ਅੰਮ੍ਰਿਤਸਰ, 26 ਮਾਰਚ (ਸੁਖਬੀਰ ਸਿੰਘ) – ਭਾਰਤ ਸਰਕਾਰ ਦੇ ਸੂਚਨਾ ਤੇ ਪ੍ਰਸਾਰਣ ਮੰਤਰਾਲੇ ਦੇ ਸੈਂਟਰਲ ਬਿਊਰੋ ਆਫ ਕਮਿਊਨੀਕੇਸ਼ਨ ਵਲੋਂ ਜ਼ਿਲਾ ਪ੍ਰਸਾਸ਼ਨ ਦੇ ਸਹਿਯੋਗ ਨਾਲ ਡੀ.ਏ.ਵੀ ਕਾਲਜ ਵਿਖੇ ਸਵੱਛ ਭਾਰਤ ਤੇ ਅਜ਼ਾਦੀ ਕਾ ਅੰਮ੍ਰਿਤ ਮਹੋਤਸਵ ਦੀ ਥੀਮ ‘ਤੇ ਲੇਖ ਅਤੇ ਪੋਸਟਰ ਮੇਕਿੰਗ ਮੁਕਾਬਲੇ ਕਰਵਾਏ ਗਏ।
ਸੂਚਨਾ ਤੇ ਪ੍ਰਸਾਰਣ ਮੰਤਰਾਲੇ ਦੇ ਐਫ.ਪੀ.ਓ ਗੁਰਮੀਤ ਸਿੰਘ (ਆਈ.ਆਈ.ਐਸ) ਨੇ ਕਿਹਾ ਕਿ ਦੇਸ਼ ਭਰ ਵਿੱਚ ਅਜ਼ਾਦੀ ਕਾ ਅੰਮ੍ਰਿਤ ਮਹੋਤਸਵ ਦੀ ਥੀਮ ‘ਤੇ ਸ਼ੁਰੂ ਹੋਏ ਪ੍ਰੋਗਰਾਮਾਂ ਦੀ ਲੜੀ 75 ਹਫ਼ਤਿਆਂ ਦਾ ਸਫ਼ਰ ਤੈਅ ਕਰਦੇ ਹੋਏ ਇਸ ਸਾਲ ਸਮਾਪਤ ਹੋਵੇਗੀ।ਕਾਲਜ ਪ੍ਰਿੰਸੀਪਲ ਅਮਰਦੀਪ ਗੁਪਤਾ ਨੇ ਕਿਹਾ ਕਿ ਸਮਾਜ ਨੂੰ ਪ੍ਰੇਰਿਤ ਕਰਨ ਲਈ ਅਜਿਹੇ ਪ੍ਰੋਗਰਾਮਾਂ ਦਾ ਆਯੋਜਨ ਕਰਵਾਉਣਾ ਇਕ ਸ਼ਲਾਘਾਯੋਗ ਉਪਰਾਲਾ ਹੈ।ਉਨ੍ਹਾਂ ਸਵੱਛ ਭਾਰਤ ਅਭਿਆਨ ਨੂੰ ਮਜ਼ਬੂਤ ਕਰਨ ਵਿੱਚ ਕਾਲਜ ਦੀ ਭੂਮਿਕਾ ‘ਤੇ ਵੀ ਚਾਨਣਾ ਪਾਇਆ।
ਪੋਸਟਰ ਮੇਕਿੰਗ, ਲੇਖ ਤੇ ਰੰਗੋਲੀ ਮੁਕਾਬਲਿਆਂ ਦਾ ਆਯੋਜਨ ਕੀਤਾ ਗਿਆ।ਲੇਖ ਮੁਕਾਬਲੇ ਵਿਚ ਹਰਜੋਤ ਕੌਰ ਨੇ ਪਹਿਲਾ, ਸਿਮਰਨ ਨੇ ਦੂਜਾ ਅਤੇ ਜੈਸਿਕਾ ਨੇ ਤੀਜਾ ਤੇ ਖੁਸ਼ੀ ਨੇ ਚੌਥਾ ਸਥਾਨ ਹਾਸਲ ਕੀਤਾ।ਉਥੇ ਹੀ ਕਰਵਾਏ ਗਏ ਪੋਸਟਰ ਮੇਕਿੰਗ ਮੁਕਾਬਲੇ ਵਿਚ ਵੀ ਵਿਦਿਆਰਥੀਆਂ ਨੇ ਵੱਧ ਚੜ੍ਹ ਕੇ ਹਿੱਸਾ ਲਿਆ, ਜਿਸ ਵਿੱਚ ਰਾਜੇਸ਼ ਯਾਦਵ ਨੇ ਪਹਿਲਾ, ਕਸ਼ਿਸ਼ ਨੇ ਦੂਜਾ ਤੇ ਅਰਮਾਨਦੀਪ ਨੇ ਤੀਜਾ ਤੇ ਅਨੁਭਵ ਨੇ ਚੌਥਾ ਸਥਾਨ ਹਾਸਲ ਕੀਤਾ।ਰੰਗੋਲੀ ਮੁਕਾਬਲੇ ਵਿੱਚ ਕਸ਼ਿਸ਼ ਨੇ ਪਹਿਲਾ, ਸਿਮਰਜੀਤ ਕੌਰ ਨੇ ਦੂਜਾ, ਸੁਮਿਤ ਨੇ ਤੀਜਾ ਤੇ ਭੂਮਿਕਾ ਸ਼ਾਹੀ ਨੇ ਚੌਥਾ ਸਥਾਨ ਹਾਸਲ ਕੀਤਾ।
ਜੇਤੂ ਵਿਦਿਆਰਥੀਆਂ ਨੂੰ 25 ਮਾਰਚ ਨੂੰ ਡੀ.ਏ.ਵੀ ਕਾਲਜ ‘ਚ ਆਯੋਜਿਤ ਕੀਤੇ ਜਾ ਰਹੇ ਪ੍ਰੋਗਰਾਮ ਵਿੱਚ ਸਨਮਾਨਿਤ ਕੀਤਾ ਜਾਵੇਗਾ ਅਤੇ ਐਨ.ਸੀ.ਸੀ ਤੇ ਐਨ.ਐਸ.ਐਸ ਦੇ ਪ੍ਰਤੀਭਾਗੀ ਵੀ ਵੱਧ ਚੜ੍ਹ ਕੇ ਸ਼ਿਰਕਤ ਕਰਨਗੇ।