Friday, March 28, 2025

ਪੱਤਰਕਾਰ ਮਲਹੋਤਰਾ ਦੀ ਗ੍ਰਿਫਤਾਰੀ ਮੀਡੀਆ ਦੀ ਆਜ਼ਾਦੀ ‘ਤੇ ਹਮਲਾ – ਸ਼ਿਵ ਸੈਨਾ

PPN1612201429

ਜੰਡਿਆਲਾ ਗੁਰੂ, 16 ਦਸੰਬਰ (ਹਰਿੰਦਰਪਾਲ ਸਿੰਘ) – ਬੀਤੇ ਦਿਨੀ ਜੰਡਿਆਲਾ ਪ੍ਰੈਸ ਕਲੱਬ ਦੇ ਪ੍ਰਧਾਨ ਵਰਿੰਦਰ ਸਿੰਘ ਮਲਹੋਤਰਾ ਦੀ ਅਗਵਾਈ ਹੇਠ ਇੱਕ ਵਫਦ ਵਲੋਂ ਪੱਤਰਕਾਰਾਂ ਉੱਪਰ ਆ ਰਹੀਆਂ ਮੁਸ਼ਕਿਲਾਂ ਅਤੇ ਝੂਠੇ ਪਰਚਿਆਂ ਸਬੰਧੀ ਇਕ ਮੰਗ ਪੱਤਰ ਮੁੱਖ ਮੰਤਰੀ ਪੰਜਾਬ ਸ੍ਰ: ਪ੍ਰਕਾਸ਼ ਸਿੰਘ ਬਾਦਲ ਨੂੰ ਦੇਣ ਮੋਕੇ ਡੀ ਐਸ. ਪੀ ਜੰਡਿਆਲਾ ਸ਼੍ਰੀਮਤੀ ਅਮਨਦੀਪ ਕੋਰ ਦੇ ਹੁਕਮਾਂ ਤੇ ਐਸ. ਐਚ. ਓ ਜੰਡਿਆਲਾ ਕਮਲਜੀਤ ਸਿੰਘ ਵਲੋਂ ਪ੍ਰਧਾਨ ਜੰਡਿਆਲਾ ਪ੍ਰੈਸ ਕਲੱਬ ਵਰਿੰਦਰ ਸਿੰਘ ਨੂੰ ਜਬਰਦਸਤੀ ਪੁਲਿਸ ਦੀ ਗੱਡੀ ਵਿੱਚ ਬਿਠਾ ਕੇ ਅਣਜਾਨ ਜਗ੍ਹਾ ਤੇ ਲੈ ਜਾਣ ਦੀ ਸ਼ਿਵ ਸੈਨਾ ਹਿੰਦੋਸਤਾਨ ਦੇ ਪੰਜਾਬ ਪ੍ਰਧਾਨ ਕ੍ਰਿਸ਼ਨ ਸ਼ਰਮਾ ਨੇ ਫੋਨ ਰਾਹੀਂ ਕਰੜੇ ਸ਼ਬਦਾਂ ਵਿੱਚ ਨਿੰਦਾ ਕਰਦੇ ਹੋਏ ਕਿਹਾ ਕਿ ਇਹ ਸਿੱਧਾ ਮੀਡੀਆ ਦੀ ਆਜ਼ਾਦੀ ਉੱਪਰ ਹਮਲਾ ਹੈ।ਮੀਡੀਆ ਹੀ ਜਨਤਾ ਦੀਆਂ ਦੁੱਖ ਤਕਲੀਫਾਂ ਨੂੰ ਸਰਕਾਰ ਦੀ ਕਚਹਿਰੀ ਤੱਕ ਪਹੁੰਚਾਉਣ ਵਿੱਚ ਅਹਿਮ ਰੋਲ ਅਦਾ ਕਰਦੀ ਹੈ ਪਰ ਸਿਆਸਤ ਦੀ ਭੇਟ ਚੜੇ ਕੁੱਝ ਅਫਸਰ ਅਪਨੇ ਸਿਆਸੀ ਅਕਾਵਾਂ ਨੂੰ ਖੁਸ਼ ਕਰਨ ਅਤੇ ਉਹਨਾਂ ਦੇ ਕਾਲੇ ਕਾਰਨਾਮਿਆਂ ਨੂੰ ਲੁਕਾਉਣ ਲਈ ਸੱਚ ਦੀ ਆਵਾਜ਼ ਨੂੰ ਦਬਾਉਣ ਦੀ ਕੋਸ਼ਿਸ਼ ਸਦਕਾ ਉਹਨਾਂ ਉੱਪਰ ਝੂਠੇ ਪਰਚੇ ਕਰਵਾ ਰਹੇ ਹਨ।ਪੰਜਾਬ ਪ੍ਰਧਾਨ ਕ੍ਰਿਸ਼ਨ ਸ਼ਰਮਾ ਨੇ ਕਿਹਾ ਕਿ ਮੀਡੀਆ ਵਲੋਂ ਜੁਲਮ ਦੇ ਖਿਲਾਫ ਚੁੱਕੀ ਜਾ ਰਹੀ ਕਲਮ ਦੇ ਸੰਘਰਸ਼ ਵਿੱਚ ਸ਼ਿਵ ਸੈਨਾ ਹਿੰਦੋਸਤਾਨ ਜੰਡਿਆਲਾ ਪੈ੍ਰਸ ਕਲੱਬ ਦੇ ਮੋਢੇ ਨਾਲ ਮੋਢਾ ਜੋੜਕੇ ਖੜੀ ਹੈ।

Check Also

ਖ਼ਾਲਸਾ ਕਾਲਜ ਵੈਟਰਨਰੀ ਵਿਖੇ ਪਲੇਸਮੈਂਟ ਡਰਾਈਵ ਕਰਵਾਈ ਗਈ

ਅੰਮ੍ਰਿਤਸਰ, 27 ਮਾਰਚ (ਜਗਦੀਪ ਸਿੰਘ) – ਖਾਲਸਾ ਕਾਲਜ ਆਫ਼ ਵੈਟਰਨਰੀ ਐਂਡ ਐਨੀਮਲ ਸਾਇੰਸਜ਼ ਵਿਖੇ ਬਾਵਿਆ …

Leave a Reply