ਸੰਗਰੂਰ, 23 ਅਪ੍ਰੈਲ (ਜਗਸੀਰ ਲੌਂਗੋਵਾਲ) – ਸ੍ਰੀ ਬ੍ਰਾਹਮਣ ਸਭਾ (ਰਜਿ.) ਸੰਗਰੂਰ ਵਲੋਂ ਅਖਸ਼ਿਆ ਤੀਜ ਦੇ ਪਾਵਨ ਅਵਸਰ ਤੇ ਭਗਵਾਨ ਸ੍ਰੀ ਹਰੀ ਵਿਸ਼ਨੂੰ ਜੀ ਦੇ ਛੇਵੇਂ ਅਵਤਾਰ ਭਗਵਾਨ ਪਰਸ਼ੂਰਾਮ ਜੀ ਦੀ ਜੈਅੰਤੀ ਪ੍ਰਾਚੀਨ ਮੰਦਰ ਸ੍ਰੀ ਰਾਜਰਾਜੇਸ਼ਵਰੀ ਦੇ ਬ੍ਰਾਹਮਣ ਭਵਨ ਵਿੱਚ ਬੜੀ ਸ਼ਰਧਾ ਅਤੇ ਉਤਸਾਹ ਨਾਲ ਮਨਾਈ ਗਈ।ਬ੍ਰਾਹਮਣ ਸਭਾ ਦੇ ਪ੍ਰਧਾਨ ਜਸਪਾਲ ਸਰਮਾ ਨੇ ਦੱਸਿਆ ਕਿ ਸਵੇਰੇ ਹਵਨ ਕਰਨ ਉਪਰੰਤ ਝੰਡਾ ਚੜਾਉਣ ਦੀ ਰਸਮ ਅਦਾ ਕਰਨ ਊਪਰੰਤ ਸ੍ਰੀ ਮਹੰਤ ਸ੍ਰੀ 108 ਸਵਾਮੀ ਰਾਮਗਿਰਿ ਜੀ ਮਹਾਰਾਜ ਹਸਨਪੁਰ ਵਾਲਿਆਂ ਵਲੋਂ ਪ੍ਰਵਚਨ ਕਰਦਿਆਂ ਭਗਵਾਨ ਪਰਸ਼ੂਰਾਮ ਜੀ ਦੀਆਂ ਸਿੱਖਿਆਵਾਂ ਦਾ ਗੁਨਗਾਨ ਕਰਦਿਆਂ ਗੁਉ ਗਰੀਬ ਦੀ ਰਖਸ਼ਾ ਕਰਨ ਅਤੇ ਗਾਏ ਭਜਨਾਂ ਰਾਹੀਂ ਸਰਧਾਲੂਆਂ ਨੂੰ ਝੂੰਮਣ ਲਾ ਦਿੱਤਾ।ਆਰਤੀ ਉਪੰਰਤ ਵਿਸ਼ਾਲ ਭੰਡਾਰਾ ਵੀ ਵਰਤਾਇਆ ਗਿਆ।
ਜਨਰਲ ਸਕੱਤਰ ਗੋਬਿੰਦਰ ਸਰਮਾ ਨੇ ਦੱਸਿਆ ਕਿ ਸ੍ਰੀਮਤੀ ਨਰਿੰਦਰ ਕੋਰ ਭਰਾਜ਼ ਹਲਕਾ ਵਿਧਾਇਕ, ਸ਼੍ਰੋਮਣੀ ਅਕਾਲੀ ਦਲ ਦੇ ਨੇਤਾ ਵਿਨਰਜੀਤ ਗੋਲਡੀ, ਵਨੀਤ ਸਰਮਾ ਐਸ.ਡੀ.ਐਮ ਭਵਾਨੀਗੜ੍ਹ ਵਾਧੂ (ਚਾਰਜ਼ ਆਰ.ਟੀ.ਓ ਸੰਗਰੂਰ, ਪੈਨਸ਼ਨਰਜ਼ ਐਸੋਸੀੲਸ਼ਨ ਦੇ ਪ੍ਰਧਾਨ ਰਾਜ ਕੁਮਾਰ ਅਰੋੜਾ, ਜੀਤ ਸਿੰਘ ਢੀਂਡਸਾ, ਦੁਰਗਾ ਸੇਵਾ ਦਲ ਦੇ ਪ੍ਧਾਨ ਅਰੂਪ ਸਿੰਗਲਾ, ਮਨੀਮਹਸ਼ ਲੰਗਰ ਕਮੇਟੀ ਤੋਂ ਇਲਾਵਾ ਸ਼ਹਿਰ ਦੀਆਂ ਧਾਰਮਿਕ ਅਤੇ ਰਾਜਨੀਤਿਕ ਸੰਸਥਾਵਾਂ ਨੇ ਸ਼ਿਰਕਤ ਕੀਤੀ ਅਤੇ ਹਲਕਾ ਵਿਧਾਇਕ ਨਰਿੰਦਰ ਕੋਰ ਭਰਾਜ ਨੇ ਮੰਦਰ ਲਈ ਆਰ.ਓ ਭੇਟ ਕੀਤਾ।ਗਰਮੀ ਦੇ ਮੌਸਮ ਨੂੰ ਮੁੱਖ ਰੱਖਦਿਆਂ ਸਨਾਤਨ ਸੇਵਾ ਸੋਸਾਇਟੀ ਸੰਗਰੂਰ ਦੇ ਮੈਬਰਾਂ ਵਲੋ ਪੰਛੀਆਂ ਲਈ ਪਾਣੀ ਵਾਲੇ ਭਾਂਡੇ ਵੀ ਵਿਤਰਿਤ ਕੀਤੇ ਗਏ। ਅੰਤ ਵਿੱਚ ਸਰਪ੍ਰਸਤ ਅਮਰਜੀਤ ਸਰਮਾ ਵਲੋਂ ਹਾਜ਼ਰੀਨ ਦਾ ਧੰਨਵਾਦ ਕੀਤਾ ਗਿਆ।
ਇਸ ਸਮੇਂ ਪ੍ਰੀਤ ਅਮਨ ਸਰਮਾ, ਸੱਤਪਾਲ ਭਾਰਦਵਾਜ, ਕਸ਼ਮੀਰਾ ਸਿੰਘ ਪਰਾਸਰ, ਕੇ.ਕੇ ਰਾਓ, ਵਰਿੰਦਰ ਸਰਮਾਂ, ਸੁਰਿੰਦਰ ਜੋਸ਼ੀ, ਵਿਕਾਸ ਪਾਠਕ, ਰਾਜ ਕੁਮਾਰ ਸਰਮਾ, ਪਰਦੀਪ ਬਾਤਿਸ, ਸੱਤਦੇਵ ਸ਼ਰਮਾ, ਬਾਲ ਕਰਿਸਨ, ਰਵਿੰਦਰ ਗੁੱਡੂ, ਦਵਿੰਦਰ ਕੋਸਲ, ਅਰੁਣ ਸਰਮਾ, ਅਵਤਾਰ ਸ਼ਰਮਾ ਈਲਵਾਲ, ਡੀ.ਪੀ ਬਾਤਿਸ, ਦਲੀਪ ਮਿਸਰੀ, ਜਨਕ ਰਾਜ, ਜਿਤੇਸ਼ ਕਪਿਲ, ਨਰੇਸ ਸਰਮਾ, ਮੰਜ਼ੁਲਾ ਸਰਮਾ, ਦਿਨੇਸ਼ ਸ਼ੋਰੀ, ਸਤਪਾਲ ਸ਼ਰਮਾ, ਕਮਲਜੀਤ ਗੋਤਮ, ਜਨਕ ਰਾਜ ਸ਼ਰਮਾ, ਮਨਦੀਪ ਸ਼ਰਮਾ, ਨੀਰਜ ਕੁਮਾਰ ਸ਼ਰਮਾ, ਐਸ.ਪੀ ਸ਼ਰਮਾ, ਧਰਮਿੰਦਰ ਬਾਮਾ, ਦਲੀਪ ਮਿਸਰਾ, ਜਗਦੀਪ ਸ਼ਰਮਾ, ਵੇਦ ਪਰਕਾਸ਼ ਸਰਮਾ ਤੋ ਇਲਾਵਾ ਵੱਡੀ ਗਿਣਤੀ ‘ਚ ਮੈਂਬਰ ਮੌਜ਼ੂਦ ਸਨ।
Check Also
ਪ੍ਰਕਾਸ਼ ਪੁਰਬ ਮੌਕੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਵੱਡੀ ਗਿਣਤੀ ’ਚ ਸੰਗਤਾਂ ਹੋਈਆਂ ਨਤਮਸਤਕ
ਅੰਮ੍ਰਿਤਸਰ, 6 ਜਨਵਰੀ (ਜਗਦੀਪ ਸਿੰਘ) – ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਸਰਬੰਸਦਾਨੀ, ਦਸਮ ਪਾਤਸ਼ਾਹ ਸ੍ਰੀ …