Sunday, December 22, 2024

ਸੰਤ ਸਿੰਘ ਸੁੱਖਾ ਸਿੰਘ ਸੀਨੀ. ਸੈ. ਸਕੂਲ ਵਿਖੇ ਧਰਤੀ ਦਿਵਸ ਮਨਾਇਆ

ਅੰਮ੍ਰਿਤਸਰ, 22 ਅਪ੍ਰੈਲ (ਸੁਖਬੀਰ ਸਿੰਘ) – ਸੰਤ ਸਿੰਘ ਸੁੱਖਾ ਸਿੰਘ ਸੀਨੀਅਰ ਸੈਕੰਡਰੀ ਸਕੂਲ ਵਿਖੇ ਸਕੂਲ ਦੇ ਡਾਇਰੈਕਟਰ ਜਗਦੀਸ਼ ਸਿੰਘ ਦੀ ਅਗਵਾਈ ‘ਚ ਧਰਤ ਦਿਵਸ ‘ਤੇ ‘ਵਾਤਾਵਰਣ ਗੋਸ਼ਟੀ’ ਕਰਵਾਈ ਗਈ।ਇਸ ਗੋਸ਼ਟੀ ਵਿੱਚ ਡਾ. ਜਸਪ੍ਰੀਤ ਕੌਰ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ।ਗੋਸ਼ਟੀ ਦੀ ਸ਼ੁਰੂਆਤ ਅਵਤਾਰ ਸਿੰਘ ਬੁੱਟਰ ਮੁਖੀ ਸਕੂਲ ਵਾਤਾਵਰਨ ਵਿਭਾਗ ਵਲੋਂ ਅੰਮ੍ਰਿਤਸਰ ਹਰਿਆਵਲ ਮੰਚ ਦੇ ਆਏ ਮਹਿਮਾਨਾਂ ਦੀ ਜਾਣ-ਪਛਾਣ ਕਰਵਾ ਕੇ ਕੀਤੀ ਗਈ।
ਇੰਜ. ਦਲਜੀਤ ਸਿੰਘ ਕੋਹਲੀ ਨੇ ਦੱਸਿਆ ਕਿ ਇਸ ਵਾਰ ਧਰਤੀ ਦਿਵਸ 2023 ਦਾ ਥੀਮ ‘ਇਨਵੈਸਟ ਇਨ ਅਰਥ ਪਲੈਨੈਂਟ’ ਹੈ।ਮੌਸਮ ਵਿੱਚ ਤਬਦੀਲੀ ਪਿੱਛਲੇ ਕਈ ਦਹਾਕਿਆਂ ‘ਚ ਇੱਕ ਵੱਡਾ ਮੁੱਦਾ ਬਣ ਰਹੀ ਹੈ, ਜਿਸ ਨੂੰ ਸਕਾਰਾਤਮਕ ਸੁਧਾਰਾਂ ਦੀ ਲੋੜ ਹੈ।ਉਨ੍ਹਾਂ ਧਰਤੀ ਹੇਠਲੇ ਪਾਣੀ ਨੂੰ ਬਚਾਉਣ, ਠੋਸ ਕੂੜੇ ਦੇ ਸਹੀ ਪ੍ਰਬੰਧਨ, ਕੈਮੀਕਲ ਦੀ ਵਰਤੋਂ ਘਟਾਉਣ ਅਤੇ ਵੱਧ ਤੋਂ ਵੱਧ ਪੌਦੇ ਲਗਾਉਣ ਲਈ ਪ੍ਰੇਰਿਤ ਕੀਤਾ।ਉਨ੍ਹਾਂ ਕਿਹਾ ਹੁਣ ਧਰਤੀ ਦਿਵਸ ਨੂੰ ਪੂਰੀ ਦੁਨੀਆ ਦੇ 193 ਤੋਂ ਵੱਧ ਦੇਸ਼ ਹਰ ਸਾਲ ਮਨਾਉਂਦੇ ਹਨ।
ਡਾ. ਜਸਪ੍ਰੀਤ ਕੌਰ ਨੇ ਵਿਦਿਆਰਥੀਆਂ ਨੂੰ ਧਰਤੀ ਮਾਤਾ ਨੂੰ ਸ਼ੁੱਧ ਵਾਤਾਵਰਨ ਪ੍ਰਦਾਨ ਕਰਨ ਲਈ ਪ੍ਰੇਰਿਤ ਕੀਤਾ।ਡਾਇਰੈਕਟਰ ਜਗਦੀਸ਼ ਸਿੰਘ ਅਤੇ ਪ੍ਰਿੰਸੀਪਲ ਗੁਰਰਤਨ ਸਿੰਘ ਵਲੋਂ ਹਰਿਆਵਲ ਯੋਧਿਆਂ ਦਾ ਸਨਮਾਨ ਕੀਤਾ ਗਿਆ।
ਇਸ ਮੌਕੇ ਪ੍ਰਿੰਸੀਪਲ ਗੁਰਰਤਨ ਸਿੰਘ, ਬਲਵਿੰਦਰ ਸਿੰਘ ਖੱਦਰ ਭੰਡਾਰ ਵਾਲੇ, ਲਖਬੀਰ ਸਿੰਘ ਘੁੰਮਣ, ਜੇ.ਪੀ ਸਿੰਘ, ਸਕੂਲ ਸਟਾਫ ਮੈਂਬਰ ਅਤੇ ਵਿਦਿਆਰਥੀ ਹਾਜ਼ਰ ਸਨ।

Check Also

ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ

ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …