ਸੰਗਰੂਰ, 26 ਮਾਰਚ (ਜਗਸੀਰ ਲੌਂਗੋਵਾਲ) – ਸ਼੍ਰੀ ਕ੍ਰਿਸ਼ਨ ਗਊਸ਼ਾਲਾ ਲੌਂਗੋਵਾਲ ਵਿਖੇ ਪ੍ਰਕਾਸ਼ ਹੋਏ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਆਖੰਡ ਪਾਠ ਸਾਹਿਬ ਦੇ ਅੱਜ ਭੋਗ ਪਾਏ ਗਏ।ਭਾਈ ਸਤਿਗੁਰ ਸਿੰਘ ਨੇ ਰਸਭਿੰਨਾ ਕੀਰਤਨ ਕਰਕੇ ਸੰਗਤਾਂ ਨੂੰ ਨਿਹਾਲ ਕੀਤਾ।ਪੰਜਾਬ ਦੇ ਕੈਬਨਿਟ ਮੰਤਰੀ ਅਮਨ ਅਰੋੜਾ, ਭਾਜਪਾ ਆਗੂ ਦਾਮਨ ਥਿੰਦ ਬਾਜਵਾ, ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ਼ ਰਾਜਿੰਦਰ ਦੀਪਾ, ਕਾਂਗਰਸ ਦੇ ਇੰਚਾਰਜ਼ ਜਸਵਿੰਦਰ ਧੀਮਾਨ, ਸ਼਼੍ਰੋਮਣੀ ਅਕਾਲੀ ਦਲ (ਅ) ਦੇ ਹਲਕਾ ਇੰਚਾਰਜ਼ ਅੰਮ੍ਰਿਤਪਾਲ ਸਿੰਘ ਸਿੱਧੂ ਅਤੇ ਨਗਰ ਕੌਂਸਲ ਪ੍ਰਧਾਨ ਪਰਮਿੰਦਰ ਕੌਰ ਬਰਾੜ ਨੇ ਹਾਜਰੀ ਲਵਾਉਦੇ ਹੋਏ ਗਊਸ਼ਾਲਾ ਦੀ ਪ੍ਰਬੰਧਕ ਕਮੇਟੀ ਦੇ ਉਪਰਾਲੇ ਦੀ ਸ਼ਲਾਘਾ ਕੀਤੀ ਅਤੇ ਹਰ ਤਰ੍ਹਾਂ ਦੇ ਸਹਿਯੋਗ ਦਾ ਭਰੋਸਾ ਦਿਵਾਇਆ।ਅਮਰਜੀਤ ਸਿੰਘ ਗਿੱਲ ਨੇ ਗਊਸ਼ਾਲਾ ਵਿੱਚ ਚੱਲ ਰਹੇ ਕਾਰਜ਼ਾਂ ਬਾਰੇ ਜਾਣਕਾਰੀ ਦਿੱਤੀ ।
ਇਸ ਦੌਰਾਨ ਦਾਨੀ ਸੱਜਣਾਂ ਵਲੋਂ ਦਾਨ ਰਾਸ਼ੀ ਦਿੱਤੀ ਗਈ।ਗਊਸ਼ਾਲਾ ਕਮੇਟੀ ਦੇ ਪ੍ਰਧਾਨ ਸ਼ਿਵ ਕੁਮਾਰ ਆਰੀਆ, ਮੀਤ ਪ੍ਰਧਾਨ ਭੀਮ ਸਿੰਘ, ਬੱਬਲੀ ਜਿੰਦਲ, ਰਾਜ ਕੁਮਾਰ ਮੰਡੇਰ, ਭੀਮ ਸੈਨ ਜੈਨ, ਕਾਲਾ ਮਿੱਤਲ, ਰਤਨ ਕੁਮਾਰ, ਮਿੱਠਾ ਸਿੰਘ, ਸੁਰਜੀਤ ਦੁੱਲਟ, ਮਾਈ ਗੋਰਾ ਦੇਵੀ ਗਊਸ਼ਾਲਾ ਢੱਡਰੀਆਂ ਦੇ ਪ੍ਰਧਾਨ ਰਮੇਸ਼ ਅਗਰਵਾਲ ਨੇ ਮਹਿਮਾਨਾਂ ਅਤੇ ਹੋਰ ਮੋਹਤਬਰਾਂ ਤੋਂ ਇਲਾਵਾ ਸੁੰਦਰ ਦਾਸ ਮਹੰਤ ਅਤੇ ਬਾਬੂ ਸਿੰਘ ਸੂਸਨ ਦੇ ਪਰਿਵਾਰ ਨੂੰ ਸਨਮਾਨਿਤ ਕੀਤਾ।
ਇਸ ਮੌਕੇ ਆਪ ਆਗੂ ਬਲਵਿੰਦਰ ਸਿੰਘ ਢਿੱਲੋਂ, ਕਰਮ ਸਿੰਘ ਬਰਾੜ, ਕੌਂਸਲਰ ਮੇਲਾ ਸਿੰਘ ਸੂਬੇਦਾਰ, ਸ਼ਹਿਰੀ ਪ੍ਰਧਾਨ ਸ਼ਿਸ਼ਨ ਪਾਲ ਗਰਗ, ਕੌਂਸਲਰ ਸ਼ੁਕਰਪਾਲ ਬਟੁਹਾ, ਗੁਰਮੀਤ ਸਿੰਘ ਲੱਲੀ, ਬਲਵਿੰਦਰ ਸਿੱਧੂ, ਮੁਲਖਾ ਸਿੰਘ ਕੁਨਰ, ਵਿਜੈ ਗੋਇਲ, ਰਤਨ ਕੁਮਾਰ ਸ਼ੈਲਰ ਵਾਲੇ, ਡਾ. ਬੰਤ ਸਿੰਘ, ਜਗਜੀਤ ਕਾਲਾ, ਵਿੱਕੀ, ਪੰਡਿਤ ਨਰੇਸ਼ ਸ਼ਾਸਤਰੀ, ਮਹੰਤ ਭੋਜਾ ਦਾਸ, ਗੁਰਮੀਤ ਫੌਜੀ, ਸੁਖਵਿੰਦਰ ਚਹਿਲ ਸਰਪੰਚ, ਗੁਰਮੇਲ ਸਿੰਘ ਚੋਟੀਆਂ, ਗਾਂਧੀ ਰਾਮ ਜੈਨ, ਰਾਮ ਗੋਪਾਲ ਜਿੰਦਲ, ਪਰਮਜੀਤ ਪੰਮਾ, ਨਵਦੀਪ ਗਰਗ, ਹਰਮੇਸ਼ ਸਿੱਧੂ, ਜਗਦੇਵ ਸ਼ਰਮਾ ਤਪਾ, ਸਿਓ ਪਾਲ ਮਿੱਤਲ, ਹਰਪ੍ਰੀਤ ਦਿਆਲਗੜ੍ਹ, ਨੀਟੂ ਸ਼ਰਮਾ, ਬਾਵਾ ਡੇਅਰੀ ਵਾਲਾ, ਬਿੰਦਰ ਗਰਗ, ਅਸ਼ੋਕ ਕੁਮਾਰ ਆਦਿ ਵੀ ਮੌਜ਼ੂਦ ਸਨ ।
Check Also
ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ
ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …