ਮੰਤਰੀ ਈ.ਟੀ.ਓ ਤੇ ਵਿਧਾਇਕ ਕੁੰਵਰ ਵਿਜੇ ਪ੍ਰਤਾਪ ਸਿੰਘ ਵੰਡੇ ਇਨਾਮ
ਅੰਮ੍ਰਿਤਸਰ, 14 ਅਪ੍ਰੈਲ (ਸੁਖਬੀਰ ਸਿੰਘ) – ਜ਼ਿਲ੍ਹੇ ਦੇ ਸਕੂਲ ਆਫ਼ ਐਮੀਨੈਂਸ ਮਾਲ ਰੋਡ ਵਿਖੇ ਅੱਜ ਸਾਲਾਨਾ ਇਨਾਮ ਵੰਡ ਸਮਾਰੋਹ ਆਯੋਜਿਤ ਕੀਤਾ ਗਿਆ।ਇਸ ਵਿੱਚ ਨਾਨ-ਬੋਰਡ ਪ੍ਰੀਖਿਆਵਾਂ ਵਿਚੋਂ ਅੱਵਲ ਆਈਆਂ ਹੋਣਹਾਰ ਵਿਦਿਆਰਥਣਾਂ ਨੂੰ ਸਨਮਾਨਿਤ ਕੀਤਾ ਗਿਆ।ਜੁਗਰਾਜ ਸਿੰਘ ਰੰਧਾਵਾ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈ.ਸਿ) ਅਤੇ ਬਲਰਾਜ ਸਿੰਘ ਢਿੱਲੋਂ ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈ.ਸਿ) ਦੀ ਅਗਵਾਈ ‘ਚ ਹੋਏ ਇਸ ਸਮਾਰੋਹ ਵਿੱਚ ਹਰਭਜਨ ਸਿੰਘ ਈ.ਟੀ.ਓ ਲੋਕ ਨਿਰਮਾਣ ਅਤੇ ਬਿਜਲੀ ਮੰਤਰੀ, ਪੰਜਾਬ ਅਤੇ ਵਿਧਾਇਕ ਕੁੰਵਰ ਵਿਜੇ ਪ੍ਰਤਾਪ ਸਿੰਘ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ।ਪੀ.ਟੀ.ਏ ਪ੍ਰਧਾਨ ਅਸ਼ਵਨੀ ਸ਼ਰਮਾ ਅਤੇ ਐਸ.ਐਮ.ਸੀ ਮੈਂਬਰ ਸ੍ਰੀਮਤੀ ਡੌਲੀ ਭਾਟੀਆ ਨੇ ਵਿਸ਼ੇਸ਼ ਮਹਿਮਾਨ ਵਜੋਂ ਸਮਾਗਮ ਵਿੱਚ ਹਿੱਸਾ ਲਿਆ।ਉਨ੍ਹਾਂ ਦੇ ਨਾਲ ਵਿਸ਼ੇਸ਼ ਤੌਰ ‘ਤੇ ਬਲਬੀਰ ਕੁਮਾਰ, ਪਵਨਦੀਪ ਸਿੰਘ ਅਤੇ ਡਾ. ਰਮਾ ਸ਼ਰਮਾ ਨੇ ਵਿਦਿਆਰਥਣਾਂ ਲਈ ਟਰਾਫੀਆਂ ਪ੍ਰਦਾਨ ਕੀਤੀਆਂ।ਸਕੂਲ ਦੇ ਅਕਾਦਮਿਕ ਖੇਤਰ ਵਿਚ ਪਹਿਲੀਆਂ ਤਿੰਨ ਪੁਜੀਸ਼ਨਾਂ ਹਾਸਲ ਕਰਨ ਵਾਲੀਆਂ ਛੇਵੀਂ, ਸੱਤਵੀਂ, ਨੌਵੀਂ ਅਤੇ ਗਿਆਰ੍ਹਵੀਂ ਜਮਾਤਾਂ ਦੀਆਂ ਵਿਦਿਆਰਥਣਾਂ ਨੂੰ ਸਨਮਾਨਿਤ ਕੀਤਾ ਗਿਆ।
ਸਮਾਰੋਹ ਦੌਰਾਨ ਮੁੱਖ ਮਹਿਮਾਨ ਹਰਭਜਨ ਸਿੰਘ ਈ.ਟੀ.ਓ ਨੇ ਸਕੂਲ ਦੀਆਂ ਵਿਦਿਆਰਥਣਾਂ ਨੂੰ ਪ੍ਰੇਰਿਤ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਆਤਮ ਵਿਸ਼ਵਾਸ, ਹੌਸਲੇ, ਦ੍ਰਿੜਤਾ ਤੇ ਸਮਰਪਨ ਦੀ ਭਾਵਨਾ ਮਜਬੂਤ ਰੱਖ ਕੇ ਦੇਸ਼ ਦੇ ਵਿਕਾਸ ਵਿੱਚ ਯੋਗਦਾਨ ਪਾਉਣਾ ਚਾਹੀਦਾ ਹੈ।ਉਨ੍ਹਾਂ ਕਿਹਾ ਕਿ ਅੱਜ ਦੀ ਨਾਰੀ ਹੀ ਦੇਸ਼ ਦਾ ਭਵਿੱਖ ਹੈ।ਉਨ੍ਹਾਂ ਦੇਸ਼ ਭਗਤੀ ਦੇ ਗੀਤ ਗਾਉਣ ਵਾਲੀਆਂ 11 ਵਿਦਿਆਰਥਣਾਂ ਨੂੰ ਪੰਜ-ਪੰਜ ਹਜ਼ਾਰ ਰੁਪਏ ਨਕਦ ਦੇ ਕੇ ਉਚੇਚੇ ਤੌਰ ’ਤੇ ਸਨਮਾਨਿਤ ਕੀਤਾ।
ਵਿਧਾਇਕ ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਸਕੂਲ ਦੀਆਂ ਵਿਦਿਆਰਥਣਾਂ ਨੂੰ ਸੰਬੋਧਿਤ ਕਰਦੇ ਉਨ੍ਹਾਂ ਨੂੰ ਵੱਧ ਤੋਂ ਵੱਧ ਮਿਹਨਤ ਕਰਕੇ ਸਿਵਲ ਸਰਵਸਿਸ ਦੇ ਖੇਤਰ ਵਿੱਚ ਅੱਗੇ ਆਉਣ ਲਈ ਪ੍ਰੇਰਿਤ ਕੀਤਾ।ਉਨ੍ਹਾਂ ਇਸਰੋ ਤੋਂ ਪਰਤੀਆਂ 10 ਵਿਦਿਆਰਥਣਾਂ ਸੂਬਾ ਤੇ ਰਾਸ਼ਟਰੀ ਪੱਧਰ ’ਤੇ ਮੱਲਾਂ ਮਾਰਨ ਵਾਲੀਆਂ ਸਕੂਲ ਦੀਆਂ ਖਿਡਾਰਨਾਂ ਅਤੇ ਗਿੱਧਾ ਟੀਮ ਨੂੰ ਸਨਮਾਨਿਤ ਕੀਤਾ ਗਿਆ।
ਸਕੂਲ ਦੀ ਪ੍ਰਿੰਸੀਪਲ ਸ੍ਰੀਮਤੀ ਮਨਦੀਪ ਕੌਰ ਨੇ ਮੁੱਖ ਮਹਿਮਾਨ ਅਤੇ ਵਿਸ਼ੇਸ਼ ਮਹਿਮਾਨ ਨੂੰ ‘ਜੀ ਆਇਆਂ’ ਕਿਹਾ ਅਤੇ ਸਕੂਲ ਪ੍ਰਾਪਤੀਆਂ ਦੀ ਰਿਪੋਰਟ ਨਾਲ ਸਾਂਝ ਪੁਆਈ।ਉਨ੍ਹਾਂ ਸਕੂਲ ਸਟਾਫ ਦੀ ਮਿਹਨਤ, ਲਗਨ ਅਤੇ ਸਮਰਪਨ ਭਾਵਨਾ ਦੀ ਵੀ ਸ਼ਲਾਘਾ ਕੀਤੀ।
ਇਸ ਸਮਾਰੋਹ ਵਿਚ ਛੇਵੀਂ ਜਮਾਤ ਦੀਆਂ ਵਿਦਿਆਰਥਣਾਂ ਪੱਲਵੀ (ਪਹਿਲਾ ਸਥਾਨ), ਕੋਮਲ (ਦੂਸਰਾ ਸਥਾਨ) ਅਤੇ ਰੌਸ਼ਨੀ (ਤੀਸਰਾ ਸਥਾਨ), ਸੱਤਵੀਂ ਜਮਾਤ ਦੀਆਂ ਵਿਦਿਆਰਥਣਾਂ ਜੂਲੀ ਕੁਮਾਰੀ (ਪਹਿਲਾ ਸਥਾਨ), ਤਾਨੀਆ (ਦੂਸਰਾ ਸਥਾਨ) ਅਤੇ ਕ੍ਰੀਤੀ (ਤੀਸਰਾ ਸਥਾਨ), ਨੌਵੀਂ ਜਮਾਤ ਦੀਆਂ ਵਿਦਿਆਰਥਣਾਂ ਭੱਵਿਆ (ਪਹਿਲਾ ਸਥਾਨ), ਨੀਤੂ (ਦੂਸਰਾ ਸਥਾਨ) ਅਤੇ ਪਲਕ ਅਤੇ ਰਿੱਧੀ ਸੇਠੀ (ਤੀਸਰਾ ਸਥਾਨ), ਗਿਆਰ੍ਹਵੀਂ ਮੈਡੀਕਲ ਸਟ੍ਰੀਮ ਦੀਆਂ ਵਿਦਿਆਰਥਣਾਂ ਰਮਨਪ੍ਰੀਤ ਕੌਰ (ਪਹਿਲਾ ਸਥਾਨ), ਰੀਮਾ ਕੁਮਾਰੀ (ਦੂਸਰਾ ਸਥਾਨ) ਅਤੇ ਕ੍ਰੀਤਿਕਾ ਪਟੇਲ (ਤੀਸਰਾ ਸਥਾਨ), ਗਿਆਰ੍ਹਵੀਂ ਨਾਨ-ਮੈਡੀਕਲ ਸਟ੍ਰੀਮ ਦੀਆਂ ਵਿਦਿਆਰਥਣਾਂ ਮਾਧਵੀ (ਪਹਿਲਾ ਸਥਾਨ), ਨੰਦਨੀ ਅਤੇ ਪ੍ਰਭਜੋਤ ਕੌਰ (ਦੂਸਰਾ ਸਥਾਨ) ਅਤੇ ਅੰਸ਼ਿਕਾ (ਤੀਸਰਾ ਸਥਾਨ), ਗਿਆਰ੍ਹਵੀਂ ਕਾਮਰਸ ਸਟ੍ਰੀਮ ਦੀਆਂ ਵਿਦਿਆਰਥਣਾਂ ਮਨਪ੍ਰੀਤ ਕੌਰ (ਪਹਿਲਾ ਸਥਾਨ), ਪੂਜਾ ਅਤੇ ਵਨਿਤਾ ਕੁਮਾਰੀ (ਦੂਸਰਾ ਸਥਾਨ) ਅਤੇ ਵੰਦਨਾ (ਤੀਸਰਾ ਸਥਾਨ), ਗਿਆਰ੍ਹਵੀਂ ਆਰਟਸ ਸਟ੍ਰੀਮ ਦੀਆਂ ਵਿਦਿਆਰਥਣਾਂ ਅਸ਼ਮੀਤ ਕੌਰ (ਪਹਿਲਾ ਸਥਾਨ), ਪਲਕ (ਦੂਸਰਾ ਸਥਾਨ) ਅਤੇ ਖੁਸ਼ੀ ਭਗਤ ਅਤੇ ਸੋਨਾਲੀ (ਤੀਸਰਾ ਸਥਾਨ), ਗਿਆਰ੍ਹਵੀਂ ਵੋਕੇਸ਼ਨਲ ਸਟ੍ਰੀਮ ਦੀਆਂ ਵਿਦਿਆਰਥਣਾਂ ਨੂਰਦੀਪ ਕੌਰ (ਪਹਿਲਾ ਸਥਾਨ), ਉਮਾ (ਦੂਸਰਾ ਸਥਾਨ) ਅਤੇ ਕ੍ਰਿਤਿਕਾ (ਤੀਸਰਾ ਸਥਾਨ) ਨੂੰ ਉਚੇਚੇ ਤੌਰ ‘ਤੇ ਸਨਮਾਨਿਤ ਕੀਤਾ ਗਿਆ।
ਇਸ ਮੌਕੇ ਸਭਿਆਚਾਰਕ ਪ੍ਰੋਗਰਾਮ ਅਧੀਨ ਵਿਦਿਆਰਥਣਾਂ ਵਲੋਂ ਸ਼ਲਾਘਾਯੋਗ ਪੇਸ਼ਕਾਰੀ ਕੀਤੀ ਗਈ। ਮੰਚ ਸੰਚਾਲਨ ਕਮਲ ਅਰੋੜਾ ਅਤੇ ਮਨਦੀਪ ਕੌਰ ਨੇ ਕੀਤਾ।ਇਸ ਆਯੋਜਨ ਵਿਚ ਮਨਦੀਪ ਕੋਰ ਬੱਲ, ਕੁਲਬੀਰ ਕੌਰ, ਬਿਮਲਾ, ਅਦਰਸ਼ ਸ਼ਰਮਾ, ਭੁਪਿੰਦਰ ਕੌਰ, ਲਤਾ ਕੁਮਾਰੀ, ਇਤੀ ਸ਼ਰਮਾ, ਅੰਜੂ ਬਾਲਾ, ਰਮਨ ਕਾਲੀਆ, ਗੁਰਅੰਮ੍ਰਿਤ ਕੌਰ, ਬਲਵਿੰਦਰ ਕੌਰ, ਅਮਰਜੀਤ ਕੌਰ, ਰਾਜਵਿੰਦਰ ਸਿੰਘ, ਮੋਹਿੰਦਰ ਪਾਲ ਸਿੰਘ, ਅਮਰਜੀਤ ਸਿੰਘ ਕਾਹਲੋਂ, ਪਰਮ ਆਫਤਾਬ ਸਿੰਘ, ਸੰਜੈ ਕੁਮਾਰ, ਪਲਵਿੰਦਰ ਕੌਰ, ਰਮਨਦੀਪ ਕੌਰ, ਸ਼ਾਲੂ ਚਤਰਥ, ਬਿੰਦੂ ਬਾਲਾ, ਅਲਕਾ ਰਾਣੀ ਸ਼ਰਮਾ, ਅੰਕੁਸ਼ ਮਹਾਜਨ, ਰੋਬਿੰਦਰ ਕੌਰ, ਗੁਰਪ੍ਰੀਤ ਕੌਰ ਨੇ ਉਚੇਚੀ ਭੂਮਿਕਾ ਨਿਭਾਈ।
ਇਸ ਮੌਕੇ ਸਕੂਲ ਦਾ ਸਮੂਹ ਸਟਾਫ ਅਤੇ ਜੇਤੂ ਵਿਦਿਆਰਥਣਾਂ ਦੇ ਮਾਪੇ ਹਾਜ਼ਰ ਸਨ