ਸਮਰਾਲਾ, 17 ਮਾਰਚ (ਇੰਦਰਜੀਤ ਸਿੰਘ ਕੰਗ) – 20 ਮਾਰਚ ਨੂੰ ਦਿੱਲੀ ਦੀ ਕੇਂਦਰ ਸਰਕਾਰ ਖਿਲਾਫ ਆਪਣਾ ਰੋਹ ਪ੍ਰਗਟ ਕਰਨ ਲਈ ਪੰਜਾਬ ਭਰ ਦੇ ਕਿਸਾਨਾਂ ਅੰਦਰ ਭਾਰੀ ਉਤਸ਼ਾਹ ਹੈ।ਕੇਂਦਰ ਸਰਕਾਰ ਪੰਜਾਬ ਦੇ ਕਿਸਾਨਾਂ ਦਾ ਸਬਰ ਪਰਖ ਰਹੀ ਹੈ, ਜਿਸ ਦਿਨ ਇਹ ਸਬਰ ਦਾ ਪਿਆਲਾ ਛਲਕ ਗਿਆ, ਉਸ ਦਿਨ ਕਿਸਾਨਾਂ ਨੇ ਮੁੜ ਦਿੱਲੀ ਅੰਦਰ ਮੋਰਚਾ ਲਾ ਕੇ ਬੈਠ ਜਾਣਾ ਹੈ।ਉਹ ਮੋਰਚਾ ਹੁਣ ਆਰ ਜਾਂ ਪਾਰ ਨਾਲ ਹੀ ਖਤਮ ਹੋਵੇਗਾ, ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਭਾਰਤੀ ਕਿਸਾਨ ਯੂਨੀਅਨ (ਲੱਖੋਵਾਲ) ਦੇ ਜ਼ਿਲ੍ਹਾ ਲੁਧਿਆਣਾ ਦੇ ਪ੍ਰਧਾਨ ਮਨਜੀਤ ਸਿੰਘ ਢੀਂਡਸਾ ਨੇ ਪ੍ਰੈਸ ਦੇ ਨਾਂ ਬਿਆਨ ਜਾਰੀ ਕਰਦੇ ਹੋਏ ਕੀਤਾ।ਉਨ੍ਹਾਂ ਕਿਹਾ ਕਿ ਸਮਰਾਲਾ ਤੋਂ ਵੱਡੀ ਗਿਣਤੀ ‘ਚ ਕਿਸਾਨ 19 ਮਾਰਚ ਨੂੰ ਹੀ ਦਿੱਲੀ ਵੱਲ ਰਵਾਨਾ ਹੋਣਗੇ ਅਤੇ 20 ਮਾਰਚ ਨੂੰ ਦਿੱਲੀ ਦੇ ਜੰਤਰ ਮੰਤਰ ਵਿਖੇ ਵਿਸ਼ਾਲ ਰੋਸ ਪ੍ਰਦਰਸ਼ਨ ਉਪਰੰਤ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਕੇਂਦਰ ਵਲੋਂ ਕੀਤੀ ਵਾਅਦਾ ਖਿਲਾਫੀ ਦੇ ਵਿਰੁੱਧ ਮੈਮੋਰੰਡਮ ਦੇਣਗੇ।ਪਰਮਿੰਦਰ ਸਿੰਘ ਪਾਲ ਮਾਜ਼ਰਾ ਜਨਰਲ ਸਕੱਤਰ ਪੰਜਾਬ ਨੇ ਕਿਹਾ ਕਿ ਕਿਸਾਨਾਂ ਨਾਲ ਧੋਖਾ ਕਰਕੇ ਕੇਂਦਰ ਸਰਕਾਰ ਕਿਸਾਨ ਆਗੂਆਂ ਦੇ ਘਰਾਂ ‘ਤੇ ਸੀ.ਬੀ.ਆਈ ਦੀ ਛਾਪੇਮਾਰੀ ਕਰ ਰਹੀ ਹੈ।ਜਿਸ ਦੇ ਨਤੀਜੇ ਚੰਗੇ ਨਹੀਂ ਨਿਕਲਣਗੇ।ਉਨ੍ਹਾਂ ਕਿਹਾ ਕਿ ਕਿਸਾਨਾਂ ਵਿੱਚ ਵੀ ਦਿੱਲੀ ਜਾਣ ਲਈ ਭਾਰੀ ਉਤਸ਼ਾਹ ਹੈ।
ਮੀਟਿੰਗ ਵਿੱਚ ੳਪਰੋਕਤ ਤੋਂ ਇਲਾਵਾ ਗੁਰਪ੍ਰੀਤ ਸਿੰਘ ਸ਼ਾਹਬਾਣਾ ਜ਼ਿਲ੍ਹਾ ਜਨਰਲ ਸਕੱਤਰ, ਗੁਰਸੇਵਕ ਸਿੰਘ ਮੰਜਾਲੀ ਕਲਾਂ ਪ੍ਰਧਾਨ ਬਲਾਕ ਸਮਰਾਲਾ, ਅੰਮ੍ਰਿਤ ਸਿੰਘ ਰਾਜੇਵਾਲ ਬਲਾਕ ਪ੍ਰਧਾਨ ਖੰਨਾ, ਗਿਆਨ ਸਿੰਘ ਮੀਤ ਪ੍ਰਧਾਨ ਲੁਧਿਆਣਾ ਬਲਾਕ-2, ਰਵਿੰਦਰ ਸਿੰਘ, ਕੁਲਵਿੰਦਰ ਸਿੰਘ, ਸਰਪੰਚ ਹਜਾਰਾ ਸਿੰਘ ਅਕਾਲਗੜ੍ਹ, ਮਿੱਠੂ ਜਟਾਣਾ, ਜਸਪ੍ਰੀਤ ਸਿੰਘ ਜੱਸੂ, ਪਰਵਿੰਦਰ ਸਿੰਘ, ਬਲਜਿੰਦਰ ਸਿੰਘ, ਡਾ. ਸੁਖਦੇਵ ਸਿੰਘ, ਜਸਪ੍ਰੀਤ ਸਿੰਘ ਜੱਸਾ ਢੀਂਡਸਾ, ਕਸ਼ਮੀਰਾ ਸਿੰਘ, ਕੁਲਵੰਤ ਸਿੰਘ, ਜਗਤਾਰ ਸਿੰਘ, ਪਰਮਿੰਦਰ ਸਿੰਘ ਮਾਦਪੁਰ, ਫੌਜੀ ਸਤਵੰਤ ਸਿੰਘ ਪਾਲ ਮਾਜਰਾ, ਫੌਜੀ ਹਰਦੇਵ ਸਿੰਘ, ਹਰਪ੍ਰੀਤ ਸਿੰਘ, ਰਘਵੀਰ ਸਿੰਘ, ਬਹਾਦਰ ਸਿੰਘ, ਫੌਜੀ ਮਲਕੀਤ ਸਿੰਘ, ਬਾਬਾ ਸੁਰਮੁੱਖ ਸਿੰਘ, ਜਸਵਿੰਦਰ ਸਿੰਘ ਪਪੜੌਦੀ, ਸੁਰਿੰਦਰ ਸਿੰਘ ਭਰਥਲਾ, ਹਰਪਾਲ ਸਿੰਘ, ਮੇਜਰ ਸਿੰਘ, ਗੁਰਕੀਰਤ ਸਿੰਘ ਗੱਗੀ ਢੀਂਡਸਾ, ਬਲਜੀਤ ਸਿੰਘ ਊਰਨਾਂ, ਭਿੰਦਰ ਸਿੰਘ ਗੜ੍ਹੀ, ਹਰਪ੍ਰੀਤ ਸਿੰਘ, ਕਾਲਾ ਸਿੰਘ ਭਰਥਲਾ, ਸਰਪੰਚ ਬਲਵੰਤ ਸਿੰਘ, ਨਿਮਰਲ ਸਿੰਘ ਮੰਜ਼ਾਲੀ ਕਲਾਂ ਆਦਿ ਹਾਜ਼ਰ ਸਨ।
Check Also
ਖ਼ਾਲਸਾ ਕਾਲਜ ਵੁਮੈਨ ਨੇ ਸਵੱਛ ਭਾਰਤ ਮਿਸ਼ਨ ’ਚ ਪ੍ਰਾਪਤ ਕੀਤਾ ਦੂਜਾ ਸਥਾਨ
ਅੰਮ੍ਰਿਤਸਰ, 14 ਸਤੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਵੁਮੈਨ ਨੇ ਨਗਰ ਨਿਗਮ ਅਧੀਨ ਚੱਲ …