Wednesday, February 28, 2024

ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਵਲੋਂ ਪਿੰਡ ਬਰਮਾਂ ਵਿਖੇ ਇਕਾਈ ਦਾ ਗਠਨ

ਹੁਣ ਵੀ ਲਾਮਵੰਦ ਨਾ ਹੋਏ ਤਾਂ ਸਿਆਸੀ ਕਰਦੇ ਰਹਿਣਗੇ ਸੋਸ਼ਣ – ਸੰਤੋਖ ਸਿੰਘ ਨਾਗਰਾ

ਸਮਰਾਲਾ 27 ਮਾਰਚ (ਇੰਦਰਜੀਤ ਸਿੰਘ ਕੰਗ) – ਕਿਸਾਨ ਮਜ਼ਦੂਰ ਸੰਘਰਸ਼ ਜਥੇਬੰਦੀ ਦੀ ਮੀਟਿੰਗ ਪਿੰਡ ਬਰਮ੍ਹਾਂ ਵਿੱਚ ਜ਼ਿਲ੍ਹਾ ਪ੍ਰਧਾਨ ਸੰਤੋਖ ਸਿੰਘ ਨਾਗਰਾ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਵਿੱਚ ਭਖਦਿਆਂ ਮਸਲਿਆਂ ‘ਤੇ ਵਿਚਾਰ ਚਰਚਾ ਕੀਤੀ ਗਈ।ਆਪਣੇ ਸੰਬੋਧਨ ‘ਚ ਉਨਾਂ ਕਿਹਾ ਕਿ ਅੱਜ ਸਾਨੂੰ ਆਪਣੇ ਹੱਕਾਂ ਪ੍ਰਤੀ ਜਾਗਰੂਕ ਹੋਣ ਦੀ ਲੋੜ ਹੈ।ਜੇਕਰ ਅਸੀਂ ਹੁਣ ਵੀ ਆਪਣੇ ਹੱਕਾਂ ਪ੍ਰਤੀ ਜਾਗਰੂਕ ਨਾ ਹੋਏ ਤਾਂ ਇਹ ਸਿਆਸੀ ਲੋਕ ਸਾਡਾ ਇਸੇ ਤਰ੍ਹਾ ਸੋਸ਼ਣ ਕਰਦੇ ਰਹਿਣਗੇ।ਇਸੇ ਸਬੰਧੀ ਆਮ ਲੋਕਾਂ ਨੂੰ ਜਾਗਰੂਕ ਕਰਨ ਲਈ ਪਿੰਡ ਬਰਮਾਂ ਵਿੱਚ 21 ਮੈਂਬਰੀ ਨਵੀਂ ਇਕਾਈ ਦਾ ਗਠਨ ਵੀ ਕੀਤਾ ਗਿਆ।ਅਹੁੱਦੇਦਾਰਾਂ ਦੀ ਚੋਣ ਵਿੱਚ ਪ੍ਰਧਾਨ ਮਨਿੰਦਰ ਸਿੰਘ ਮਾਨ, ਵਾਈਸ ਪ੍ਰਧਾਨ ਪਵਿੱਤਰ ਸਿੰਘ ਬਰਮ, ਸਕੱਤਰ ਜਰਨੈਲ ਸਿੰਘ ਮਾਨ, ਵਾਈਸ ਸਕੱਤਰ ਜਸਦੇਵ ਸਿੰਘ ਜੱਸੀ, ਖਜ਼ਾਨਚੀ ਹਰਮੀਤ ਸਿੰਘ, ਮੈਂਬਰ ਦਰਸ਼ਨ ਸਿੰਘ, ਅਜਮੇਰ ਸਿੰਘ, ਅਮਨਦੀਪ ਸਿੰਘ, ਦਰਸ਼ਨ ਸਿੰਘ, ਬੱਗਾ ਸਿੰਘ, ਗੁਰਮੀਤ ਸਿੰਘ, ਜਗਤਾਰ ਸਿੰਘ, ਰੁਲਦਾ ਸਿੰਘ, ਗੁਰਬਚਨ ਸਿੰਘ, ਰਾਜੂ ਸਿੰਘ, ਜਸਵਿੰਦਰ ਸਿੰਘ, ਕੁਲਵਿੰਦਰ ਸਿੰਘ, ਜਸਵੰਤ ਸਿੰਘ, ਮਨਜੀਤ ਸਿੰਘ, ਬਾਵਾ ਸਿੰਘ, ਜਰਨੈਲ ਸਿੰਘ, ਪਾਲਾ ਸਿੰਘ, ਧਰਮੂ ਸਿੰਘ ਆਦਿ ਨਿਯੁੱਕਤ ਕੀਤੇ ਗਏ।
ਚੁਣੇ ਗਏ ਨਵੇਂ ਪ੍ਰਧਾਨ ਮਨਿੰਦਰ ਸਿੰਘ ਮਾਨ ਨੇ ਕਿਹਾ ਕਿ ਜੋ ਜਿੰਮੇਵਾਰੀ ਸੰਤੋਖ ਸਿੰਘ ਨਾਗਰਾ ਨੇ ਸੌਂਪੀ ਹੈ, ਉਸ ਨੂੰ ਉਹ ਪੂਰੀ ਤਨਦੇਹੀ ਨਾਲ ਨਿਭਾਉਣਗੇ।ਸਾਡੀ ਇਹ ਕਮੇਟੀ ਆਮ ਲੋਕਾਂ ਵਿੱਚ ਜਾਗਰੂਕਤਾ ਪੈਦਾ ਕਰਨ ਲਈ ਆਪਣੇ ਪਿੰਡ ਤੋਂ ਸ਼ੁਰੂਆਤ ਕੀਤੀ ਜਾ ਰਹੀ ਹੈ।ਇਸ ਤੋਂ ਇਲਾਵਾ ਬਾਅਦ ਵਿੱਚ ਵੱਖ-ਵੱਖ ਪਿੰਡਾਂ ‘ਚ ਇਸਦੀਆਂ ਇਕਾਈਆਂ ਸਥਾਪਤ ਕੀਤੀਆਂ ਜਾਣਗੀਆਂ।

Check Also

ਡੀ.ਏ.ਵੀ ਪਬਲਿਕ ਸਕੂਲ ਨੇ ਚੰਦਰ ਸ਼ੇਖਰ ਅਜ਼ਾਦ ਦੀ ਸ਼ਹਾਦਤ ਨੂੰ ਕੀਤਾ ਯਾਦ

ਅੰਮ੍ਰਿਤਸਰ, 27 ਫਰਵਰੀ (ਜਗਦੀਪ ਸਿੰਘ) – ਮਹਾਨ ਅਜ਼ਾਦੀ ਘੁਲਾਟੀਏ ਚੰਦਰ ਸ਼ੇਖਰ ਅਜ਼ਾਦ ਨੂੰ ਸ਼ਰਧਾਂਜਲੀ ਭੇਂਟ …