ਅੰਮ੍ਰਿਤਸਰ, 23 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਸਥਾਨਕ ਖਾਲਸਾ ਕਾਲਜ ਆਫ਼ ਲਾਅ ਦੇ ਏ.ਡੀ.ਆਰ.ਐਸ ਕਲੱਬ ਵਲੋਂ ਵਿਕਲਪਕ ਵਿਵਾਦ ਹੱਲ ਮੁਕਾਬਲਾ ਕਰਵਾਇਆ ਗਿਆ।ਕਾਲਜ ਡਾਇਰੈਕਟਰ-ਕਮ-ਪ੍ਰਿੰਸੀਪਲ ਡਾ. ਜਸਪਾਲ ਸਿੰਘ ਅਨੁਸਾਰ ਇਸ ਕਵਿੱਜ਼ ਮੁਕਾਬਲੇ ਵਿੱਚ 9 ਟੀਮਾਂ ਨੇ ਭਾਗ ਲਿਆ ਅਤੇ 3-3 ਵਿਦਿਆਰਥੀਆਂ ਦੇ ਗਰੁੱਪ ਬਣਾਏ ਗਏ।
ਕਵਿੱਜ਼ ਮੁਕਾਬਲੇ ਲਈ ਸੈਮੀ ਫਾਇਨਲ ਦੌਰ ਡਾ. ਸੀਮਾ ਰਾਣੀ ਅਸਿਸਟੈਂਟ ਪ੍ਰੋਫੈਸਰ ਇਨ ਲਾਅ ਦੀ ਨਿਗਰਾਨੀ ਹੇਠ ਕਰਵਾਇਆ ਗਿਆ।ਇਨ੍ਹਾਂ 9 ਟੀਮਾਂ ’ਚੋਂ 5 ਟੀਮਾਂ ਨੂੰ ਫਾਈਨਲ ਦੌਰ ਲਈ ਚੁਣਿਆ ਗਿਆ ਅਤੇ ਪਹਿਲੇ, ਦੂਜੇ ਅਤੇ ਤੀਜੇ ਸਥਾਨ ’ਤੇ ਆਉਣ ਵਾਲੀਆਂ ਟੀਮਾਂ ਨੂੰ ਡਾ. ਜਸਪਾਲ ਸਿੰਘ ਨੇ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ।
ਇਸ ਕਵਿਜ਼ ਮੁਕਾਬਲੇ ’ਚ ਪਹਿਲੇ ਨੰਬਰ ’ਤੇ ਆਉਣ ਵਾਲੀ ਟੀਮ ’ਚ ਗੁਰਸੇਵਕ ਸਿੰਘ, ਜਗਜੋਤ ਸਿੰਘ ਅਤੇ ਸ਼ਿਵ ਉਪਲ, ਦੂਜੀ ਪੁਜੀਸ਼ਨ ਹਾਸਿਲ ਕਰਨ ਵਾਲੀ ਟੀਮ ਵਿੱਚ ਕਸ਼ਿਸ਼ ਕੁਮਾਰ, ਹਰਮਨਦੀਪ ਕੌਰ ਅਤੇ ਹਰਮਨਜੀਤ ਕੌਰ ਅਤੇ ਤੀਸਰੇ ਸਥਾਨ ‘ਤੇ ਆਉਣ ਵਾਲੀ ਟੀਮ ’ਚ ਵੰਸ਼ਿਕਾ ਅਗਰਵਾਲ, ਇਸ਼ਾ ਅਤੇ ਤੇਜਸਵੀਰ ਸਿੰਘ ਸ਼ਾਮਿਲ ਸਨ।ਕਵਿੱਜ਼ ਦਾ ਆਯੋਜਨ ਕਾਲਜ ਦੇ ਪ੍ਰੋਫੈਸਰ ਡਾ. ਨਿਧੀ ਤੇ ਪ੍ਰੋ. ਸੁਗਮ ਨੇ ਕੀਤਾ।
ਇਸ ਮੌਕੇ ਡਾ. ਗੁਨੀਸ਼ਾ ਸਲੂਜਾ, ਪ੍ਰੋ. ਉਤਕਰਸ਼ ਸੇਠ, ਪ੍ਰੋ. ਜੋਬਨਜੀਤ ਸਿੰਘ, ਪ੍ਰੋ. ਜਸਦੀਪ ਸਿੰਘ, ਡਾ. ਹਰਪ੍ਰੀਤ ਕੌਰ, ਡਾ. ਮੋਹਿਤ ਸੈਨੀ, ਪ੍ਰੋ. ਰੇਨੂ ਸੈਨੀ, ਪ੍ਰੋ. ਮੁਨੀਸ਼ ਕੁਮਾਰ, ਡਾ. ਪੂਰਨਿਮਾ ਖੰਨਾ, ਡਾ. ਪਨਵਦੀਪ ਕੌਰ, ਡਾ. ਦਿਵਿਆ ਸ਼ਰਮਾ ਤੋਂ ਇਲਾਵਾ ਕਾਲਜ ਦੇ ਬਾਕੀ ਸਟਾਫ ਮੈਂਬਰ ਹਾਜ਼ਰ ਸਨ।