Sunday, December 22, 2024

ਪ੍ਰੀਤ ਨਗਰ ਚ ਵਿਸਾਖੀ ਨੂੰ ਸਮਰਪਿਤ ਰੰਗਾਰੰਗ ਪ੍ਰੋਗਰਾਮ

ਅੰਮ੍ਰਿਤਸਰ, 21 ਅਪ੍ਰੈਲ (ਸੁਖਬੀਰ ਸਿੰਘ) – ਗੁਰਬਖਸ਼ ਸਿੰਘ ਨਾਨਕ ਸਿੰਘ ਫਾਊਂਡੇਸ਼ਨ ਪ੍ਰੀਤਨਗਰ (ਅੰਮ੍ਰਿਤਸਰ) ਵਲੋਂ ਜਿੰਦ ਆਰਟ ਗਰੁੱਪ ਅਤੇ ਸਹਿਯੋਗੀ ਸੱਜਣਾਂ ਦੀ ਮਦਦ ਨਾਲ ਵਿਸਾਖੀ ਦੇ ਤਿਉਹਾਰ ਨੂੰ ਸਮਰਪਿਤ ਰੰਗਾਰੰਗ ਪ੍ਰੋਗਰਾਮ ਪ੍ਰੀਤ ਨਗਰ ਵਿਖੇ ਕੱਲ ਦੇਰ ਸ਼ਾਮ ਨੂੰ ਕਰਵਾਇਆ ਗਿਆ।ਜਿੰਦ ਆਰਟ ਗਰੁੱਪ ਦੇ ਡਾਇਰੈਕਟਰ ਜਤਿੰਦਰ ਜਿੰਦ ਨੇ ਦੱਸਿਆ ਕਿ ਪ੍ਰੀਤਨਗਰ ਦੇ ਵਿਹੜੇ ਵਿਚ ਵੀਰਵਾਰ ਦੀ ਸ਼ਾਮ 6.30 ਵਜੇ ਤੋਂ ਰਾਤ 9.00 ਵਜੇ ਵਿਸਾਖੀ ਦੇ ਤਿਉਹਾਰ ਨੂੰ ਸਮਰਪਿਤ ਕਰਵਾਏ ਗਏ ਰੰਗਾਰੰਗ ਪ੍ਰੋਗਰਾਮ `ਚ ਕਲਾਕਾਰ ਸੁਰਪ੍ਰੀਤ ਸਿੰਘ ਤਾਜ, ਗੁਰਸ਼ਰਨ ਸਿੰਘ ਸ਼ਿਮਰ, ਦੀਪਕ ਮੰਨਣ ਆਦਿ ਪਹੁੰਚ ਕੇ ਸਰੋਤਿਆਂ ਦਾ ਮਨੋਰੰਜ਼ਨ ਕੀਤਾ।ਉਪਰੰਤ ਪੰਜਾਬੀ ਨਾਟਕ `ਕੁੱਝ ਤਾਂ ਕਰੋ ਯਾਰੋ` ਜਿਸ ਦੇ ਡਾਇਰੈਕਟਰ ਦਲਜੀਤ ਸਿੰਘ ਸੋਨਾ ਤੇ ਲੇਖਕ ਪਾਲੀ ਭੁਪਿੰਦਰ ਹਨ ਦੀ ਪੇਸ਼ਕਾਰੀ ਸੋਨਾ ਅਕੈਡਮੀ ਅਤੇ ਪੰਜਾਬੀ ਨਾਟਕ `ਅਰਸ਼ ਤੋਂ ਫਰਸ਼ ਤੱਕ` ਦੀ ਪੇਸ਼ਕਾਰੀ ਖਾਲਸਾ ਕਾਲਜ ਰੰਗ-ਮੰਚ ਅੰਮ੍ਰਿਤਸਰ ਵਲੋਂ ਕੀਤੀ ਗਿਆ।ਪ੍ਰੋਗਰਾਮ ਵਿੱਚ ਮੁੱਖ ਮਹਿਮਾਨ ਤੋਰ `ਤੇ ਸਰਪੰਚ ਗੁਰਸੇਵਕ ਸਿੰਘ ਗੈਵੀ ਸ਼ਿਰਕਤ ਕੀਤੀ।ਸੁਖਪਾਲ ਸਿੰਘ ਸੰਧੂ ਨੂੰ ਵਿਸ਼ੇਸ ਤੌਰ `ਤੇ ਸਨਮਾਨਿਤ ਕੀਤਾ ਗਿਆ।

Check Also

ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ

ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …