ਅੰਮ੍ਰਿਤਸਰ, 21 ਮਾਰਚ (ਸੁਖਬੀਰ ਸਿੰਘ) – ਅੰਮ੍ਰਿਤਸਰ ਨੂੰ ਵਿਰਾਸਤੀ ਸ਼ਹਿਰ ਦਾ ਦਰਜ਼ਾ ਦਿਵਾਉਣ ਵਿੱਚ ਸਹਾਇਕ ਸਾਬਤ ਹੋਣ ਵਾਲੇ ਮਹਾਰਾਜਾ ਰਣਜੀਤ ਸਿੰਘ
ਦੁਆਰਾ ਉਸਾਰੇ ਗਏ ਸਮਾਰਕਾਂ ਦੇ ਪ੍ਰਤੀ ਲੰਬੇ ਸਮੇਂ ਤੋਂ ਭੇਦ-ਭਾਵ ਦੀ ਨੀਤੀ ਅਪਣਾਈ ਜਾ ਰਹੀ ਹੈ। ਜਿਸ ਦੇ ਚੱਲਦਿਆਂ ਨਾ ਸਿਰਫ਼ ਅੰਮ੍ਰਿਤਸਰ ਸਥਿਤ ਵਿਰਾਸਤੀ ਤੇ ਇਤਿਹਾਸਕ ਸਮਾਰਕਾਂ ਦੇ ਇਤਿਹਾਸ ਨੂੰ ਹੀ ਵਿਗਾੜ ਕੇ ਪੇਸ਼ ਕੀਤਾ ਜਾ ਰਿਹਾ ਹੈ, ਸਗੋਂ ਸਮਾਰਕਾਂ ਦੇ ਚੱਲ ਰਹੇ ਨਵਨਿਰਮਾਣ ਪ੍ਰਤੀ ਵੀ ਬੇਰੁਖ਼ੀ ਵਿਖਾਈ ਜਾ ਰਹੀ ਹੈ। ਪੰਜਾਬ ਟੂਰਿਜ਼ਮ ਵਿਭਾਗ ਨੂੰ ਇਸ ਸੰਬੰਧੀ ਭੇਜੇ ਪੱਤਰ ਬਾਰੇ ਜਾਣਕਾਰੀ ਦਿੰਦਿਆਂ ਪੰਜਾਬ ਭਾਜਪਾ ਦੀ ਸਹਿ ਮੀਡੀਆ ਇੰਚਾਰਜ਼ ਅਤੇ ਪੰਜਾਬੀ ਹੈਰੀਟੇਜ ਫਾਊਂਡੇਸ਼ਨ ਦੀ ਪ੍ਰਧਾਨ ਡਾ: ਸੁਰਿੰਦਰ ਕੌਰ ਕੰਵਲ ਨੇ ਦੱਸਿਆ ਕਿ ਜੇਕਰ ਸਰਕਾਰ ਵਾਕਿਆ ਹੀ ਅੰਮ੍ਰਿਤਸਰ ਨੂੰ ਵਿਰਾਸਤੀ ਸ਼ਹਿਰ ਦਾ ਦਰਜ਼ਾ ਦਿਵਾਉਣ ਲਈ ਇੱਛੁਕ ਹੈ ਤਾਂ ਸਭ ਤੋਂ ਪਹਿਲਾਂ ਸ਼ਹਿਰ ਦੇ ਵਿਰਾਸਤੀ ਸਮਾਰਕਾਂ ਨੂੰ ਕਬਜ਼ਾ ਮੁਕਤ ਕਰਵਾਇਆ ਜਾਵੇ।ਉਨਾਂ ਦੋਸ਼ ਲਾਇਆ ਕਿ ਸ਼ਹਿਰ ਦੇ ਵਿਰਾਸਤੀ ਸਮਾਰਕਾਂ ਦੇ ਨਵਨਿਰਮਾਣ ਨੂੰ ਲੈ ਕੇ ਕਰੋੜਾਂ ਰੁਪਏ ਕਿਥੇ ਖ਼ਰਚ ਕੀਤੇ ਗਏ ਹਨ।ਇਹਨਾਂ ਕੰਪਨੀਆਂ ਪਾਸੋਂ ਇਸ ਦਾ ਜਵਾਬ ਵੀ ਮੰਗਿਆ ਜਾਵੇ, ਕਿ ਆਖ਼ਿਰ ਸ਼ਹਿਰ ਦੇ ਵਿਰਾਸਤੀ ਸਮਾਰਕਾਂ ਦਾ ਪਿਛਲੇ ਕਰੀਬ 20 ਵਰ੍ਹਿਆਂ ਤੋਂ ਚੱਲ ਰਿਹਾ ਨਵਨਿਰਮਾਣ ਦਾ ਕੰਮ ਕਦੋਂ ਮੁਕੰਮਲ ਹੋਵੇਗਾ।
ਡਾ: ਸੁਰਿੰਦਰ ਕੰਵਲ ਨੇ ਅੰਮ੍ਰਿਤਸਰ ਦੇ ਇਤਿਹਾਸ ਤੇ ਸਮਾਰਕਾਂ ਦੇ ਸੰਬੰਧ ਵਿੱਚ ਪ੍ਰਕਾਸ਼ਿਤ ਪੁਸਤਕ `ਤਵਾਰੀਖ ਲਾਹੌਰ-ਅੰਮ੍ਰਿਤਸਰ` ਦਾ ਹਵਾਲਾ ਦਿੰਦਿਆਂ ਕਿਹਾ ਕਿ ਉਪਰੋਕਤ ਪੁਸਤਕ ਅਨੁਸਾਰ ਅੰਮ੍ਰਿਤਸਰ ਵਿਚ ਮੌਜ਼ੂਦਾ ਸਮੇਂ 200 ਤੋਂ ਵਧੇਰੇ ਵਿਰਾਸਤੀ ਤੇ ਇਤਿਹਾਸਕ ਸਮਾਰਕ ਮੌਜ਼ੂਦ ਹਨ, ਜਿਨ੍ਹਾਂ ਵਿਚ ਮੁਗ਼ਲਕਾਲ ਦੀਆਂ ਬਾਉਲ਼ੀਆਂ, ਸੂਫ਼ੀ ਫ਼ਕੀਰਾਂ ਤੇ ਸੰਤਾਂ ਦੇ ਤੱਕੀਏ, ਮੰਦਰ, ਠਾਕਰਦੁਆਰੇ, ਸਿੱਖ ਰਾਜ ਸਮੇਂ ਸਾਧੂ ਸੰਤਾਂ ਦੇ ਨਿਵਾਸ ਲਈ ਬਣਾਈਆਂ ਬਗੀਚੀਆਂ, ਅਖਾੜੇ, ਮਸਜਿਦਾਂ, ਮੱਠ, ਰਾਜਪੂਤਾਨਾ ਛੱਤਰੀਆਂ, ਤਲਾਬ, ਬਾਗ਼, ਬਾਜ਼ਾਰ, ਸਮਾਧਾਂ ਸਮੇਤ ਕਈ ਇਤਿਹਾਸਕ ਹਵੇਲੀਆਂ ਤੇ ਹੋਰ ਸਮਾਰਕ ਮੌਜ਼ੂਦ ਹਨ।
Check Also
ਐਸ.ਯੂ.ਐਸ ਦੀ ਵਿਦਿਆਰਥਣ ਨੇ ਸਟੇਟ ਲੈਵਲ ‘ਤੇ ਪ੍ਰਾਪਤ ਕੀਤੇ ਸਿਲਵਰ ਮੈਡਲ
ਸੰਗਰੂਰ, 29 ਜੁਲਾਈ (ਜਗਸੀਰ ਲੌਂਗੋਵਾਲ) – ਸ਼ਹੀਦ ਊਧਮ ਸਿੰਘ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਮਹਿਲਾਂ ਚੌਕ ਸੰਸਥਾ …
Punjab Post Daily Online Newspaper & Print Media