ਅੰਮ੍ਰਿਤਸਰ, 25 ਮਾਰਚ (ਸੁਖਬੀਰ ਸਿੰਘ) – ਨਹਿਰੂ ਯੁਵਾ ਕੇਂਦਰ ਅੰਮ੍ਰਿਤਸਰ ਯੁਵਾ ਮਾਮਲੇ ਅਤੇ ਖੇਡ ਮੰਤਰਾਲੇ ਭਾਰਤ ਸਰਕਾਰ ਵਲੋਂ ਖਾਲਸਾ ਕਾਲਜ ਆਫ ਇੰਜਨੀਅਰਿੰਗ ਐਂਡ ਟੈਕਨਾਲੋਜੀ ਵਿਖੇ ਸੱਤ ਰੋਜ਼ਾ 14ਵਾਂ ਕਬਾਇਲੀ ਯੁਵਾ ਅਦਲਾ-ਬਦਲੀ ਪ੍ਰੋਗਰਾਮ ਕਰਵਾਇਆ ਜਾ ਰਿਹਾ ਹੈ।5ਵੇਂ ਦਿਨ ਭਾਗੀਦਾਰਾਂ ਨੂੰ ਸਰਕਾਰੀ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ‘ਚ ਲਿਜਾਇਆ ਗਿਆ ਅਤੇ ਭਾਗੀਦਾਰਾਂ ਨਾਲ ਇੰਟਰਐਕਟਿਵ ਸੈਸ਼ਨ ਕੀਤਾ ਗਿਆ।ਭਾਗੀਦਾਰਾਂ ਨੂੰ ਅੰਤਰਰਾਸ਼ਟਰੀ ਪ੍ਰੋਜੈਕਟ ਦਿਖਾਏ ਗਏ।ਉੁਹਨਾ ਨੂੰ ਕੰਪਿਊਟਰ ਲੈਬ ਵਿੱਚ ਲਿਜਾਇਆ ਗਿਆ ਅਤੇ ਰੋਬੋਟਿਕਸ ਤੇ ਗਾਰਮੈਂਟ ਮੇਕਿੰਗ ਬਾਰੇ ਵੀ ਜਾਣੂ ਕਰਅਵਾਇਆ ਗਿਆ।ਕਲਾਸ ਇੰਚਾਰਜਾਂ ਦੁਆਰਾ ਇੱਕ ਸੰਖੇਪ ਸੈਸ਼ਨ ਲਿਆ ਗਿਆ।ਜਿਸ ਵਿੱਚ ਉਹਨਾਂ ਨੇ ਕਲਾਸ ਵਿੱਚ ਦਿੱਤੀ ਜਾਣ ਵਾਲੀ ਹਰ ਸਹੂਲਤ ਬਾਰੇ ਦੱਸਿਆ।
ਉਪਰੰਤ ਭਾਗੀਦਾਰਾਂ ਨੂੰ ਵੇਰਕਾ ਮਿਲਕ ਪਲਾਂਟ ਦਾ ਉਦਯੋਗਿਕ ਦੌਰਾ ਕਰਵਾਇਆ ਗਿਆ।ਭਾਗੀਦਾਰਾਂ ਨੂੰ ਦੁੱਧ ਦੇ ਸੰਘਣਾਪਣ ਅਤੇ ਪਾਸਚਰਾਈਜ਼ੇਸ਼ਨ ਬਾਰੇ ਜਾਣੂ ਕਰਵਾਇਆ।ਦਿਉ ਆਕਾਂਕਸ਼ਾ ਮਹਾਵੇਰੀਆ, ਰੋਹਿਲ ਕੁਮਾਰ ਕੱਟਾ, ਸਿਮਰਨਜੀਤ ਕੌਰ, ਉਮਰ ਨਵਾਜ਼, ਜਨਮੀਤ ਕੌਰ, ਨਵਦੀਪ ਕੌਰ, ਤਨਮੀਤ ਕੌਰ, ਜਤਿਨ ਵਾਲੀਆ, ਆਰਵ, ਅਦਿਤਿਆ, ਗੌਰਵ, ਤਨਿਸ਼ਕਾ ਰੱਤਾ, ਲਵਪ੍ਰੀਤ, ਗੁਰਜੀਤ ਸਿੰਘ, ਰੋਬਤ ਸਿੰਘ, ਰੋਬਤ ਸਿੰਘ, ਰੋਬਤ ਸਿੰਘ, ਗੁਰਦੇਵ ਸਿੰਘ ਵੀ ਮੌਜ਼ੂਦ ਸਨ।ਭਾਗੀਦਾਰਾਂ ਨੇ ਵੀ ਵੱਖ-ਵੱਖ ਕਿਸਮਾਂ ਦੇ ਉਤਪਾਦਾਂ ਦਾ ਸੇਵਨ ਕੀਤਾ।ਦਿਨ ਦੀ ਸਮਾਪਤੀ ਇੱਕ ਥੀਮੈਟਿਕ ਪ੍ਰੋਗਰਾਮ ‘ਮੇਰੀ ਸੰਸਕਿ੍ਰਤੀ ਮੇਰਾ ਗੌਰਵ’ ਨਾਲ ਹੋਈ।ਜਿਸ ਵਿੱਚ ਵੱਖ-ਵੱਖ ਰਾਜਾਂ ਦੇ ਪ੍ਰਤੀਭਾਗੀਆਂ ਨੇ ਆਪੋ-ਆਪਣੇ ਸੱਭਿਆਚਾਰਾਂ ਦੀ ਨੁਮਾਇੰਦਗੀ ਕੀਤੀ।
Check Also
ਖਾਲਸਾ ਕਾਲਜ ਵਿਖੇ ਮੁਫ਼ਤ ਫਿਜ਼ੀਓਥੈਰੇਪੀ ਕੈਂਪ ਲਗਾਇਆ
ਅੰਮ੍ਰਿਤਸਰ, 8 ਸਤੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਦੇ ਫਿਜ਼ੀਓਥੈਰੇਪੀ ਵਿਭਾਗ ਵੱਲੋਂ ਗਲਤ ਜੀਵਨ …