Sunday, December 22, 2024

ਕੌਸਾ ਟਰੱਸਟ ਵਲੋਂ `ਏਮਲਗੇਮੇਸ਼ਨ` ਦੇ ਬੈਨਰ ਹੇਠ 40 ਤੋਂ ਵੱਧ ਕਲਾਕ੍ਰਿਤਾਂ ਦੀ ਪ੍ਰਦਰਸ਼ਨੀ

ਅੰਮ੍ਰਿਤਸਰ, 13 ਮਾਰਚ (ਜਗਦੀਪ ਸਿੰਘ ਸੱਗੂ) – ਕੌਸਾ ਟਰੱਸਟ ਅੰਮ੍ਰਿਤਸਰ ਵਲੋਂ `ਏਮਲਗੇਮੇਸ਼ਨ` ਬੈਨਰ ਹੇਠ ਪ੍ਰਸਿੱਧ ਕਲਾਕਾਰ ਸ਼੍ਰੀਮਤੀ ਪੂਨਮ ਰਾਣਾ (ਪੁਣੇ), ਸ਼੍ਰੀਮਤੀ ਸੋਨਾਲੀ ਕੋਂਧਰੇ (ਨਾਸਿਕ), ਸ਼੍ਰੀਮਤੀ ਸਵਿਤਾ ਮੋਰ (ਪੁਣੇ), ਸ਼ਵੇਤਾ ਕੁਲਕਰਨੀ (ਪੁਣੇ), ਵਿਕਾਸ ਕਾਂਬਲੇ (ਅਹਿਮਦਨਗਰ), ਸ਼੍ਰੀਮਤੀ ਪ੍ਰੇਰਨਾ ਬਾਗਰੇਚਾ (ਪੁਣੇ), ਸੂਰਜ ਹਰਪੁੜੇ (ਪੁਣੇ), ਦਿਨੇਸ਼ ਲੋਖੰਡੇ (ਪੁਣੇ), ਦਿਨੇਸ਼ ਸਰਮਾਲੀ (ਗੁਜਰਾਤ), ਕਮਲੇਸ਼ ਚਾਵੜਾ (ਅਹਿਮਦਾਬਾਦ), ਅਮਿਤ ਬਡਗੂ (ਅਹਿਮਦਨਗਰ), ਓਮਕਾਰ ਪਵਾਰ (ਪੁਣੇ), ਅਮੀਆ ਭਲੇਰਾਓ (ਪੁਣੇ), ਅਤੁਲ ਏ ਕਵੀਸ਼ (ਮੁੰਬਈ) ਦੀਆਂ ਕਲਾਕ੍ਰਿਤਾਂ ਦੀ ਪ੍ਰਦਰਸ਼ਨੀ ਲਗਾਈ ਗਈ।ਕਲਾ ਪ੍ਰੇਮੀ ਸ੍ਰੀਮਤੀ ਨਿਸ਼ਾ ਘਈ ਨੇ ਦੀਪ ਜਗਾ ਕੇ ਪ੍ਰਦਰਸ਼ਨੀ ਦਾ ਉਦਘਾਟਨ ਕੀਤਾ।ਉਨ੍ਹਾਂ ਦੇ ਨਾਲ ਰਾਜੇਸ਼ ਰੈਨਾ ਸਕਤਰ ਕੇ.ਟੀ ਅਤੇ ਡਾਇਰੈਕਟਰ ਬ੍ਰਜੇਸ਼ ਜੌਲੀ ਵੀ ਮੌਜ਼ੂਦ ਸਨ।
ਇਸ ਪ੍ਰਦਰਸ਼ਨੀ ਵਿੱਚ 40 ਤੋਂ ਵੱਧ ਕਲਾਕ੍ਰਿਤਾਂ ਪ੍ਰਦਰਸ਼ਿਤ ਕੀਤੀਆਂ ਗਈਆਂ ਹਨ।ਕੇ.ਟੀ ਦੇ ਸਕੱਤਰ: ਕਲਾ ਰਾਜੇਸ਼ ਰੈਨਾ ਨੇ ਸ਼ਹਿਰ ਦੇ ਕਲਾਕਾਰਾਂ, ਕਲਾ ਪ੍ਰੇਮੀਆਂ ਅੰਮ੍ਰਿਤਸਰ ਵਿਖੇ ਪ੍ਰਦਰਸ਼ਿਤ ਭਾਰਤ ਦੇ ਨਾਮਵਰ ਕਲਾਕਾਰਾਂ ਦੀ ਸ਼ਾਨਦਾਰ ਕਲਾ ਦੇ ਕੰਮ ਨੂੰ ਵੇਖਣ ਲਈ ਜਰੂਰ ਆਉਣ।ਮਾਸਟਰ ਸਿਧਾਰਥ ਜੋਗੀ ਨੇ ਓਸ਼ਨ ਸਪੈਸ਼ਲ ਫਲੂਟ ਆਈਟਮ ਪੇਸ਼ ਕੀਤੀ, ਜਿਸ ਦੀ ਸਾਰਿਆਂ ਵਲੋਂ ਬਹੁਤ ਸ਼ਲਾਘਾ ਕੀਤੀ ਗਈ।ਇਹ ਪ੍ਰਦਰਸ਼ਨੀ 17 ਮਾਚ ਤੱਕ ਚੱਲੇਗੀ।
ਉਦਘਾਟਨ ਮੌਕੇ ਨਰਿੰਦਰ ਸਿੰਘ, ਸ੍ਰੀਮਤੀ ਮਾਲਾ ਚਾਵਲਾ, ਕੁਲਵੰਤ ਸਿੰਘ ਗਿੱਲ, ਸ਼਼੍ਰੀਮਤੀ ਗੁਰਸ਼ਰਨ ਕੌਰ, ਸ਼਼੍ਰੀਮਤੀ ਟੀਨਾ ਸ਼ਰਮਾ, ਸ਼਼੍ਰੀਮਤੀ ਇੰਦਰਪ੍ਰੀਤ ਕੌਰ, ਸ਼਼੍ਰੀਮਤੀ ਸਰੋਜ, ਵਿਨੈ ਵੈਦ, ਅਮਨਦੀਪ ਸਿੰਘ ਅਤੇ ਸੁਨੀਲ ਕਪੂਰ ਆਦਿ ਨਾਮਵਰ ਕਲਾਕਾਰ ਅਤੇ ਕਲਾ ਪ੍ਰੇਮੀ ਹਾਜ਼ਰ ਸਨ।

Check Also

ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ

ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …