Saturday, November 2, 2024

ਪੰਜਾਬ ਸਰਕਾਰ ਵਲੋਂ ਅਗਨੀਵੀਰ ਫੌਜ ਲਈ ਮੁਫਤ ਟਰੇਨਿੰਗ ਸ਼ੁਰੂ

ਅੰਮ੍ਰਿਤਸਰ, 25 ਮਾਰਚ (ਸੁਖਬੀਰ ਸਿੰਘ) – ਕੈਂਪ ਇੰਚਾਰਜ਼ ਹਰਮਿੰਦਰ ਸਿੰਘ ਕੰਮੋਂ ਸੀ-ਪਾਈਟ ਕੈਂਪ ਥੇਹ ਕਾਂਜ਼ਲਾ ਕਪੂਰਥਲਾ ਨੇ ਕਿਹਾ ਹੈ ਕਿ ਪੰਜਾਬ ਦੇ ਯੁਵਕਾਂ ਲਈ ਸਾਲ 2023 ਦੀ ਅਗਨੀਵੀਰ ਫੌਜ ਭਰਤੀ ਲਈ ਭਾਰਤ ਸਰਕਾਰ ਵਲੋਂ ਨੌਟੀਫਿਕੇਸ਼ਨ ਜਾਰੀ ਕਰ ਦਿੱਤਾ ਗਿਆ ਹੈ।ਜਿਨ੍ਹਾਂ ਯਵਕਾਂ ਨੇ 16 ਫਰਵਰੀ 2023 ਤੋਂ 15 ਮਾਰਚ 2023 ਤੱਕ ਆਨਲਾਈਨ ਫਾਰਮ ਭਰ ਦਿੱਤੇ ਹਨ ਤੇ ਲਿਖਤੀ ਪੇਪਰ 17 ਅਪਰੈਲ 2023 ਨੂੰ ਹੋਣਾ ਹੈ।ਚਾਹਵਾਨ ਯੁਵਕ ਸੀ-ਪਾਈਟ ਕੈਂਪ ਨੇੜੇ ਮਾਡਰਨ ਜੇਲ੍ਹ ਥੇਹ ਕਾਂਜਲਾ, ਕਪੂਰਥਲਾ ਵਿਖੇ ਲਿਖਤੀ ਪੇਪਰ ਅਤੇ ਫਿਜ਼ੀਕਲ ਟਰੇਨਿੰਗ ਦੀ ਤਿਆਰੀ ਕਰਨ ਲਈ ਆ ਸਕਦੇ ਹਨ।ਚਾਹਵਾਨ ਨੌਜਵਾਨ ਜੋ ਕਿ ਦੱਸਵੀਂ ਜਾ ਬਾਰਵੀਂ ਪਾਸ ਹੋਣ ਉਹ ਸਵੇਰੇ 10 ਵਜੇ ਤੋਂ ਆਪਣੇ ਸਾਰੇ ਅਸਲ ਅਤੇ ਫੋਟੋ ਕਾਪੀ ਸਰਟੀਫਿਕੇਟ ਨਾਲ ਲੈ ਕੇ ਆਉਣ ਅਤੇ ਕੈਂਪ ਵਿੱਚ ਆ ਕੇ ਸਵੇਰੇ 9.00 ਤੋਂ 2.00 ਵਜੇ ਤੱਕ ਨਾਮ ਦਰਜ਼ ਕਰਵਾ ਸਕਦੇ ਹਨ।ਕੈਂਪ ਵਿੱਚ ਕਲਾਸਾਂ ਸ਼ੁਰੂ ਹਨ।ਉਨ੍ਹਾਂ ਕਿਹਾ ਕਿ ਇਸ ਵਿੱਚ ਕੇਵਲ ਜਿਲਾ ਜਲੰਧਰ, ਕਪੂਰਥਲਾ ਤੇ ਅੰਮ੍ਰਿਤਸਰ ਦੀ ਤਹਿਸੀਲ ਬਾਬਾ ਬਕਾਲਾ ਅਤੇ ਜਿਲ੍ਹਾ ਤਰਨਤ ਾਰਨ ਦੀ ਤਹਿਸੀਲ ਖਡੂਰ ਸਾਹਿਬ ਦੇ ਯੁਵਕ ਹੀ ਟਰੇਨਿੰਗ ਲੈ ਸਕਦੇ ਹਨ।ਇਹਨਾਂ ਤੋਂ ਕਿਸੇ ਕਿਸਮ ਦੀ ਫੀਸ ਨਹੀ ਲਈ ਜਾਵੇਗੀ।ਟਰੇਨਿੰਗ ਦੌਰਾਨ ਖਾਣਾ ਤੇ ਰਿਹਾਇਸ਼ ਮੁਫਤ ਦਿੱਤੀ ਜਾਵੇਗੀ ।

Check Also

ਸ਼ਾਹਬਾਜ਼ ਸਿੰਘ ਬਣੇ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੇ ਨਿੱਜੀ ਸਕੱਤਰ

ਅੰਮ੍ਰਿਤਸਰ, 1 ਨਵੰਬਰ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ …