ਅੰਮ੍ਰਿਤਸਰ, 17 ਮਾਰਚ (ਸੁਖਬੀਰ ਸਿੰਘ) – ਸਥਾਨਕ ਪੁਲਿਸ ਚੌਕੀ ਲਾਰੈਂਸ ਰੋਡ ਇੰਚਾਰਜ਼ ਨੇ ਦੱਸਿਆ ਹੈ ਕਿ ਅਵਤਾਰ ਸਿੰਘ ਸਿਪਾਹੀ ਨੰ: 1132 ਜੋ ਕਿ ਪੁਲਿਸ ਲਾਈਨ ਅੰਮ੍ਰਿਤਸਰ ਵਿਖੇ ਡਿਊਟੀ ਕਰਦਾ ਸੀ 10 ਮਾਰਚ 2023 ਤੋਂ ਲਾਪਤਾ ਹੋ ਗਿਆ ਹੈ।ਇਸ ਸਬੰਧੀ ਥਾਣਾ ਸਿਵਲ ਲਾਇਨ ਅੰਮ੍ਰਿਤਸਰ ਵਿਖੇ ਮੁਕੱਦਮਾ ਦਰਜ਼ ਹੈ।ਉਸ ਦਾ ਹੁਲੀਆ ਉਮਰ ਕਰੀਬ 24 ਸਾਲ, ਕੱਦ ਕਰੀਬ 5 ਫੁੱਟ 8 ਇੰਚ, ਰੰਗ ਕਣਕ ਭਿੰਨਾ, ਸਰੀਰ ਪਤਲਾ ਤੇ ਫੁਰਤੀਲਾ, ਸਿਰ ਤੋਂ ਮੋਨਾ, ਦਾਹੜੀ ਕਤਰਾਈ ਹੋਈ ਹੈ।ਇਸ ਬਾਰੇ ਅਜੇ ਤੱਕ ਕੋਈ ਸੁਰਾਗ ਨਹੀ ਲੱਗਾ।ਅਗਰ ਕਿਸੇ ਨੁੰ ਪਤਾ ਲੱਗੇ ਤਾਂ ਉਹ ਮੁੱਖ ਅਫਸਰ ਥਾਣਾ ਸਿਵਲ ਲਾਈਨ ਅਤੇ ਇੰਚਾਰਜ਼ ਪੁਲਿਸ ਚੌਕੀ ਲਾਰੈਂਸ ਰੋਡ ਨੂੰ ਮੋਬਾਇਲ ਨੰ: 97811-30208, 97811-30242 ‘ਤੇ ਸੂਚਿਤ ਕਰ ਸਕਦਾ ਹੈ।
Check Also
ਅਕੈਡਮਿਕ ਵਰਲਡ ਸਕੂਲ ਵਿਖੇ ਸ੍ਰੀ ਗਣੇਸ਼ ਉਤਸਵ ਮਨਾਇਆ
ਸੰਗਰੂਰ, 19 ਸਤੰਬਰ (ਜਗਸੀਰ ਲੌਂਗੋਵਾਲ) – ਅਕੈਡਮਿਕ ਵਰਲਡ ਸਕੂਲ ਖੋਖਰ ਵਿਖੇ ਸ਼੍ਰੀ ਗਣੇਸ਼ ਉਤਸਵ ਸ਼ਰਧਾ …