ਅੰਮ੍ਰਿਤਸਰ, 21 ਮਾਰਚ (ਸੁਖਬੀਰ ਸਿੰਘ)- ਸਿਵਲ ਸਰਜਨ ਡਾ ਚਰਨਜੀਤ ਸਿੰਘ ਜੀ ਦੇ ਦਿਸ਼ਾ-ਨਿਰਦੇਸ਼ਾਂ ਹੇਠ, ਡਿਪਟੀ ਡਾਇਰੈਕਟਰ ਡੈਂਟਲ ਡਾ. ਜਗਨਜੋਤ ਕੌਰ ਦੀ ਅਗਵਾਹਈ ਹੇਠ “ਵਿਸ਼ਵ ਓਰਲ ਹੈਲਥ ਦਿਵਸ” ਨੂੰ ਸਮਰਪਿਤ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ।ਸਥਾਨਕ ਹਿੰਦੂ ਸਭਾ ਕਾਲਜ ਵਿਖੇ ਹੋਈ ਵਰਕਸ਼ਾਪ ਬਾਰੇ ਜਾਣਕਾਰੀ ਦਿੰਦਿਆਂ ਡਾ. ਜਗਨਜੋਤ ਕੌਰ ਨੇ ਕਿਹਾ ਕਿ ਸਰੀਰਕ ਅਰੋਗਤਾ ਲਈ ਓਰਲ ਹੈਲਥ ਦਾ ਹੋਣਾ ਜਰੂਰੀ ਹੈ।ਇਸ ਹਫਤੇ ਦੋਰਾਨ ਜਿਲ੍ਹੇ ਵਿੱਚ ਲਗਭਗ ਸਾਰੀਆਂ ਸਿਹਤ ਸੰਸਥਾਵਾਂ ਵਿੱਚ ਓਰਲ ਹੈਲਥ, ਦੰਦਾਂ ਅਤੇ ਮਸੂੜਿਆਂ ਦੀ ਦੇਖ-ਭਾਲ ਲਈ ਕੈਂਪ ਲਗਾਏ ਜਾ ਰਹੇ ਹਨ।ਸਕੂਲਾਂ ਵਿੱਚ ਜਾ ਕੇ ਬੱਚਿਆ ਦੇ ਦੰਦਾਂ ਦਾ ਚੈਕ-ਅੱਪ ਵੀ ਕੀਤਾ ਗਿਆ ਅਤੇ ਮੁਫਤ ਡੈਂਟਲ ਕਿੱਟਾਂ ਵੀ ਵੰਡੀਆਂ ਗਈਆਂ।ਬੱਚਿਆਂ ਦੇ ਪੋਸਟਰ ਅਤੇ ਭਾਸ਼ਨ ਮੁਕਾਬਲੇ ਕਰਵਾਏ ਗਏ ਅਤੇ ਜਿਲੇ੍ਹ ਦੇ ਸਾਰੇ ਡੇਰਿਆਂ ਪੱਛੜੇ ਇਲਾਕਿਆਂ ਅਤੇ ਪਿੰਡਾਂ ਵਿੱਚ ਵਿਸ਼ੇਸ਼ ਜਾਗਰੁਕਤਾ ਕੈਪ ਲਗਾ ਕੇ ਲੋਕਾਂ ਨੂੰ ਦੰਦਾਂ ਦੀ ਦੇਖ-ਭਾਲ ਸਬੰਧੀ ਜਾਗਰੂਕ ਕੀਤਾ ਗਿਆ।ਪ੍ਰਿੰਸੀਪਲ ਡਾ. ਸੰਜੀਵ ਸ਼ਰਮਾ ਨੇ ਕਿਹਾ ਕਿ ਇਸ ਵਰਕਸ਼ਾਪ ਰਾਹੀਂ, ਕਾਲਜ ਦੇ ਵਿਦਿਆਰਥੀਆਂ ਅਤੇ ਸਟਾਫ ਨੂੰ ਕਾਫੀ ਕੁੱਝ ਨਵਾਂ ਸਿੱਖਣ ਨੂੰ ਮਿਲਿਆ ਹੈ।
ਇਸ ਮੌਕੇ ਡਾ. ਗੁਰਸੇਵਕ ਸਿੰਘ, ਡਾ. ਸਾਹਿਲ ਬੱਤਰਾ, ਡਾ. ਤਰਨਦੀਪ ਕੌਰ, ਡਾ. ਸਾਰਿਕਾ, ਡਾ. ਸ਼ਬਨਮ, ਡਿਪਟੀ ਐਮ.ਈ.ਆਈ.ਓ ਅਮਰਦੀਪ ਸਿੰਘ, ਮੈਡਮ ਸੁਮਨ, ਕਾਲਿਜ ਦਾ ਸਮੂਹ ਸਟਾਫ ਤੇ ਵਿਦਿਆਰਥੀ ਹਾਜ਼ਰ ਸਨ।
Check Also
ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ
ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …