Friday, February 23, 2024

ਖ਼ਾਲਸਾ ਕਾਲਜ ਦੇ ਐਗਰੀਕਲਚਰ ਵਿਭਾਗ ਵਲੋਂ ‘ਐਗਰੀ ਫੈਸਟ-2023’ ਪ੍ਰੋਗਰਾਮ ਆਯੋਜਿਤ

ਸਾਬਕਾ ਵਿਦਿਆਰਥੀਆਂ ਨੇ ਕਾਲਜ ‘ਚ ਬਿਤਾਏ ਪਲਾਂ ਨੂੰ ਕੀਤਾ ਯਾਦ

ਅੰਮ੍ਰਿਤਸਰ, 23 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਵਿਖੇ ਐਗਰੀਕਲਚਰ ਵਿਭਾਗ ਵਲੋਂ ‘ਐਗਰੀ ਫ਼ੈਸਟ-2023’ ਪ੍ਰੋਗਰਾਮ ਆਯੋਜਿਤ ਕੀਤਾ ਗਿਆ।ਇਸ ਪ੍ਰੋਗਰਾਮ ਮੌਕੇ ਸਾਬਕਾ ਵਿਦਿਆਰਥੀਆਂ ਨੇ ਉਤਸ਼ਾਹ ਨਾਲ ਹਿੱਸਾ ਲੈਂਦਿਆਂ ਆਪਣੀਆਂ ਪੁਰਾਣੀਆਂ ਯਾਦਾਂ ਨੂੰ ਇਕ ਦੂਜੇ ਨਾਲ ਸਾਂਝਾ ਕੀਤਾ।
ਵਿਭਾਗ ਮੁਖੀ ਡਾ. ਰਣਦੀਪ ਕੌਰ ਬੱਲ ਨੇ ਕਾਲਜ ਪ੍ਰਿੰਸੀਪਲ ਡਾ. ਮਹਿਲ ਸਿੰਘ, ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਮੈਂਬਰ ਗੁਰਪ੍ਰੀਤ ਸਿੰਘ ਗਿੱਲ, ਸਰਬਜੀਤ ਸਿੰਘ ਹੁਸ਼ਿਆਰ ਨਗਰ ਸਮੇਤ ਸਾਬਕਾ ਵਿਦਿਆਰਥੀਆਂ ਜਿਨ੍ਹਾਂ ’ਚ ਜਤਿੰਦਰ ਸਿੰਘ ਗਿੱਲ, ਗੁਰਦੇਵ ਸਿੰਘ ਹੁਸ਼ਿਆਰਪੁਰ (ਦੋਵੇਂ ਚੀਫ਼ ਐਗਰੀਕਲਚਰ ਅਫ਼ਸਰ ਅੰਮਿ੍ਰਤਸਰ) ਅਤੇ ਸ਼ੂਗਰਫ਼ੈਡ, ਪੰਜਾਬ ਦੇ ਐਮ.ਡੀ ਡਾ. ਕੰਵਲਜੀਤ ਸਿੰਘ, ਪੰਜਾਬ ਐਗਰੀਕਲਚਰ ਯੂਨੀਵਰਸਿਟੀ ਤੋਂ ਡਾ. ਕੁਲਬੀਰ ਸਿੰਘ ਸੈਣੀ, ਏ.ਡੀ.ਓ ਗੁਰਿੰਦਰ ਸਿੰਘ ਜਲੰਧਰ, ਏ.ਡੀ.ਓ ਦਿਲਾਵਰ ਸਿੰਘ, ਏ.ਡੀ.ਓ ਜਤਿੰਦਰ ਸਿੰਘ, ਸੇਵਾਮੁਕਤ ਡਿਪਟੀ ਡਾਇਰੈਕਟਰ ਐਗਰੀਕਲਚਰ ਬਲਦੇਵ ਸਿੰਘ ਅਤੇ ਸਾਬਕਾ ਏ.ਡੀ.ਓ ਕੁਲਵੰਤ ਸਿੰਘ, ਡਾ. ਰਾਕੇਸ਼ ਸ਼ਰਮਾ, ਪ੍ਰੋ: ਕਵਲਜੀਤ ਸਿੰਘ, ਪ੍ਰੋ: ਸਤਨਾਮ ਸਿੰਘ, ਆਰ.ਪੀ ਸਿੰਘ ਆਦਿ ਨੂੰ ‘ਜੀ ਆਇਆ’ ਕਿਹਾ।
ਡਾ. ਮਹਿਲ ਸਿੰਘ ਨੇ ਕਿਹਾ ਕਿ ਇਹ ਵਿਭਾਗ ਸਾਲ 1931 ’ਚ ਸਥਾਪਿਤ ਹੋਇਆ ਸੀ ਅਤੇ ਇਸ ਵਿਭਾਗ ਦਾ ਬੱਚਾ ਜਦ ਨੌਕਰੀ ਲਈ ਅਪਲਾਈ ਕਰਦਾ ਹੈ ਤਾਂ ਉਹ ‘ਕਲਾਸ ਵਨ’ ਅਫ਼ਸਰ ਹੀ ਲੱਗਦਾ ਹੈ।ਉਨ੍ਹਾਂ ਕਿਹਾ ਕਿ ਕਿਹਾ ਕਿ ਐਲੂਮਨੀ ਮੀਟ ਦਾ ਮਕਸਦ ਕਾਲਜ ਦੇ ਸਾਬਕਾ ਅਤੇ ਮੌਜ਼ੂਦਾ ਵਿਦਿਆਰਥੀਆਂ ਵਿਚਕਾਰ ਆਪਸੀ ਲਾਹੇਵੰਦ ਤਾਲਮੇਲ ਨੂੰ ਉਤਸ਼ਾਹਿਤ ਕਰਨਾ ਹੈ।
ਸਰਬਜੀਤ ਸਿੰਘ ਹੁਸ਼ਿਆਰ ਨਗਰ ਨੇ ਗਵਰਨਿੰਗ ਕੌਂਸਲ ਦੇ ਪ੍ਰਧਾਨ ਸੱਤਿਆਜੀਤ ਸਿੰਘ ਮਜੀਠੀਆ, ਆਨਰੇਰੀ ਸਕੱਤਰ ਰਜਿੰਦਰ ਮੋਹਨ ਸਿੰਘ ਅਤੇ ਪ੍ਰਿੰਸੀਪਲ ਡਾ. ਮਹਿਲ ਸਿੰਘ ਦਾ ਧੰਨਵਾਦ ਕਰਦਿਆਂ ਕਿਹਾ ਕਿ ਅਜੋਕੇ ਸਮੇਂ ਅੱਜ ਜੋ ਵਿਦਿਆਰਥੀ ਉਚ ਅਹੁੱਦਿਆਂ ’ਤੇ ਬਿਰਾਜ਼ਮਾਨ ਹਨ. ਉਹ ਇਸੇ ਖ਼ਾਲਸਾ ਕਾਲਜ ਵਿਖੇ ਹਾਸਲ ਕੀਤੀ ਗਈ ਵਿੱਦਿਆ ਦੇ ਸਦਕਾ ਹੀ ਹਨ।ਵੱਖ-ਵੱਖ ਬੈਚਾਂ ਤੋਂ ਵਿਭਾਗ ਦੇ ਪੁਰਾਣੇ ਵਿਦਿਆਰਥੀਆਂ ਨੇ ਮੀਟ ’ਚ ਸ਼ਿਰਕਤ ਕਰਦਿਆਂ ਆਪਣੇ ਕਾਲਜ ਅਤੇ ਵਿਭਾਗ ਨਾਲ ਬਿਤਾਏ ਯਾਦਗਾਰੀ ਪਲਾਂ ਨੂੰ ਯਾਦ ਕਰਦਿਆਂ ਵਿਚਾਰਾਂ ਸਾਂਝੀਆਂ ਕਰਦਿਆਂ ਯਾਦਗਾਰੀ ਤਸਵੀਰਾਂ ਵੀ ਖਿਚਵਾਈਆਂ।
ਇਸ ਮੌਕੇ ਪ੍ਰਿੰ: ਡਾ. ਮਹਿਲ ਸਿੰਘ ਨੇ ਡਾ. ਰਣਦੀਪ ਕੌਰ ਬੱਲ ਨਾਲ ਮਿਲ ਕੇ ਸਾਬਕਾ ਵਿਦਿਆਰਥੀਆਂ ਨੂੰ ਸਨਮਾਨਿਤ ਵੀ ਕੀਤਾ।

Check Also

ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਮਨਾਇਆ ਗਿਆ ਵਿਸ਼ਵ ਸ਼ਾਂਤੀ ਦਿਹਾੜਾ 2024

ਅੰਮ੍ਰਿਤਸਰ, 22 ਫਰਵਰੀ (ਸੁਖਬੀਰ ਸਿੰਘ ਖੁਰਮਣੀਆਂ) – ਆਪਣੇ ਆਪ ਦੀ ਤਬਦੀਲੀ ਜਰੂਰੀ ਹੈ ਜੇਕਰ ਅਸੀਂ …