ ਨਾਟਕਕਾਰ ਕੇਵਲ ਧਾਲੀਵਾਲ ਦੀ ਅਗਵਾਈ ਹੇਠ ਚੱਲ ਰਹੇ 20ਵੇਂ ਰਾਸ਼ਟਰੀ ਰੰਗਮੰਚ ਉਸਤਵ 2023 ਦੇ 7ਵੇਂ ਦਿਨ ਕਿਉਰਿਓ ਏ ਗਰੁੱਪ ਆਫ਼ ਪਰਫਾਰਮਿੰਗ ਆਰਟ ਸੁਸਾਇਟੀ ਜੈਪੁਰ ਦੀ ਟੀਮ ਵਲੋਂ ਓ.ਹੈਨਰੀ, ਮੈਕਸਿਮ ਗੋਰਕੀ ਅਤੇ ਗਗਨ ਮਿਸ਼ਰਾ ਦਾ ਲਿਖਿਆ ਅਤੇ ਗਗਨ ਮਿਸ਼ਰਾ ਅਤੇ ਪ੍ਰਿਯਦਾਰਸ਼ਨੀ ਦਾ ਨਿਰਦੇਸ਼ਤ ਕੀਤਾ ਨਾਟਕ ‘ਤ੍ਰੀਯਾਤਰਾ’ ਵਿਰਸਾ ਵਿਹਾਰ ਦੇ ਸ੍ਰ. ਕਰਤਾਰ ਸਿੰਘ ਦੁੱਗਲ ਆਡੀਟੋਰੀਅਮ ’ਚ ਸਫ਼ਲਤਾਪੂਰਵਕ ਮੰਚਣ ਕੀਤਾ ਗਿਆ।
ਇਹ ਨਾਟਕ ਰਿਵਾਇਤੀ ਨਾਟਕਾਂ ਦੇ ਅਲਗ-ਅਲਗ ਤਿੰਨ ਕਥਾਵਾਂ ਦਾ ਇੱਕ ਕੋਲਾਜ਼ ਹੈ।ਜਿਸ ਵਿੱਚ ਤਿੰਨ ਦੇਸ਼ਾਂ ਦੇ ਤਿੰਨ ਲੇਖਕਾਂ (ਅਮੇਰਿਕਾ ਦੇ ਕੇ.ਓ ਹੈਨਰੀ ਦੀ ਬਾਰਬਰ ਸ਼ਾਪ, ਭਾਰਤ ਦੇ ਗਗਨ ਮਿਸ਼ਰਾ ਦੀ ਅੰਤ ਦੀ ਸ਼ੁਰੂਆਤ ਅਤੇ ਰਸ਼ੀਆ ਦੇ ਮੈਕਸਿਮ ਗੋਰਕੀ ਤੇ ਉਸ ਦਾ ਪਿਆਰ) ਦੀਆਂ ਅਲਗ-ਅਲਗ ਰਚਨਾਵਾਂ ਨੂੰ ਇਕ ਰੂਪ ਵਿੱਚ ਢਾਲਣ ਦੀ ਕੋਸ਼ਿਸ਼ ਕੀਤੀ ਗਈ ਹੈ।ਤਿੰਨਾਂ ਰਚਨਾਵਾਂ ਨੂੰ ਮਨੁੱਖੀ ਸੁਭਾਅ ਤੇ ਮਨ ਦੀਆਂ ਭਾਵਨਾਵਾਂ ਦਾ ਇਕ ਬੇਹੱਦ ਖੂਬਸੂਰਤ ਅਤੇ ਆਸਾਨ ਰੂਪ ਵਿੱਚ ਦੇਖਣ ਨੂੰ ਮਿਲਦਾ ਹੈ।ਓ.ਹੈਨਰੀ ਦੀਆਂ ਰਚਨਾ ਸਾਨੂੰ ਹਾਸਰਸ ਦੀ ਯਾਤਰਾ ਕਰਵਾਉਂਦੀ ਹੈ ਤੇ ਗਗਨ ਮਿਸ਼ਰਾ ਦਾ ਨਾਟਕ ਇਕ ਲੇਖਕ ਦੇ ਸਿਰਜਨ ਦੇ ਨਾਮ ‘ਤੇ ਫੈਲ ਰਹੇ ਝੂਠ ਦੇ ਤੱਥਾਂ ਨੂੰ ਦਰਸਾ ਰਹੀਂ ਹੈ।ਮੈਕਸਿਮ ਗੋਰਕੀ ਦੀ ਰਚਨਾ ਨੂੰ ਸ਼ਿੰਗਾਰਦੀ ਹੈ।ਤਿੰਨਾਂ ਲੇਖਕਾਂ ਨੇ ਸਮਾਜ ਦੇ ਸਧਾਰਨ ਲੱਗਣ ਵਾਲੇ ਪਾਤਰਾਂ ਨੂੰ ਆਪਣੀ ਰਚਨਾਂ ਦਾ ਕੇਂਦਰ ਬਣਾ ਕੇ ਜੀਵਨ ਦੀ ਗਹਿਰੀ ਅਤੇ ਅਰਥਾਂ ਨਾਲ ਭਰਪੂਰ ਸਮੀਖਿਆ ਕਰਦੀ ਹੈ।
ਇਸ ਨਾਟਕ ਦੇ ਪਾਤਰ ਕਪਿਲ ਸ਼ਰਮਾ, ਮਹਿਮੂਦ ਅਲੀ, ਅਭਿਸ਼ੇਕ ਝੰਕਾਲ, ਸ਼ਹਿਜੋਰ ਅਲੀ, ਅੰਸ਼ੁਲ ਅਵੱਸਥੀ, ਕਣਕ, ਕਮਲੇਸ਼, ਪ੍ਰਗਯਾ, ਭਾਸਮਤੀ ਪ੍ਰੇਣਨਾ, ਕਮਲ, ਗੁੱਡੀ, ਆਧੂਤ, ਸ਼ੰਦਿਲਿਆ, ਅਸਲਮ ਪਠਾਨ ਆਦਿ ਕਲਾਕਾਰਾਂ ਨੇ ਬੇਹਤਰੀਨ ਅਦਾਕਾਰੀ ਪੇਸ਼ ਕੀਤੀ।
ਇਸ ਮੌਕੇ ਵਿਰਸਾ ਵਿਹਾਰ ਦੇ ਪ੍ਰਧਾਨ ਕੇਵਲ ਧਾਲੀਵਾਲ, ਸਕੱਤਰ ਰਮੇਸ਼ ਯਾਦਵ, ਭੁਪਿੰਦਰ ਸਿੰਘ ਸੰਧੂ, ਗਾਇਕ ਹਰਿੰਦਰ ਸੋਹਲ, ਵਿਪਨ ਧਵਨ, ਗੁਰਤੇਜ ਮਾਨ, ਹੀਰਾ ਸਿੰਘ, ਸਾਜਨ ਕੋਹੇਨੂਰ ਸਮੇਤ ਨਾਟ ਪ੍ਰੇਮੀ ਅਤੇ ਦਰਸ਼ਕ ਹਾਜ਼ਰ ਸਨ।

Check Also

ਐਸ.ਜੀ.ਪੀ.ਸੀ ਚੋਣਾਂ ਲਈ ਵੋਟ ਬਨਾਉਣ ਲਈ ਮਿਆਦ 31 ਜੁਲਾਈ 2024 ਨੂੰ ਹੋਵੇਗੀ ਸਮਾਪਤ

ਪਠਾਨਕੋਟ, 26 ਜੁਲਾਈ (ਪੰਜਾਬ ਪੋਸਟ ਬਿਊਰੋ) – ਉਪ ਮੰਡਲ ਮੈਜਿਸਟਰੇਟ ਪਠਾਨਕੋਟ ਮੇਜਰ ਡਾ. ਸੁਮਿਤ ਮੁਦ …