ਸਮਰਾਲਾ, 24 ਅਪ੍ਰੈਲ (ਇੰਦਰਜੀਤ ਸਿੰਘ ਕੰਗ) – ਲੇਖਕ ਮੰਚ (ਰਜਿ.) ਸਮਰਾਲਾ ਦਾ ਸਾਲਾਨਾ ਇਜਲਾਸ ਕਿੰਡਰ ਗਾਰਟਨ ਸੀਨੀਅਰ ਸੈਕੰਡਰੀ ਸਕੂਲ ਖੰਨਾ ਰੋਡ ਸਮਰਾਲਾ ਵਿਖੇ ਹੋਇਆ।ਪ੍ਰਧਾਨਗੀ ਮੰਡਲ ਵਿੱਚ ਮੰਚ ਦੇ ਸਰਪ੍ਰਸਤ ਪ੍ਰਿੰਸੀਪਲ (ਡਾ.) ਪਰਮਿੰਦਰ ਸਿੰਘ ਬੈਨੀਪਾਲ, ਮਾਸਟਰ ਤਰਲੋਚਨ ਸਿੰਘ, ਐਡਵੋਕੇਟ ਦਲਜੀਤ ਸ਼ਾਹੀ, ਜਨਰਲ ਸਕੱਤਰ ਗੁਰਭਗਤ ਸਿੰਘ ਗਿੱਲ ਅਤੇ ਸੁਰਜੀਤ ਵਿਸ਼ਾਦ ਸੁਸ਼ੋਭਿਤ ਹੋਏ।ਸ਼ੁਰੂਆਤ ਸ਼੍ਰੋਮਣੀ ਬਾਲ ਕਲਾਕਾਰ ਕਮਲਜੀਤ ਨੀਲੋਂ ਦੇ ਗੀਤ ‘ਤੀਲਾ ਤੀਲਾ ਲੱਭ ਕੇ ਲਿਆਉਂਦੇ ਨੇ’ ਨਾਲ ਹੋਈ।ਜਿਸ ਵਿੱਚ ਮਾਪਿਆਂ ਦੀ ਬੱਚਿਆਂ ਲਈ ਮਹੱਤਤਾ ਨੂੰ ਦਰਸਾਇਆ ਗਿਆ।ਡਾ. ਪਰਮਿੰਦਰ ਸਿੰਘ ਬੈਨੀਪਾਲ ਨੇ ਇਜ਼ਲਾਸ ਵਿੱਚ ਸ਼ਾਮਲ ਸਾਹਿਤਕਾਰਾਂ ਨੂੰ ‘ਜੀ ਆਇਆ’ ਕਿਹਾ।ਸੁਰਜੀਤ ਵਿਸ਼ਾਦ ਨੇ ਮੰਚ ਨਾਲ ਸਬੰਧਤ ਕੁੱਝ ਗੱਲਾਂ ਕਰਨ ਤੋਂ ਬਾਅਦ, ਪਿਛਲੇ ਦੋ ਸਾਲ (ਅਪ੍ਰੈਲ 2021 ਤੋਂ ਅਪ੍ਰੈਲ 2023) ਦੀਆਂ ਗਤੀਵਿਧੀਆਂ ਨਾਲ ਸਬੰਧਤ ਪੰਜ ਸਫਿਆਂ ਦੀ ਲਿਖਤੀ ਰਿਪੋਰਟ, ਹਿਸਾਬ-ਕਿਤਾਬ ਦੇ ਵੇਰਵਿਆਂ ਸਹਿਤ ਹਾਊਸ ਵਿੱਚ ਵੰਡੀ।
ਇਸ ਉਪਰੰਤ ਮਾਸਟਰ ਤਰਲੋਚਨ ਸਿੰਘ ਨੇ ਉਕਤ ਰਿਪੋਰਟ ਪੜ੍ਹੀ ਜਿਸ ਵਿੱਚ ਲਿਖਿਆ ਸੀ ਕਿ ਮੰਚ ਦੀਆਂ ਦੋ ਸਾਲਾਂ ਵਿੱਚ 24 ਦੀ ਥਾਂ 27 ਇਕੱਤ੍ਰਤਾਵਾਂ ਹੋਈਆਂ।ਜਿਨ੍ਹਾਂ ਵਿੱਚ ਸਾਹਿਤਕਾਰਾਂ ਦੀ ਭਰਵੀਂ ਸ਼ਮੂਲੀਅਤ ਹੁੰਦੀ ਰਹੀ, ਰਚਨਾਵਾਂ ਪੜ੍ਹੀਆਂ ਜਾਂਦੀਆਂ ਰਹੀਆਂ, ਉਹਨਾਂ ’ਤੇ ਭਰਵੀਂ ਉਸਾਰੂ ਤੇ ਸਹਿਜ਼ ਚਰਚਾ, ਬਹਿਸ ਹੁੰਦੀ ਰਹੀ।ਸਾਹਿਤ ਦੇ ਹਸਤਾਖਰਾਂ ਨੂੰ, ਸਬੰਧਤ ਦਿਨਾਂ ਸਮੇਂ ਯਾਦ ਕੀਤਾ ਜਾਂਦਾ ਰਿਹਾ।ਮੰਚ ਦਾ ਦੋ ਸਾਲਾਂ ਦਾ ਹਿਸਾਬ ਇਕ ਪੰਨੇ ‘ਤੇ ਦਿੱਤਾ ਗਿਆ।ਜਿਸ ਵਿੱਚ ਦੱਸਿਆ ਗਿਆ ਕਿ ਮੰਚ ਦੇ ਅਕਾਊਂਟ ਵਿੱਚ 12620 ਰੁਪਏ 76 ਪੈਸੇ ਜਮਾਂ ਹਨ ਅਤੇ ਇਕ ਸੌ ਰੁਪਿਆ ਕੈਸ਼ ੰਿਨ ਹੈਂਡ ਹੈ।ਰਿਪੋਰਟ ’ਤੇ ਚਰਚਾ ਸਰਵ ਸ੍ਰੀ ਕਮਲਜੀਤ ਨੀਲੋਂ, ਕੇਵਲ ਸਿੰਘ ਮੰਜ਼ਾਲੀਆਂ, ਰਾਜਵਿੰਦਰ ਸਮਰਾਲਾ, ਐਡਵੋਕੇਟ ਦਲਜੀਤ ਸਿੰਘ ਸ਼ਾਹੀ, ਲਖਬੀਰ ਸਿੰਘ ਬਲਾਲਾ ਅਤੇ ਪ੍ਰਸਿੱਧ ਚਿੰਤਕ ਗੁਰਭਗਤ ਸਿੰਘ ਗਿੱਲ ਨੇ ਆਪਣੇ ਵਿਚਾਰ ਪੇਸ਼ ਕਰਦਿਆਂ ਮੰਚ ਵਲੋਂ ਕੀਤੇ ਕੰਮਾਂ ਦੀ ਸ਼ਲਾਘਾ ਕੀਤੀ।
ਅਗਲੇ ਸਾਲਾਂ ਲਈ ਨਵੀਂ ਕਮੇਟੀ ਦੀ ਚੋਣ ਕਰਨ ਲਈ ਬਣਾਈ ਗਈ ਕਮੇਟੀ ਨੇ ਪੈਨਲ ਤਿਆਰ ਕਰਕੇ ਡਾ. ਪਰਮਿੰਦਰ ਸਿੰਘ ਬੈਨੀਪਾਲ ਨੂੰ ਸੌਂਪਿਆ।ਜਿਸ ਵਿੱਚ ਐਡਵੋਕੇਟ ਦਲਜੀਤ ਸਿੰਘ ਸ਼ਾਹੀ ਪ੍ਰਧਾਨ, ਸੀਨੀਅਰ ਮੀਤ ਪ੍ਰਧਾਨ ਮਾਸਟਰ ਤਰਲੋਚਨ ਸਿੰਘ, ਮੀਤ ਪ੍ਰਧਾਨ ਕ੍ਰਮਵਾਰ ਰਾਜਵਿੰਦਰ ਸਮਰਾਲਾ, ਕਮਲਜੀਤ ਨੀਲੋਂ ਅਤੇ ਅਵਤਾਰ ਸਿੰਘ ਉਟਾਲ ਨੂੰ ਬਣਾਇਆ ਗਿਆ।ਜਨਰਲ ਸਕੱਤਰ ਦੇ ਤੌਰ ’ਤੇ ਗੀਤਕਾਰ ਹਰਬੰਸ ਮਾਲਵਾ, ਸਕੱਤਰ ਹਰਜਿੰਦਰਪਾਲ ਸਿੰਘ, ਕੇਵਲ ਕੁੱਲੇਵਾਲ ਅਤੇ ਵਿੱਤ ਸਕੱਤਰ ਦੀ ਜ਼ਿੰਮੇਵਾਰੀ ਕਰਮਚੰਦ ਮੈਨੇਜਰ ਨੂੰ ਦਿੱਤੀ ਗਈ।
ਪ੍ਰੈਸ ਸਕੱਤਰ ਦੇ ਤੌਰ ’ਤੇ ਬਲਬੀਰ ਸਿੰਘ ਬੱਬੀ ਅਤੇ ਆਡਿਟ ਦਾ ਕੰਮ ਸੁਰਜੀਤ ਵਿਸ਼ਾਦ ਵੇਖਣਗੇ। ਕਾਰਜ਼ਕਾਰਨੀ ਵਿੱਚ ਸਰਵਸ੍ਰੀ ਰੁਪਿੰਦਰਪਾਲ ਸਿੰਘ ਜੰਡਿਆਲੀ, ਲਖਬੀਰ ਸਿੰਘ ਬਲਾਲਾ, ਗੁਰਭਗਤ ਸਿੰਘ ਗਿੱਲ, ਕੇਵਲ ਸਿੰਘ ਕੱਦੋਂ, ਕੇਵਲ ਸਿੰਘ ਮੰਜ਼ਾਲੀਆਂ, ਜਵਾਲਾ ਸਿੰਘ ਥਿੰਦ, ਪਰਮਿੰਦਰ ਸੇਖੋਂ ਅਤੇ ਐਡਵੋਕੇਟ ਪਰਮਿੰਦਰ ਸਿੰਘ ਗਰੇਵਾਲ ਨੂੰ ਲਿਆ ਗਿਆ, ਜਿਸ ਨੂੰ ਹਾਊਸ ਨੇ ਪ੍ਰਵਾਨਗੀ ਦਿੱਤੀ।ਮੰਚ ਦੀ ਸਰਪ੍ਰਸਤੀ ਲਈ ਪ੍ਰਿੰਸੀਪਲ (ਡਾ.) ਪਰਮਿੰਦਰ ਸਿੰਘ ਬੈਨੀਪਾਲ ਨੂੰ ਹਾਊਸ ਨੇ ਬੇਨਤੀ ਕੀਤੀ, ਜੋ ਉਹਨਾਂ ਪ੍ਰਵਾਨ ਕਰ ਲਈ।ਅੰਤ ‘ਚ ਨਵੀਂ ਕਮੇਟੀ ਨੂੰ ਰਿਕਾਰਡ ਸੌਂਪਿਆ ਗਿਆ।
ਮਿਊਂਸਪਲ ਕਮੇਟੀ ਵਲੋਂ ਲਾਇਬ੍ਰੇਰੀ ਦੀ ਇਮਾਰਤ ‘ਤੇ ਖਰਚੇ ਜਾਣ ਵਾਲੇ 10 ਲੱਖ ਰੁਪਏ ਦੇ ਮਤੇ ਨੂੰ ਅਮਲੀ ਰੂਪ ਵਿੱਚ ਲਾਗੂ ਕਰਵਾਉਣ ਲਈ ਨਵੇਂ ਕਮੇਟੀ ਵਲੋਂ ਕੋਸ਼ਿਸ਼ਾਂ ਜਾਰੀ ਰੱਖਣ ਲਈ ਐਡਵੋਕੇਟ ਦਲਜੀਤ ਸ਼ਾਹੀ ਅਤੇ ਹਰਬੰਸ ਮਾਲਵਾ ਨੇ ਹਾੳੂਸ ਨੂੰ ਯਕੀਨ ਦੁਆਇਆ।
Check Also
ਨਿਗਮ ਵਲੋਂ ਲਗਾਏ ਹਫਤਾਵਾਰ ਕੈਂਪਾਂ ਵਿੱਚ ਭਰੀਆਂ ਗਈਆਂ ਪ੍ਰਾਪਰਟੀ ਟੈਕਸ ਰਿਟਰਨਾਂ
200 ਦੇ ਕਰੀਬ ਪਾਣੀ ਅਤੇ ਸੀਵਰੇਜ ਦੇ ਨਜਾਇਜ਼ ਕਨੈਕਸ਼ਨ ਕੀਤੇ ਗਏ ਰੈਗੂਲਰ – ਵਧੀਕ ਕਮਿਸ਼ਨਰ …