ਅੰਮ੍ਰਿਤਸਰ, 16 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਡੀਨ ਅਕਾਦਮਿਕ ਮਾਮਲੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪ੍ਰੋ. ਸਰਬਜੋਤ ਸਿੰਘ ਬਹਿਲ ਨੇ ਉਨ੍ਹਾਂ
ਕਿਹਾ ਕਿ ਸਾਡੇ ਪੈਨਲਿਸਟਾਂ ਅਤੇ ਡੈਲੀਗੇਟ ਦੇ ਲਈ ਜੋ ਗੋਲਡਨ ਜੁਬਲੀ ਕਨਵੈਨਸ਼ਨ ਸੈਂਟਰ ਵਿਚ ਸਭਿਆਚਾਰਕ ਪ੍ਰੋਗਰਾਮ ਕਰਵਾਇਆ ਗਿਆ ਸੀ, ਦਾ ਵੀ ਸਾਡੇ ਮਹਿਮਾਨਾਂ ਨੇ ਭਰਪੂਰ ਆਨੰਦ ਲਿਆ।ਇਸ ਸਿਖਰ ਸੰਮੇਲਨ ਵਿਚ ਭਵਿੱਖ ਨੂੰ ਲੈ ਕੇ ਚਿੰਤਾਵਾਂ `ਤੇ ਹੀ ਜੋਰ ਨਹੀਂ ਦਿੱਤਾ ਗਿਆ ਸਗੋਂ ਵਿਦੇਸ਼ੀ ਮਹਿਮਾਨਾਂ ਨੂੰ ਸਭਿਆਚਾਰ, ਸਮਾਜ ਅਤੇ ਧਾਰਮਿਕ ਧਰੋਹਰਾਂ ਤੋਂ ਜਾਣੂ ਕਰਵਾਉਣ ਲਈ ਵੀ ਕੁੱਝ ਪ੍ਰੋਗਰਾਮ ਉਲ਼ੀਕੇ ਸਨ ਜਿਨ੍ਹਾਂ ਵਿਚੋਂ ਸਭਿਆਚਾਰਕ ਪ੍ਰੋਗਰਾਮ ਇਕ ਸੀ। ਇਸ ਵਿਚ ਪੰਜਾਬ ਦੇ ਲੋਕ ਨਾਚ ਗਿੱਧੇ ਵਿਚ ਮੁਟਿਆਰਾਂ ਅਤੇ ਭੰਗੜੇ ਵਿਚ ਨੌਜੁਆਨਾ ਨੇ ਜਿਥੇ ਸਜ ਫਬ ਕੇ ਪਰੰਪਰਿਕ ਪਹਿਰਾਵੇ ਵਿਚ ਜਬਰਦਸਤ ਪੇਸ਼ਕਾਰੀ ਦਿੱਤੀ, ਦੇ ਨਾਲ ਮਹਿਮਾਨ ਗਦਗਦ ਹੋ ਉਠੇ।ਲੋਕ ਸਾਜ਼, ਪੱਛਮੀ ਸਮੂਹ ਗੀਤ ਅਤੇ ਕਲਾਸੀਕਲ ਡਾਂਸ ਕੱਥਕ ਦੀਆਂ ਪੇਸ਼ਕਾਰੀਆਂ ਵੀ ਉਨ੍ਹਾਂ ਦੇ ਦਿਲ ਦਿਮਾਗ `ਤੇ ਛਾਈਆਂ ਰਹਿਣਗੀਆਂ।ਉਨ੍ਹਾਂ ਕਿਹਾ ਕਿ ਮਹਿਮਾਨਾਂ ਨੂੰ ਪੰਜਾਬ ਦੇ ਵਿਰਸੇ ਦੇ ਰੂਬਰੂ ਕਰਵਾਉਣ ਲਈ ਸਾਡੇ ਪਿੰਡੇ ਦੀ ਫੇਰੀ ਵੀ ਲਗਵਾਈ ਗਈ ਅਤੇ ਇਸ ਸਮੇਂ ਸਾਰੇ ਮਹਿਮਾਨਾਂ ਨੇ ਇਕ ਦੂਜੇ ਨੂੰ ਨੇੜੇ ਤੋਂ ਜਾਣਿਆ ਅਤੇ ਆਪੋ ਆਪਣੇ ਸਭਿਆਚਾਰ ਦੀਆਂ ਵੰਨਗੀਆਂ ਪੇਸ਼ ਕੀਤੀਆਂ। ਉਨ੍ਹਾਂ ਕਿਹਾ ਕਿ ਅੱਜ ਜਦੋਂ ਇਨ੍ਹਾਂ ਮਹਿਮਾਨਾਂ ਨੂੰ ਯੂਨੀਵਰਸਿਟੀ ਦੇ ਗੈਸਟ ਤੋਂ ਨਿੱਘੀ ਵਿਦਾਇਗੀ ਦਿੱਤੀ ਗਈ ਤਾਂ ਉਨ੍ਹਾਂ ਨੇ ਆਪਣੀਆਂ ਖੂਬਸੂਰਤ ਯਾਦਾਂ ਨੂੰ ਤਾਅ ਉਮਰ ਸਾਭਣ ਦੀ ਗੱਲ ਕੀਤੀ।
Check Also
ਖੇਡਾਂ ਵਤਨ ਪੰਜਾਬ ਦੀਆਂ 2026- ਜਿਲ੍ਹਾ ਪੱਧਰੀ ਜੁਡੋ ਮੁਕਾਬਲਿਆਂ ਦੀ ਸ਼ੁਰੂਆਤ
ਅੰਮ੍ਰਿਤਸਰ, 28 ਸਤੰਬਰ (ਜਗਦੀਪ ਸਿੰਘ) – ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ ਕਰਵਾਈਆਂ ਜਾ ਰਹੀਆਂ …
Punjab Post Daily Online Newspaper & Print Media