Monday, October 7, 2024

ਹਿੰਦੂ ਸਭਾ ਕਾਲਜ ਵਿਖੇ ਰਪਾਂਤਰਣ ਯੋਗ ਧਿਆਨ ਕੈਂਪ ਦੀ ਸ਼ੁਰੂਆਤ

ਸੰਗਰੂਰ, 25 ਮਾਰਚ (ਜਗਸੀਰ ਲੌਂਗੋਵਾਲ) – ਯੋਗ ਦੁਆਰਾ ਮਨੁੱਖ ਕੋਈ ਵੀ ਬਿਮਾਰੀ ਦਾ ਹੱਲ ਕੱਢ ਸਕਦਾ ਹੈ ਅਤੇ ਆਪਣਾ ਜੀਵਨ ਤੰਦਰੁਸਤ ਰੱਖ ਸਕਦਾ ਹੈ।ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਅੰਤਰਰਾਸ਼ਟਰੀ ਯੋਗਾ ਆਚਾਰੀਆ ਅਰੁਣ ਯੋਗੀ ਨੇ ਆਪਣੇ ਸੰਬੋਧਨ ਵਿੱਚ ਕੀਤਾ।ਅਰੁਣ ਯੋਗੀ ਨੇ ਕਿਹਾ ਕਿ ਤੰਦਰੁਸਤ ਜੀਵਨ ਹੀ ਮਨੁੱਖ ਦਾ ਅਸਲ ਖ਼ਜ਼ਾਨਾ ਹੈ।ਉਨ੍ਹਾ ਦੱਸਿਆ ਕਿ ਜੈਨ ਗੁਰੂ ਰੂਪ ਚੰਦ ਜੀ ਦੀ ਕਿਰਪਾ ਨਾਲ ਸੁਨਾਮ ਦੀ ਪਵਿੱਤਰ ਧਰਤੀ ‘ਤੇ ਉਨ੍ਹਾ ਨੂੰ ਸੇਵਾ ਕਰਨ ਦਾ ਮੌਕਾ ਹਾਸਲ ਹੋਇਆ ਹੈ ਅਤੇ ਯੋਗਾ ਦੇ ਨਾਲ ਨਾਲ ਗੁਰੂ ਜੀ ਅਧਿਆਤਮਕ ਗਿਆਨ ਵੀ ਪ੍ਰਦਾਨ ਕਰਨਗੇ।ਅਰੁਣ ਯੋਗੀ ਜੀ ਨੇ ਦੱਸਿਆ ਕਿ ਅੱਜ ਤੋਂ ਹਿੰਦੂ ਸਭਾ ਕਾਲਜ ‘ਚ ਸਵੇਰੇ 6.00 ਵਜੇ ਤੋਂ 7:30 ਵਜੇ ਤੱਕ ਯੋਗਾ ਦੀ ਕਲਾਸ ਹੋਵੇਗੀ ਅਤੇ ਸ਼ਾਮ ਨੂੰ 4:00 ਵਜੇ ਮਹਿਲਾਵਾਂ ਵਾਸਤੇ ਮਾਨਵ ਮੰਦਿਰ ਮਿਸ਼ਨ ਵਿੱਚ ਯੋਗ ਕਲਾਸ ਹੋਵੇਗੀ ਅਤੇ ਸਵਾਮੀ ਰੂਪ ਚੰਦ ਜੀ ਮਹਾਰਾਜ ਰੋਜ਼ਾਨਾ ਰਾਤਰੀ 8:30 ਵਜੇ ਆਪਣੇ ਪ੍ਰਵਚਨਾਂ ਨਾਲ ਸੰਗਤਾਂ ਨੂੰ ਨਿਹਾਲ ਕਰਨਗੇ।

Check Also

ਭਾਅ ਜੀ ਗੁਰਸ਼ਰਨ ਸਿੰਘ ਦੀ ਪਤਨੀ ਸ੍ਰੀਮਤੀ ਕੈਲਾਸ਼ ਕੌਰ ਦੇ ਅਕਾਲ ਚਲਾਣੇ `ਤੇ ਦੁੱਖ਼ ਦਾ ਪ੍ਰਗਟਾਵਾ

ਅੰਮ੍ਰਿਤਸਰ, 7 ਅਕਤੂਬਰ (ਦੀਪ ਦਵਿੰਦਰ ਸਿੰਘ) – ਅੰਮ੍ਰਿਤਸਰ ਵਿਕਾਸ ਮੰਚ ਵਲੋਂ ਭਾਅ ਜੀ ਗੁਰਸ਼ਰਨ ਸਿੰਘ …