Saturday, December 28, 2024

ਸਪਰਸ਼ ਪੋਰਟਲ ਸਬੰਧੀ ਟਰੇਨਿੰਗ ਕੈਂਪ 27 ਤੋਂ 29 ਮਾਰਚ ਤੱਕ – ਜ਼ਿਲ੍ਹਾ ਰੱਖਿਆ ਸੇਵਾਵਾਂ ਭਲਾਈ ਅਫਸਰ

ਅੰਮ੍ਰਿਤਸਰ, 26 ਮਾਰਚ (ਸੁਖਬੀਰ ਸਿੰਘ) – ਜ਼ਿਲ੍ਹਾ ਰੱਖਿਆ ਸੇਵਾਵਾਂ ਭਲਾਈ ਅਫਸਰ ਕਮਾਂਡਰ ਬਲਜਿੰਦਰ ਵਿਰਕ (ਰਿਟਾ:) ਨੇ ਦੱਸਿਆ ਹੈ ਕਿ 27 ਤੋਂ 29 ਮਾਰਚ 2023 ਤੱਕ ਜ਼ਿਲ੍ਹਾ ਰੱਖਆ ਸੇਵਾਵਾਂ ਭਲਾਈ ਦਫਤਰ ਅੰਮ੍ਰਿਤਸਰ ਵਿਖੇ ਸਪਰਸ਼ ਪੋਰਟਲ ਸਬੰਧੀ ਟਰੇਨਿੰਗ ਕੈਂਪ ਲਗਾਇਆ ਜਾ ਰਿਹਾ ਹੈ।CDA (PDA) Meetut ਏਜੰਸੀ ਵਲੋਂ ਜਿੰਨਾਂ ਸਾਬਕਾ ਸੈਨਿਕਾ/ਵਿਧਵਾਵਾਂ/ਆਸ਼ਰਿਤਾਂ ਜਿਹਨਾਂ ਦੀ ਸਪਰਸ਼ ਪੋਰਟਲ ‘ਤੇ ਪੈਨਸ਼ਨ ਮਾਈਗ੍ਰੇਟ ਹੋ ਚੁੱਕੀ ਹੈ, ਉਨਾਂ ਨੂੰ ਜੀਵਨ ਪ੍ਰਮਾਣ ਪੱਤਰ ਅਪਲੋਡ ਕਰਨ ਜਾਂ ਕਿਸੇ ਵੀ ਤਰ੍ਹਾਂ ਦੀ ਸਮੱਸਿਆ ਆ ਰਹੀ ਹੈ ਤਾਂ ਉਸ ਦਾ ਮੋਕੇ ‘ਤੇ ਨਿਪਟਾਰਾ ਕੀਤਾ ਜਾਵੇਗਾ।ਜਿਨਾਂ ਪੈਨਸ਼ਨਰਾਂ ਦੀ ਪੈਨਸ਼ਨ ਸਪਰਸ਼ ਪੋਰਟਲ ‘ਤੇ ਮਾਈਗ੍ਰੇਟ ਨਹੀਂ ਹੋਈ, ਉਹਨਾਂ ਕੇਸਾਂ ਸਬੰਧੀ ਵੀ ਟੀਮ ਵਲੋਂ ਜਾਗਰੂਕ ਕੀਤਾ ਜਾਵੇ। ਜ਼ਿਲ੍ਹਾ ਰੱਖਿਆ ਸੇਵਾਵਾਂ ਭਲਾਈ ਅਫਸਰ ਨੇ ਜ਼ਿਲਾ ਅੰਮ੍ਰਿਤਸਰ ਦੇ ਸਮੂਹ ਸਾਬਕਾ ਸੈਨਿਕਾ/ਵਿਧਵਾਵਾਂ/ ਆਸ਼ਰਿਤਾ ਨੂੰ ਅਪੀਲ ਕੀਤੀ ਹੈ ਕਿ ਉਕਤ ਟਰੇਨਿੰਗ ਕੈਂਪ ਵਿੱਚ ਸ਼ਾਮਲ ਹੋ ਕੇ ਇਸ ਦਾ ਲਾਭ ਲੈਣ।

Check Also

ਖਾਲਸਾ ਕਾਲਜ ਅਦਾਰਿਆਂ ਨੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਸਮਰਪਿਤ ਸਮਾਗਮ ਕਰਵਾਇਆ

ਅੰਮ੍ਰਿਤਸਰ, 27 ਦਸੰਬਰ (ਸੁਖਬੀਰ ਸਿੰਘ ਖੁਰਮਣੀਆਂ) – ਧਰਮ ਅਤੇ ਮਜ਼ਲੂਮਾਂ ਦੀ ਰੱਖਿਆ, ਹੱਕ-ਸੱਚ ਲਈ ਅਵਾਜ਼ …