Saturday, July 27, 2024

ਖ਼ਾਲਸਾ ਕਾਲਜ ਵੂਮੈਨ ਵਿਖੇ ਲਗਾਇਆ ਥੈਲੇਸੀਮੀਆ ਜਾਗਰੂਕਤਾ ਕੈਂਪ

ਅੰਮ੍ਰਿਤਸਰ, 26 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਵੂਮੈਨ ਦੇ ਰੋਟਰੈਕਟ ਕਲੱਬ ਤੇ ਸਾਇੰਸ ਕਲੱਬ ਵਲੋਂ ਥੈਲੇਸੀਮੀਆ ਜਾਗਰੂਕਤਾ ਅਤੇ ਐਚ.ਐਲ.ਏ ਟਾਈਪਿੰਗ ਕੈਂਪ ਲਗਾਇਆ ਗਿਆ।ਇਸ ਪ੍ਰੋਗਰਾਮ ’ਚ ਰੋਟਰੀ ਕਲੱਬ ਅੰਮ੍ਰਿਤਸਰ ਨਾਰਥ ਅਤੇ ਰੋਟਰੀ ਕਲੱਬ ਅੰਮ੍ਰਿਤਸਰ ਸਾਊਥ ਦੇ ਪਤਵੰਤੇ ਹਾਜ਼ਰ ਸਨ।ਗਲੋਬਲੀ ਇੰਟਰਗ੍ਰੇਟਿਡ ਫਾਊਂਡੇਸ਼ਨ ਫਾਰ ਥੈਲੇਸੀਮੀਆ (ਗਿਫਟ) ਦੇ ਸੰਸਥਾਪਕ ਅਤੇ ਪ੍ਰਧਾਨ ਮਦਨ ਚਾਵਲਾ ਨੇ ਮੁੱਖ ਬੁਲਾਰੇ ਵਜੋਂ ਸ਼ਿਰਕਤ ਕੀਤੀ।ਕਾਲਜ ਪ੍ਰਿੰਸੀਪਲ ਡਾ. ਸੁਰਿੰਦਰ ਕੌਰ, ਵਾਈਸ ਪ੍ਰਿੰਸੀਪਲ ਅਤੇ ਰੋਟਰੈਕਟ ਕਲੱਬ ਕੋਆਰਡੀਨੇਟਰ ਸ਼੍ਰੀਮਤੀ ਰਵਿੰਦਰ ਕੌਰ ਨੇ ਆਏ ਹੋਏ ਮਹਿਮਾਨਾਂ ਦਾ ਸਵਾਗਤ ਕੀਤਾ।
ਸਮਾਗਮ ਦੀ ਸ਼ੁਰੂਆਤ ਕਾਲਜ ਦੀਆਂ ਵਿਦਿਆਰਥਣਾਂ ਨੇ ਸ਼ਬਦ ਗਾਇਨ ਕਰਕੇ ਕੀਤੀ।ਰੋਟਰੀ ਕਲੱਬ ਦੇ ਮੈਂਬਰਾਂ ਨੇ ਮੁੱਖ ਮਹਿਮਾਨ ਡੀ.ਜੀ.ਈ ਐਡਵੋਕੇਟ ਵਿਜੇ ਭਸੀਨ ਅਤੇ ਰੋਟਰੈਕਟ ਕਲੱਬ ਐਂਡ ਸਾਇੰਸ ਕਲੱਬ ਦੇ ਕੋਆਰਡੀਨੇਟਰਾਂ ਨੂੰ ਪੌਦੇ ਭੇਟ ਕਰ ਕੇ ਸਵਾਗਤ ਕੀਤਾ।ਪ੍ਰਧਾਨ ਚਾਵਲਾ ਨੇ ਥੈਲੇਸੀਮੀਆ ਨਾਲ ਪੀੜਤ ਵਿਦਿਆਰਥੀਆਂ ਨੂੰ ਜਾਗਰੂਕ ਕਰਦਿਆਂ ਦੱਸਿਆ ਕਿ ਇਹ ਬਿਮਾਰੀ ਸਰੀਰ ’ਚ ਆਕਸੀਜਨ ਲੈ ਕੇ ਜਾਣ ਵਾਲੇ ਪ੍ਰੋਟੀਨ ਹੀਮੋਗਲੋਬਿਨ ‘ਰੈਡ ਬਲੱਡ ਸੈਲ’ ਦੀ ਘਾਟ ਨਾਲ ਹੋਣ ਵਾਲੀ ਇਕ ਪੀੜ੍ਹੀ ਤੋਂ ਦੂਜੀ ਪੀੜ੍ਹੀ ਤੱਕ ਜਾਣ ਵਾਲੀ ਖੂਨ ਦੀ ਬਿਮਾਰੀ ਹੈ।
ਉਨ੍ਹਾਂ ਨੇ ਹਰੇਕ ਵਿਅਕਤੀ ’ਚ ‘ਥੈਲੇਸੀਮੀਆ ਕੈਰੀਅਰ’ ਦਾ ਪਤਾ ਲਗਾਉਣ ਦੀ ਮਹੱਤਤਾ ’ਤੇ ਜ਼ੋਰ ਦਿੱਤਾ। ਇਸ ਦਾ ਜਲਦੀ ਪਤਾ ਲਗਾਉਣ ਅਤੇ ਮੇਲ ਖਾਂਦੇ ਸਬੰਧਿਤ ਦਾਨੀ ਵਿਅਕਤੀ ਦੁਆਰਾ ਸਟੈਮ ਸੈਲ ਟਰਾਂਸਪਲਾਂਟ ਰਾਹੀਂ ਹੋਣ ਵਾਲੇ ਇਸ ਦੇ ਇਲਾਜ਼ ’ਤੇ ਵੀ ਚਾਨਣਾ ਪਾਇਆ
80 ਤੋਂ ਵਧੇਰੇ ਵਿਦਿਆਰਥੀਆਂ ਅਤੇ ਫੈਕਲਟੀ ਮੈਂਬਰਾਂ ਲਈ ਐਚ.ਐਲ.ਏ ਟਾਈਪਿੰਗ ਟੈਸਟ ਮੁਫਤ ਕਰਵਾਇਆ ਗਿਆ।ਸਾਇੰਸ ਕਲੱਬ ਕੋਆਰਡੀਨੇਟਰ ਸ੍ਰੀਮਤੀ ਮਨਬੀਰ ਕੌਰ ਨੇ ਬਿਮਾਰੀ ਪ੍ਰਤੀ ਜਾਗਰੂਕ ਕਰਨ ਲਈ ਪ੍ਰਧਾਨ ਚਾਵਲਾ ਦਾ ਧੰਨਵਾਦ ਕੀਤਾ।
ਇਸ ਮੌਕੇ ਰੋਟਰੀ ਕਲੱਬ ਅੰਮ੍ਰਿਤਸਰ ਨਾਰਥ ਦੀ ਸਾਬਕਾ ਪ੍ਰਧਾਨ ਸ੍ਰੀਮਤੀ ਮਨਜੀਤਪਾਲ ਕੌਰ, ਰੋਟਰੈਕਟ ਕਲੱਬ ਦੀ ਪ੍ਰਧਾਨ ਸ੍ਰੀਮਤੀ ਨਵਿਆ ਭੰਡਾਰੀ, ਸ੍ਰੀਮਤੀ ਹਰਜਿੰਦਰ ਕੌਰ ਚ1ਠਾ ਅਤੇ ਰੋਟਰੀ ਕਲੱਬ ਅੰਮ੍ਰਿਤਸਰ ਨਾਰਥ ਅਤੇ ਰੋਟਰੀ ਕਲੱਬ ਅੰਮ੍ਰਿਤਸਰ ਸਾਊਥ ਦੇ ਮੈਂਬਰ ਹਾਜ਼ਰ ਸਨ।

 

Check Also

ਐਸ.ਜੀ.ਪੀ.ਸੀ ਚੋਣਾਂ ਲਈ ਵੋਟ ਬਨਾਉਣ ਲਈ ਮਿਆਦ 31 ਜੁਲਾਈ 2024 ਨੂੰ ਹੋਵੇਗੀ ਸਮਾਪਤ

ਪਠਾਨਕੋਟ, 26 ਜੁਲਾਈ (ਪੰਜਾਬ ਪੋਸਟ ਬਿਊਰੋ) – ਉਪ ਮੰਡਲ ਮੈਜਿਸਟਰੇਟ ਪਠਾਨਕੋਟ ਮੇਜਰ ਡਾ. ਸੁਮਿਤ ਮੁਦ …