ਅੰਮ੍ਰਿਤਸਰ, 9 ਮਾਰਚ (ਜਗਦੀਪ ਸਿੰਘ ਸੱਗੂ) – ਬੀ.ਬੀ.ਕੇ ਡੀ.ਏ.ਵੀ ਕਾਲਜ ਵੂਮੈਨ ਦੇ ਪੀ.ਜੀ ਡਿਪਾਰਟਮੈਂਟ ਆਫ ਜਰਨਲਿਜ਼ਮ ਐਂਡ ਮਾਸ ਕਮੀਊਨੀਕੇਸ਼ਨ ਵਿਭਾਗ ਵਲੋਂ ‘ਵੂਮੈਨਜ਼ ਡੇ’ ‘ਤੇ ਰਵਾਇਤੀ ਖੇਡਾਂ ਖੋ-ਖੋ, ਕੋਕਲਾ ਛਪਾਕੀ, ਪਿੱਠੂ ਗਰਮ, ਗੀਟੇ, ਬਾਂਟੇ, ਰੱਸਾ ਕਸ਼ੀ, ਰੁਮਾਲ ਝਪੱਟਾ, ਰੱਸੀ ਟੱਪਣਾ, ਸਟਾਪੂ ਅਤੇ ਊਚ-ਨੀਚ ਆਦਿ ਨੂੰ ਸਮਰਪਿਤ ਕੀਤਾ।ਇਸ ਦਾ ਉਦੇਸ਼ ਵਰਤਮਾਨ ਪੀੜ੍ਹੀ ਨੂੰ ਪੰਜਾਬ ਦੀਆਂ ਰਵਾਇਤੀ ਖੇਡਾਂ ਤੋਂ ਜਾਣੂ ਕਰਵਾਉਣਾ ਸੀ।
ਪ੍ਰਿੰਸੀਪਲ ਡਾ. ਪੁਸ਼ਪਿੰਦਰ ਵਾਲੀਆ ਨੇ ਵਿਭਾਗ ਨੂੰ ਇਹ ਈਵੈਂਟ ਨੂੰ ਆਯੋਜਿਤ ਕਰਨ ‘ਤੇ ਵਧਾਈ ਦਿੱਤੀ।ਉਹਨਾਂ ਕਿਹਾ ਕਿ ਖੇਡਾਂ ਬੱਚਿਆਂ ਅਤੇ ਬਾਲਗਾਂ ‘ਚ ਅਨੁਸ਼ਾਸਨ, ਚਰਿਤਰ-ਨਿਰਮਾਣ ਅਤੇ ਸ਼ਖਸੀਅਤ ਨੂੰ ਵਿਕਸਿਤ ਕਰਨ ‘ਚ ਮਹੱਤਵਪੂਰਨ ਭੂਮਿਕਾ ਨਿਭਾਉਂਦੀਆਂ ਹਨ।ਸਾਨੂੰ ਆਪਣੇ ਵਡੇਰਿਆਂ ਦੇ ਨਕਸ਼ੇ-ਕਦਮਾਂ ‘ਤੇ ਚਲਦੇ ਦੇ ਹੋਏ ਸਿਹਤਮੰਦ ਜੀਵਨ-ਸ਼ੈਲੀ ਲਈ ਇਹਨਾਂ ਰਵਾਇਤੀ ਖੇਡਾਂ ਨੂੰ ਅਪਨਾਉਣਾ ਚਾਹੀਦਾ ਹੈ।
ਡਾ. ਪ੍ਰਿਯੰਕਾ ਬੱਸੀ ਮੁਖੀ ਪੀ.ਜੀ ਡਿਪਾਰਟਮੈਂਟ ਆਫ ਜਰਨਲਿਜ਼ਮ ਐਂਡ ਮਾਸ ਕਮੀਊਨੀਕੇਸ਼ਨ ਵਿਭਾਗ ਨੇ ਕਿਹਾ ਕਿ ਅੱਜਕਲ ਬੱਚੇ ਆਪਣਾ ਜ਼ਿਆਦਾ ਸਮਾਂ ਮੋਬਾਈਲ ‘ਤੇ ਗੇਮ ਖੇਡਣ ‘ਚ ਗੁਜ਼ਾਰਦੇ ਹਨ, ਜੋ ਕਿ ਉਹਨਾਂ ਦੀ ਸਰੀਰਕ ਗਤੀਵਿਧੀ ਨੂੰ ਘਟਾਉਂਦਾ, ਸਰੀਰਕ ਸਿਹਤ ਅਤੇ ਤੰਦਰੁਸਤੀ ਨੂੰ ਪ੍ਰਭਾਵਿਤ ਕਰਦਾ ਹੈ।
ਇਸ ਮੌਕੇ ਡਾ. ਅੰਤਰਪ੍ਰੀਤ ਕੌਰ, ਮਿਸ ਮਹਿਕ ਅਰੋੜਾ, ਮਿਸ ਪੁਨੀਤ ਕੌਰ, ਮਿਸ ਸਮਰਿਧੀ ਮਹਿਰਾ, ਮਿਸ ਮੀਨਲ ਚੰਗੋਤਰਾ ਅਤੇ ਮਿਸ ਵਰੀਤੀ ਮਦਾਨ ਮੌਜ਼ੂਦ ਸਨ।
Check Also
ਖ਼ਾਲਸਾ ਕਾਲਜ ਵੈਟਰਨਰੀ ਵਿਖੇ ਪਲੇਸਮੈਂਟ ਡਰਾਈਵ ਕਰਵਾਈ ਗਈ
ਅੰਮ੍ਰਿਤਸਰ, 27 ਮਾਰਚ (ਜਗਦੀਪ ਸਿੰਘ) – ਖਾਲਸਾ ਕਾਲਜ ਆਫ਼ ਵੈਟਰਨਰੀ ਐਂਡ ਐਨੀਮਲ ਸਾਇੰਸਜ਼ ਵਿਖੇ ਬਾਵਿਆ …