
ਅੰਮ੍ਰਿਤਸਰ, 20 ਮਾਰਚ (ਪੰਜਾਬ ਪੋਸਟ ਬਿਊਰੋ)- ਅਰੁਣ ਜੇਤਲੀ ਦੇ ਅੰਮ੍ਰਿਤਸਰ ਪਹਿਲੀ ਵਾਰ ਆਉਣ ‘ਤੇ ਬਿਨਾ ਇਜਾਜ਼ਤ ਕੱਢੇ ਗਏ ਰੋਡ ਸ਼ੋਅ ਨੂੰ ਚੋਣ ਜ਼ਾਬਤੇ ਦੀ ਉਲੰਘਣਾ ਕਰਾਰ ਦਿੰਦਿਆਂ ਚੋਣ ਕਮਿਸ਼ਨ ਨੇ ਅਕਾਲੀ ਦਲ ਅਤੇ ਭਾਜਪਾ ਦੇ ਸ਼ਹਿਰੀ ਪ੍ਰਧਾਨਾ ਨੂੰ 90000-90000 ਰੁਪਏ ਜੁਰਮਾਨਾ ਕੀਤਾ ਹੈ। 18 ਮਾਰਚ ਨੂੰ ਗਠਜੋੜ ਆਗੂਆਂ ਵਲੋਂ ਸ੍ਰੀ ਜੇਤਲੀ ਦੇ ਸਵਾਗਤ ਲਈ ਗੁਰੂ ਰਾਮ ਦਾਸ ਅੰਤਰਰਾਸ਼ਟਰੀ ਏਅਰਪੋਰਟ ਤੋਂ ਸ੍ਰੀ ਹਰਿਮੰਦਰ ਸਾਹਿਬ ਤੱਕ ਜੋ ਰੋਡ ਸ਼ੋਅ ਅਯੋਜਿਤ ਕੀਤਾ ਗਿਆ, ਉਸ ਦੌਰਾਨ ਗੁਬਾਰਿਆਂ ਨੂੰ ਅੱਗ ਲੱਗ ਜਾਣ ‘ਤੇ ਕੈਬਨਿਟ ਮੰਤਰੀ ਪੰਜਾਬ ਸਮੇਤ ਕਈ ਆਗੂ ਜਖਮੀ ਹੋ ਗਏ ਸਨ । ਚੋਣ ਕਮਿਸ਼ਨ ਨੇ ਜਿਲਾ ਚੋਣ ਅਧਿਕਾਰੀ ਤੇ ਡਿਪਟੀ ਕਮਿਸ਼ਨਰ ਸ਼੍ਰੀ ਰਵੀ ਭਗਤ ਤੋਂ ਰੋਡ ਸ਼ੋਅ ਸਬੰਧੀ ਰਿਪੋਰਟ ਤਲਬ ਕੀਤੀ ਜਿਸ ਤੋਂ ਬਾਅਦ ਦੋਨਾਂ ਪਾਰਟੀਆਂ ਦੇ ਜਿਲਾ ਪ੍ਰਧਾਨਾ ਨੂੰ 180000 ਰੁਏ ਜੁਰਮਾਨਾ ਕੀਤਾ ਹੈ, ਜੋ 24 ਘੰਟਿਆਂ ਵਿੱਚ ਜਮਾਂ ਕਰਵਾਉਣਾ ਪਵੇਗਾ ।
Punjab Post Daily Online Newspaper & Print Media